ਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਰਗਿਲ ਵਿਜੈ ਦਿਵਸ ਮਨਾਇਆ
ਗੜ੍ਹਸ਼ੰਕਰ - ਦੀ ਐਕਸ ਸਰਵਿਸਮੈਨ ਸੋਸ਼ਲ ਵੈਲਫੇਅਰ ਟਰੱਸਟ ਗੜ੍ਹਸ਼ੰਕਰ ਵਲੋਂ ਕਾਰਗਿਲ ਵਿਜੈ ਦਿਵਸ ਦੀ ਸਿਲਵਰ ਜੁਬਲੀ ਮਨਾਉਣ ਲਈ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐਕਸ ਸਰਵਿਸਮੈਨ ਸੋਸ਼ਲ ਵੈਲਫੇਅਰ ਟਰੱਸਟ ਵਲੋਂ ਕੈਪਟਨ ਅਮਰਜੀਤ ਸਿੰਘ ਗੁੱਲਪੁਰ, ਸੂਬੇਦਾਰ ਕੇਵਲ ਸਿੰਘ ਭੱਜਲ ਜਨਰਲ ਸਕੱਤਰ, ਸੂਬੇਦਾਰ ਸੁਖਜਿੰਦਰ ਸਿੰਘ ਫਤਿਹਪੁਰ, ਕਾਲਜ ਦੇ ਪ੍ਰਿੰਸੀਪਲ ਡਾਕਟਰ ਅਮਨਦੀਪ ਹੀਰਾ, ਵਾਇਸ ਪ੍ਰਿੰਸੀਪਲ ਪ੍ਰੋ ਲਖਵਿੰਦਰਜੀਤ ਕੌਰ, ਏ ਐਨ ਓ ਡਾਕਟਰ ਗੁਰਪ੍ਰੀਤ ਸਿੰਘ, ਜਸਵੰਤ ਸਿੰਘ ਭੱਠਲ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਗੜ੍ਹਸ਼ੰਕਰ ਤੇ ਹੋਰਨਾਂ ਵਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਇਸ ਮੌਕੇ ਸੂਬੇਦਾਰ ਕੇਵਲ ਸਿੰਘ ਭੱਜਲ ਨੇ ਕਾਰਗਿਲ ਦਿਵਸ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਇਸ ਤੋਂ ਸੇਧ ਲੈਣ ਦੀ ਲੋੜ ਹੈ। ਉਹਨਾਂ ਆਖਿਆ ਕਿ ਇਲਾਕੇ ਦੇ ਨੋਜਵਾਨਾਂ ਨੂੰ ਕਾਰਗਿਲ ਵਿਜੈ ਦਿਵਸ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋਏ ਉਹਨਾਂ 'ਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਦੀ ਲੋੜ ਹੈ। ਕਾਲਜ ਪ੍ਰਿੰਸੀਪਲ ਡਾਕਟਰ ਅਮਨਦੀਪ ਹੀਰਾ ਨੇ ਕਿਹਾ ਕਿ ਕਾਰਗਿਲ ਜੰਗ ਦਾ ਇਤਿਹਾਸ ਸਾਡੇ ਸਭ ਲਈ ਪ੍ਰੇਰਨਾ ਸਰੋਤ ਹੈ। ਉਹਨਾ ਕਿਹਾ ਕਿ ਟਰੱਸਟ ਦੇ ਸਹਿਯੋਗ ਨਾਲ ਭਵਿੱਖ ਵਿੱਚ ਅਜਿਹੇ ਸਮਾਗਮ ਵੱਡੇ ਪੱਧਰ ਤੇ ਮਨਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ਜਾ ਸਕੇ। ਇਸ ਮੌਕੇ ਐਨ ਸੀ ਸੀ ਕੈਡਿਟ ਜਸਪਿੰਦਰ ਕੌਰ ਨੇ ਵੀ ਕਾਰਗਿਲ ਵਿਜੈ ਦਿਵਸ ਦੇ ਸੰਬੰਧ ਵਿੱਚ ਸੰਬੋਧਨ ਵੀ ਕੀਤਾ।
ਕਾਲਜ ਵਲੋਂ ਇਸ ਮੌਕੇ ਐਨ ਸੀ ਸੀ ਕੈਡਿਟ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਐਡਵੋਕੇਟ ਜਸਵੀਰ ਸਿੰਘ ਰਾਏ, ਬਖਸ਼ੀਸ਼ ਸਿੰਘ ਫਤਿਹਪੁਰ ਕਲਾਂ, ਗਿਆਨ ਸਿੰਘ ਗੋਲੀਆਂ, ਸੱਜਣ ਸਿੰਘ ਧਮਾਈ, ਸੂਬੇਦਾਰ ਬਲਕਾਰ ਸਿੰਘ ਰੋਡ ਮਜਾਰਾ, ਸੂਬੇਦਾਰ ਦਵਿੰਦਰ ਸਿੰਘ ਬੀਰਮਪੁਰ, ਸੂਬੇਦਾਰ ਜਰਨੈਲ ਸਿੰਘ ਧਮਾਈ, ਰਘਵੀਰ ਸਿੰਘ ਕਾਲੇਵਾਲ, ਕਰਨੈਲ ਸਿੰਘ ਧਮਾਈ, ਪਰਮਜੀਤ ਸਿੰਘ ਬੱਬਰ, ਐਨ ਸੀ ਸੀ ਕੈਡਿਟ ਅੰਕਿਤ ਸਿੰਘ ਤੇ ਕਾਲਜ ਦਾ ਸਟਾਫ ਹਾਜ਼ਰ ਸੀ।