ਅੱਜ ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਖੇਤੀਬਾੜੀ ਭਵਨ ਗੜ੍ਹਸ਼ੰਕਰ ਵਿੱਚ ਜਾ ਕੇ ਖੇਤੀਬਾੜੀ ਵਿਕਾਸ਼ ਅਫਸਰ ਗੁਰਿੰਦਰ ਸਿੰਘ ਨੂੰ ਮਿਲ ਕੇ ਮੰਗ ਪੱਤਰ ਦਿੱਤਾl

ਗੜ੍ਹਸ਼ੰਕਰ:- ਅੱਜ ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਖੇਤੀਬਾੜੀ ਭਵਨ ਗੜ੍ਹਸ਼ੰਕਰ ਵਿੱਚ ਜਾ ਕੇ ਖੇਤੀਬਾੜੀ ਵਿਕਾਸ਼ ਅਫਸਰ ਗੁਰਿੰਦਰ ਸਿੰਘ ਨੂੰ ਮਿਲ ਕੇ ਸਬਜ਼ੀਆਂ ਦੀ ਕਾਸਤ ਕਰਨ ਸਮੇ ਵਰਤੇ ਜਾਣ ਵਾਲੇ ਜ਼ਹਿਰੀਲੇ ਕੀਟ ਨਾਸ਼ਕਾਂ ਤੇ ਪਾਬੰਧੀ ਲਾਉਣ ਅਤੇ ਇਹਨਾਂ ਦਾ ਛਿੜਕਾਵ ਕਰਨ ਵਾਲਿਆਂ ਤੇ ਨਕੇਲ ਕੱਸਣ ਲਈ ਮੰਗ ਪੱਤਰ ਦਿੱਤਾl

ਗੜ੍ਹਸ਼ੰਕਰ:- ਅੱਜ ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਖੇਤੀਬਾੜੀ  ਭਵਨ  ਗੜ੍ਹਸ਼ੰਕਰ ਵਿੱਚ ਜਾ ਕੇ ਖੇਤੀਬਾੜੀ ਵਿਕਾਸ਼ ਅਫਸਰ ਗੁਰਿੰਦਰ ਸਿੰਘ ਨੂੰ ਮਿਲ ਕੇ ਸਬਜ਼ੀਆਂ ਦੀ ਕਾਸਤ ਕਰਨ ਸਮੇ ਵਰਤੇ ਜਾਣ ਵਾਲੇ ਜ਼ਹਿਰੀਲੇ ਕੀਟ ਨਾਸ਼ਕਾਂ ਤੇ ਪਾਬੰਧੀ ਲਾਉਣ  ਅਤੇ ਇਹਨਾਂ ਦਾ ਛਿੜਕਾਵ ਕਰਨ  ਵਾਲਿਆਂ ਤੇ ਨਕੇਲ ਕੱਸਣ ਲਈ ਮੰਗ ਪੱਤਰ ਦਿੱਤਾl ਇਸ  ਮੌਕੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਲਖਵਿੰਦਰ ਕੁਮਾਰ, ਮੁੱਖ ਬੁਲਾਰਾ ਪ੍ਰੌ. ਜਗਦੀਸ਼ ਰਾਏ, ਬਲਾਕ ਚੇਅਰਮੈਨ ਰਵੀ ਰਲ੍ਹ, ਬਲਾਕ ਵਾਈਸ ਪ੍ਰਧਾਨ ਹੈਪੀ ਸਾਧੋਵਾਲੀਆ, ਸਮਾਜਸੇਵੀ ਸੰਤੋਖ ਸਿੰਘ, ਕਾਨੂੰਨੀ ਸਲਾਹਕਾਰ  ਸੁਰਿੰਦਰ  ਕੁਮਾਰ ਐਡਵੋਕੇਟ, ਸ਼ਹੀਦ ਭਗਤ ਸਿੰਘ ਵੈਲਫੈਅਰ ਸੁਸਾਇਟੀ ਦੇ ਪ੍ਰਧਾਨ ਮਾਸਟਰ ਧਰਮਪਾਲ, ਲੰਬਰਦਾਰ ਸੋਮਨਾਥ, ਸਮਾਜਸੇਵੀ ਹਰਨੇਕ ਬੰਗਾ, ਜਸਵੀਰ ਕੁਮਾਰ, ਆਦਿ ਉਚੇਚੇ ਤੌਰ ਹਾਜਿਰ ਸਨ l ਇਸ ਮੌਕੇ  ਸੁਸਾਇਟੀ ਦੇ ਸੰਸਥਾਪਕ ਸਤੀਸ਼  ਕੁਮਾਰ ਸੋਨੀ ਨੇ ਕਿਹਾ ਕਿ ਸਾਡੀ ਸੁਸਾਇਟੀ ਵਲੋਂ ਵਾਤਾਵਰਣ ਬਚਾਓ ਧਰਤੀ ਬਚਾਓ ਮੁਹਿੰਮ ਚਲਾਈ  ਹੋਈ ਹੈ ਜਿਸ ਦੇ ਅਧੀਨ ਅੱਜ ਮੁੱਖ ਖੇਤੀਬਾੜੀ ਵਿਕਾਸ ਅਫਸਰ ਨੂੰ ਇਕ ਮੰਗ ਪੱਤਰ ਦਿੱਤਾ ਹੈ  ਜਿਸ ਵਿੱਚ  ਖੇਤੀਬਾੜੀ ਵਿੱਚ  ਫਲਾਂ ਅਤੇ ਸਬਜ਼ੀਆਂ ਦੀ ਕਾਸਤ ਕਰਨ ਸਮੇਂ  ਅੰਧਾਧੁੰਦ ਕੀਟ ਨਾਸ਼ਕ ਅਤੇ ਖਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ  ਨੂੰ  ਰੋਕਣ ਲਈ ਮੰਗ ਕੀਤੀ ਗਈ l  ਜਿਸ ਨਾਲ ਪੂਰੀ ਮਾਨਵਤਾ ਨੂੰ ਮੌਤ ਦੇ ਮੂੰਹ ਚ ਧਕੇਲਿਆ ਜਾ ਰਿਹਾ ਹੈ, ਜਿਸ ਨਾਲ  ਕੈਂਸਰ ਵਰਗੇ ਭਿਆਨਕ ਰੋਗ ਫੈਲ ਰਹੇ ਹਨ l ਜਿਥੇ ਪਹਿਲਾ ਹਾਰਟ ਅਟੈਕ 50 ਤੋਂ 60 ਸਾਲ ਤਕ ਦੇ ਵਿਅਕਤੀਆਂ ਨੂੰ ਹੁੰਦਾਂ ਸੀ, ਓਹੀ ਅੱਜ 15 ਸਾਲ ਤੋਂ 25 ਸਾਲ  ਤਕ ਦੇ ਬੱਚੇ ਹਾਰਟ ਅਟੈਕ ਨਾਲ  ਮੌਤ ਦੇ ਮੂੰਹ ਚ ਜਾ ਰਹੇ ਹਨ l  ਪ੍ਰੌ. ਜਗਦੀਸ਼ ਰਾਏ ਨੇ ਕਿਹਾ  ਪੰਜਾਬ ਸਾਡਾ ਖੇਤੀ ਪ੍ਰਧਾਨ ਸੂਬਾ ਹੈ ਇਥੇ ਖੇਤੀਬਾੜੀ ਹੀ ਜੀਵਿਕਾ ਦਾ ਸਾਧਨ ਹੈ, ਸਾਡੀ ਬਦਕਿਸਮਤੀ ਹੈ ਕਿ ਹੁਣ ਸਾਡੀ ਖੇਤੀਬਾੜੀ ਵਿੱਚ ਜ਼ਹਿਰੀਲੇ ਕੀਟ ਨਾਸ਼ਕਾਂ ਦਾ ਛਿੜਕਾਵ  ਭਾਰੀ ਮਾਤਰਾ ਵਿੱਚ ਕੀਤਾ ਜਾ ਰਿਹਾ ਹੈ ਜੋਕਿ ਸਾਡੇ ਲਈ ਖਤਰਨਾਕ ਸਾਬਿਤ  ਹੋ  ਰਹੇ ਹਨ ਅਤੇ ਹੁਣ ਤਕ ਦੀਆਂ ਸਰਕਾਰਾਂ ਪਤਾ ਹੁੰਦੇ ਹੋਏ ਵੀ ਅੱਖਾਂ ਬੰਦ ਕਰਕੇ ਤਮਾਸ਼ਬੀਨ ਬਣੀਆਂ ਹੋਈਆਂ ਹਨ l ਸੀਨੀਅਰ ਮੀਤ ਪ੍ਰਧਾਨ ਡਾ. ਲਖਵਿੰਦਰ ਕੁਮਾਰ ਨੇ ਕਿਹਾ ਅੱਜ  ਸਾਨੂੰ ਖਾਣੇ ਦੀ ਥਾਲੀ ਵਿੱਚ ਸਲੋ ਪੁਆਈਜਨ ਪਰੋਸਿਆ ਜਾ ਰਿਹਾ ਹੈ, ਚਾਹੇ ਇਕ ਸਾਲ ਦਾ ਬੱਚਾ ਹੋਵੇ  ਜਾਂ ਫਿਰ  ਬਜ਼ੁਰਗ ਹੋਵੇ ਸਾਰਿਆਂ ਨੂੰ ਸਿਧੇ  ਅਸਿਧੇ ਤੌਰ ਤੇ  ਇਸ ਜਹਿਰ ਰਾਹੀਂ ਮੌਤ ਵੱਲ੍ਹ ਨੂੰ ਧਕੇਲਿਆ ਜਾਂ ਰਿਹਾ ਹੈ l ਅੱਜ ਹਰ ਚੌਥਾ ਵਿਅਕਤੀ ਕੈਂਸਰ ਨਾਲ ਪੀੜਤ ਹੈ l ਸਮਾਜਸੇਵੀ ਹੈਪੀ  ਸਾਧੋਵਾਲੀਆ ਨੇ ਕਿਹਾ ਕਿ ਸੁਸਾਇਟੀ ਵਲੋਂ ਕੀਟਨਾਸ਼ਕਾਂ  ਦੇ ਛਿੜਕਾਵ ਤੇ ਪ੍ਰਤਿਬੰਧ ਲਗਾਉਣ ਲਈ ਜੋ ਮੰਗ ਪੱਤਰ ਖੇਤੀਬਾੜੀ ਵਿਭਾਗ ਨੂੰ ਦਿੱਤਾ ਗਿਆ ਹੈ ਬਹੁਤ ਸਲਾਘਾਯੋਗ ਕਦਮ ਹੈ l ਜਿਸ ਤੇ ਜਲਦੀ ਤੋਂ ਜਲਦੀ ਟੀਮਾਂ ਬਣਾ ਕੇ ਅਮਲ ਕੀਤਾ ਜਾਣਾ ਚਾਹੀਦਾ ਹੈ l ਖੇਤੀਬਾੜੀ ਵਿਕਾਸ ਅਫਸਰ ਗੁਰਿੰਦਰ ਸਿੰਘ ਨੇ ਕਿਹਾ ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਵਲੋਂ ਦਿੱਤਾ ਗਿਆ ਮੰਗ, ਪੱਤਰ ਸਮੇਂ ਨਜਾਕਤ  ਨੂੰ  ਦੇਖਦੇ ਹੋਏ, ਚੁੱਕਿਆ ਗਿਆ  ਹੈ, ਇਸ ਮੰਗ ਪੱਤਰ ਉੱਚ ਅਧਿਕਾਰੀਆਂ ਤਕ ਪਹੁੰਚਾ ਕੇ  ਬਣਦੀ  ਯੋਗ ਕਾਰਵਾਈ ਕੀਤੀ ਜਾਵੇਗੀ l ਇਸ ਮੌਕੇ ਪ੍ਰੀਤ ਪਾਰੋਵਾਲੀਆ, ਸੰਤੋਖ ਸਿੰਘ, ਹਰਨੇਕ ਬੰਗਾ, ਐਡਵੋਕੇਟ ਸੁਰਿੰਦਰ ਬੜਪੱਗਾ,ਰਵੀ ਰਲ੍ਹ, ਮਾਸਟਰ ਧਰਮਪਾਲ , ਸੋਮਨਾਥ ਲੰਬਰਦਾਰ, ਜਸਵਿੰਦਰ ਸੈਣੀ ਹੋਰ ਨਗਰ ਨਿਵਾਸੀ ਹਾਜਿਰ ਸਨ l