
ਆਪਣਾ ਜਨਮ ਦਿਨ ਖੂਨਦਾਨ ਦੇ ਕੇ ਮਨਾਇਆ।
ਗੜ੍ਹਸ਼ੰਕਰ:- ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਮੈਂਬਰ ਸੰਦੀਪ ਦੱਤਾ ਸਪੁੱਤਰ ਸ਼੍ਰੀ ਸ਼ਾਮ ਸੁੰਦਰ ਦੱਤਾ ਨਿਵਾਸੀ ਵਾਰਡ ਨੰਬਰ ਦੋ ਨੇ ਆਪਣਾ ਜਨਮ ਦਿਨ ਖੂਨਦਾਨ ਦੇ ਕੇ ਮਨਾਇਆ। ਇਸ ਮੌਕੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ, ਭੁਪਿੰਦਰ ਰਾਣਾ, ਸੰਦੀਪ ਸ਼ਰਮਾ, ਸੰਦੀਪ ਜੇਠੂ ਮਜਾਰਾ, ਦਰਸ਼ਨ ਸਿੰਘ ਮੱਟੂ, ਲਾਜਵਿੰਦਰ ਕੁਮਾਰ, ਸੁਰੇਸ਼ ਵਿਜ ਬਿੱਟੂ, ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਗੜ੍ਹਸ਼ੰਕਰ:- ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਮੈਂਬਰ ਸੰਦੀਪ ਦੱਤਾ ਸਪੁੱਤਰ ਸ਼੍ਰੀ ਸ਼ਾਮ ਸੁੰਦਰ ਦੱਤਾ ਨਿਵਾਸੀ ਵਾਰਡ ਨੰਬਰ ਦੋ ਨੇ ਆਪਣਾ ਜਨਮ ਦਿਨ ਖੂਨਦਾਨ ਦੇ ਕੇ ਮਨਾਇਆ। ਇਸ ਮੌਕੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ, ਭੁਪਿੰਦਰ ਰਾਣਾ, ਸੰਦੀਪ ਸ਼ਰਮਾ, ਸੰਦੀਪ ਜੇਠੂ ਮਜਾਰਾ, ਦਰਸ਼ਨ ਸਿੰਘ ਮੱਟੂ, ਲਾਜਵਿੰਦਰ ਕੁਮਾਰ, ਸੁਰੇਸ਼ ਵਿਜ ਬਿੱਟੂ, ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਹਾਜਿਰ ਸਤੀਸ਼ ਕੁਮਾਰ ਸੋਨੀ ਨੇ ਕਿਹਾ ਸੰਦੀਪ ਦੱਤਾ ਜੀ ਨੇ ਆਪਣੇ ਜਨਮ ਦਿਨ ਤੇ ਖੂਨਦਾਨ ਕਰਕੇ ਬਹੁਤ ਹੀ ਨੇਕ ਕੰਮ ਕੀਤਾ ਹੈ ਅਤੇ ਮਾਨਵਤਾ ਦੇ ਭਲੇ ਲਈ ਚੁਕਿਆ ਹੋਇਆ ਕਦਮ ਹੈ, ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਉਹਨਾਂ ਨੂੰ ਹਾਰਦਿਕ ਵਧਾਈ ਦਿੰਦੀ ਹੈ। ਇਸ ਮੌਕੇ ਹਾਜਿਰ ਕਾਮਰੇਡ ਦਰਸ਼ਨ ਸਿੰਘ ਮੱਟੂ ਜੀ ਨੇ ਸੰਦੀਪ ਦੱਤਾ ਵਲੋ ਕੀਤੇ ਗਏ ਕਾਰਜ ਦੀ ਸਲਾਘਾ ਕੀਤੀ। ਸੰਦੀਪ ਦੱਤਾ ਨੇ ਕਿਹਾ ਕਿ ਮੈਂ ਅੱਜ ਪਹਿਲੀ ਵਾਰ ਖ਼ੂਨਦਾਨ ਕੀਤਾ ਹੈ, ਜਿਸ ਤੋਂ ਬਾਅਦ ਮੇਰੇ ਮੰਨ ਨੂੰ ਸਕੂਨ ਮਿਲਿਆ ਹੈ ਅਤੇ ਮੈ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਅਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ, ਭੁਪਿੰਦਰ ਰਾਣਾ, ਸੰਦੀਪ ਜੇਠੁ ਮਜਾਰਾ, ਦਰਸ਼ਨ ਸਿੰਘ ਮੱਟੂ,ਹਰਦੇਵ ਰਾਏ ਰਿਟਾਇਰਡ ਬੈਂਕ ਮੈਨੇਜਰ, ਬੀ ਐਸ ਬੱਧਣ, ਸੰਦੀਪ ਸ਼ਰਮਾ, ਲੱਖਵਿੰਦਰ ਲੱਕੀ, ਹੈਪੀ ਸਾਧੋ ਵਾਲੀਆ, ਰਣਜੀਤ ਦੋ ਹਾਜਿਰ ਸਨ
