ਸੰਤ ਬਾਬਾ ਰਾਮ ਸਿੰਘ ਜੀ ਦੀ 24ਵੀਂ ਸਾਲਾਨਾ ਬਰਸੀ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ

ਮਾਹਿਲਪੁਰ, 6 ਜੁਲਾਈ - ਬ੍ਰਹਮਲੀਨ ਸੰਤ ਬਾਬਾ ਰਾਮ ਸਿੰਘ ਮਹਾਰਾਜ ਜੀ ਦੀ 24 ਵੀਂ ਬਰਸੀ ਡੇਰਾ ਬੁੰਗਾ ਸਾਹਿਬ ਪਿੰਡ ਤਾਜੇਵਾਲ ਜ਼ਿਲਾ ਹੁਸ਼ਿਆਰਪੁਰ ਵਿਖੇ ਦੇਸ਼ ਵਿਦੇਸ਼ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ਦੇ ਮੁੱਖ ਸੰਚਾਲਕ ਸੰਤ ਬਾਬਾ ਮਹਾਂਵੀਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਮਨਾਈ ਗਈ। ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਸੰਤਾਂ ਮਹਾਂਪੁਰਸ਼ਾਂ ਨੇ ਧਾਰਮਿਕ ਪ੍ਰਵਚਨ ਕਰਦਿਆਂ ਸੰਤ ਬਾਬਾ ਰਾਮ ਸਿੰਘ ਜੀ ਦੀ ਪਰਉਪਕਾਰੀ ਜ਼ਿੰਦਗੀ ਤੇ ਚਾਨਣਾ ਪਾਇਆ।

ਸਮਾਗਮ ਵਿੱਚ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ), ਸੰਤ ਰੇਸ਼ਮ ਸਿੰਘ ਸ੍ਰੀ ਮਹੰਤ ਪੰਚਾਇਤੀ ਨਿਰਮਲ ਅਖਾੜਾ ਹਰਿਦੁਆਰ, ਸੰਤ ਅਮਰਜੀਤ ਸਿੰਘ ਹਰਖੋਵਾਲ, ਸੰਤ ਰਣਜੀਤ ਸਿੰਘ, ਸੰਤ ਸੰਤੋਖ ਸਿੰਘ ਪਾਲਦੀ ਪ੍ਰਧਾਨ ਨਿਰਮਲ ਮੰਡਲ, ਸੰਤ ਮੱਖਣ ਸਿੰਘ ਦਰੀਆ, ਸੰਤ ਹਰਮੀਤ ਸਿੰਘ ਬਣਾ ਸਾਹਿਬ, ਸੰਤ ਬਲਵਿੰਦਰ ਸਿੰਘ ਕਾਉਂਕੇ, ਸੰਤ ਪ੍ਰੀਤਮ ਸਿੰਘ ਡੁਮੇਲੀ, ਸੰਤ ਬਿਕਰਮਜੀਤ ਸਿੰਘ ਨੰਗਲ, ਸੰਤ ਪ੍ਰੀਤਮ ਸਿੰਘ ਬਾੜੀਆ, ਸੰਤ ਬਲਵੀਰ ਸਿੰਘ ਲੰਗੇਰੀ, ਸੰਤ ਹਰਕ੍ਰਿਸ਼ਨ ਸਿੰਘ ਸੋਢੀ ਠੱਕਰਵਾਲ, ਸੰਤ ਅਮਰੀਕ ਸਿੰਘ ਮੰਨਣਹਾਨਾ, ਸੰਤ ਕਰਨੈਲ ਸਿੰਘ ਨਿਰਮਲ ਮੰਡਲ, ਸੰਤ ਜਨਕ ਸਿੰਘ ਡੇਰਾ ਜੱਬਲ, ਜਥੇਦਾਰ ਬਾਬਾ ਨਾਗਰ ਸਿੰਘ ਜੀ ਟੂਟੋਮਜਾਰਾ, ਸੰਤ ਬੀਬੀ ਜਸਪ੍ਰੀਤ ਕੌਰ ਡੇਰਾ ਬੁੰਗਾ ਸਾਹਿਬ ਮਾਹਿਲਪੁਰ,ਸੰਤ ਬਿਕਰ ਸਿੰਘ ਬਾੜੀਆਂ, ਸੰਤ ਤਰਲੋਚਨ ਸਿੰਘ ਡੇਰਾ ਬਰਕਤਾਂ, ਸੰਤ ਬਲਵੀਰ ਸਿੰਘ ਟਿੱਬਾ ਸਾਹਿਬ, ਸੰਤ ਨਿਰਮਲ ਸਿੰਘ, ਸੰਤ ਬਾਬਾ ਤੇਜਾ ਸਿੰਘ ਜੀ ਖੁੱਡੇ ਵਾਲੇ, ਬਾਬਾ ਜੀਵਾ ਸਿੰਘ, ਭਾਈ ਗੁਰਸ਼ਰਨ ਸਿੰਘ ਜੀ, ਸੰਤ ਸੁਰਜੀਤ ਸਿੰਘ ਹਰਖੋਵਾਲ, ਸੰਤ ਸਰੂਪ ਸਿੰਘ,ਸੰਤ ਬਲਜੀਤ ਸਿੰਘ, ਸੰਤ ਸਤਨਾਮ ਸਿੰਘ ਵਿਛੋਹੀ, ਸੰਤ ਪਵਨ ਕੁਮਾਰ ਤਾਜੇਵਾਲ ਸਮੇਤ ਸੰਤ ਮਹਾਂਪੁਰਸ਼ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਸੰਤ ਬਾਬਾ ਮਹਾਂਵੀਰ ਸਿੰਘ ਤਾਜੇਵਾਲ ਨੇ ਆਈਆਂ ਹੋਈਆਂ ਸੰਗਤਾਂ ਅਤੇ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਗੁਰਦਿਆਲ ਸਿੰਘ ਲੱਖਪੁਰ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਗੁਰੂ ਕਾ ਲੰਗਰ ਅਤੁੱਟ ਚੱਲਿਆ। ਸੰਗਤਾਂ ਨੇ ਵੱਖ-ਵੱਖ ਥਾਵਾਂ ਤੇ ਹੱਥੀ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।