ਭਗਤ ਸਵਰਨਾ ਰਾਮ ਜੀ ਦੀ ਪਹਿਲੀ ਬਰਸੀ ਅੱਜ 7 ਜੁਲਾਈ ਦਿਨ ਐਤਵਾਰ ਨੂੰ

ਮਾਹਿਲਪੁਰ, 6 ਜੁਲਾਈ- ਭਗਤ ਸਵਰਨਾ ਰਾਮ ਜੀ ਦੀ ਪਹਿਲੀ ਬਰਸੀ ਸ੍ਰੀ ਗੁਰੂ ਰਵਿਦਾਸ ਮੰਦਰ ਪਿੰਡ ਤਾਜੇਵਾਲ ਵਿਖੇ 7 ਜੁਲਾਈ ਦਿਨ ਐਤਵਾਰ ਨੂੰ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ ਜਾ ਰਹੀ ਹੈ।

ਮਾਹਿਲਪੁਰ, 6 ਜੁਲਾਈ- ਭਗਤ ਸਵਰਨਾ ਰਾਮ ਜੀ ਦੀ ਪਹਿਲੀ ਬਰਸੀ ਸ੍ਰੀ ਗੁਰੂ ਰਵਿਦਾਸ ਮੰਦਰ ਪਿੰਡ ਤਾਜੇਵਾਲ ਵਿਖੇ 7 ਜੁਲਾਈ ਦਿਨ ਐਤਵਾਰ ਨੂੰ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ ਜਾ ਰਹੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੇ ਸਪੁੱਤਰ ਸੰਤ ਪਵਨ ਕੁਮਾਰ ਸਰਪੰਚ ਪਿੰਡ ਤਾਜੇਵਾਲ ਅਤੇ ਠੇਕੇਦਾਰ ਅਮਰਜੀਤ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਕਥਾ ਕੀਰਤਨ ਅਤੇ ਸੰਤ ਮਹਾਂਪੁਰਸ਼ ਧਾਰਮਿਕ ਪ੍ਰਵਚਨ ਕਰਨਗੇ। 
ਇਸ ਮੌਕੇ ਦਲਜੀਤ ਕੌਰ, ਹਰਜਿੰਦਰ ਕੌਰ, ਮਾਤਾ ਦੇਵਾ ਜੀ, ਗਿਆਨੀ ਜਸਪਾਲ ਜੀ ਪਾਠੀ ਸਿੰਘ, ਅਜੈ ਕੁਮਾਰ, ਸਾਜਨ, ਅਮਰ ਕੁਮਾਰ, ਬਲਵਿੰਦਰ ਕੁਮਾਰ ਆਦਿ ਹਾਜ਼ਰ ਸਨ। ਵਰਨਣਯੋਗ ਹੈ ਕਿ ਭਗਤ ਸਵਰਨਾ ਰਾਮ ਜੀ ਆਪਣੀ ਕਿਰਤ ਕਮਾਈ ਕਰਦੇ ਹੋਏ ਸਾਰੀ ਜ਼ਿੰਦਗੀ  ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਅਪਣਾਉਂਦੇ ਹੋਏ ਇਕ ਪ੍ਰੇਰਨਾਦਾਇਕ ਜ਼ਿੰਦਗੀ ਬਤੀਤ ਕਰਕੇ ਗਏ।