ਰੋਟਰੀ ਕਲੱਬ ਬੰਗਾ ਨੇ ਬਿਰਧ ਆਸ਼ਰਮ ਨੂੰ ਦਿੱਤਾ ਰਾਸ਼ਨ ਪਦਾਰਥ
ਨਵਾਂਸ਼ਹਿਰ - ਰੋਟਰੀ ਇੰਟਰਨੈਸ਼ਨਲ ਦੇ ਅੰਨਪੂਰਨਾ ਮਿਸ਼ਨ ਤਹਿਤ ਰੋਟਰੀ ਕਲੱਬ ਬੰਗਾ ਵਲੋਂ ਕਲੱਬ ਪ੍ਰਧਾਨ ਰੋਟੋ ਸੁਰਿੰਦਰ ਪਾਲ ਖੇਪੜ ਦੀ ਅਗਵਾਈ ਵਿਚ ਬਿਰਧ ਆਸ਼ਰਮ ਭਰੋਮਜਾਰਾ ਨੂੰ ਖਾਣ-ਪੀਣ ਦੀਆਂ ਵਸਤਾਂ, ਆਟਾ, ਚਾਵਲ, ਦਾਲਾਂ, ਖੰਡ, ਤੇਲ, ਚਾਹਪੱਤੀ, ਰਸ, ਬਿਸਕੁਟ ਆਦਿ ਭੇਂਟ ਕੀਤੇ ਗਏ I ਇਸ ਪ੍ਰੋਜੈਕਟ ਦੇ ਪ੍ਰੋਜੈਕਟ ਚੇਅਰਮੈਨ ਰੋਟੋ ਪਰਮਜੀਤ ਸਿੰਘ ਭੋਗਲ ਸਨ I

ਇਥੇ ਇਹ ਦੱਸਣਾ ਉਚਿਤ ਹੋਵੇਗਾ ਕੀ ਭਰੋਮਜਾਰਾ ਵਿਚ ਇਲਾਕੇ ਦੇ ਸਮਾਜ ਸੇਵੀਆਂ ਦੀ ਸਹਾਇਤਾ ਨਾਲ ਆਸ਼ਰਮ ਚਲਾਇਆ ਜਾ ਰਿਹਾ ਹੈ ਅਤੇ ਇਸ ਵਿਚ 54 ਨਿਆਸ਼ਰੇ ਬਿਰਧਾਂ ਅਤੇ ਲੋੜਬੰਦਾ ਨੂੰ ਰਿਹਾਇਸ਼ ਅਤੇ ਰੋਜ਼ਮਰ੍ਹਾ ਦੇ ਜੀਵਨ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ I ਇਸ ਮੌਕੇ ਪ੍ਰਧਾਨ ਰੋਟੋ ਸੁਰਿੰਦਰ ਪਾਲ ਜੀ ਨੇ ਦੱਸਿਆ ਕੇ ਰੋਟਰੀ ਇੰਟਰਨੈਸ਼ਨਲ 01 ਜੁਲਾਈ ਨੂੰ ਅੰਨਪੁਰਨਾ ਦਿਵਸ ਮਨਾਉਦਾ ਹੈ ਅਤੇ ਇਸ ਦਿਨ ਰੋਟਰੀ ਕਲੱਬ ਬੰਗਾ ਵਲੋਂ ਵੀ ਬਿਰਧ ਆਸ਼ਰਮ ਨੂੰ ਕਲੱਬ ਦੀ ਸਮਰੱਥਾ ਅਨੁਸਾਰ ਖਾਣ-ਪੀਣ ਦੀਆਂ ਵਸਤਾਂ ਭੇਂਟ ਕੀਤੀਆਂ ਜਾਂਦੀਆਂ ਹਨ I
ਉਨ੍ਹਾਂ ਦੱਸਿਆ ਕੀ ਰੋਟਰੀ ਕਲੱਬ ਬੰਗਾ ਸਮਾਜ ਦੀ ਲੋੜ ਅਨੁਸਾਰ ਸਮਾਜ ਸੇਵਾ ਦੇ ਪ੍ਰੋਜੈਕਟ ਕਰਦਾ ਰਹਿੰਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਲਾਕੇ ਵਿਚ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਕਰਨ ਦੀ ਯੋਜਨਾ ਤੇ ਕੰਮ ਕਰ ਰਿਹਾ ਹੈ I ਆਸ਼ਰਮ ਦੇ ਪ੍ਰਬੰਧਕਾਂ ਵਲੋਂ ਰੋਟਰੀ ਕਲੱਬ ਬੰਗਾ ਦਾ ਧੰਨਵਾਦ ਕੀਤਾ ਗਿਆ I ਇਸ ਸਮੇਂ ਕਲੱਬ ਦੇ ਸਕੱਤਰ ਰੋਟੋ ਸਰਨਜੀਤ ਸਿੰਘ, ਅਸਿਸਟੈਂਟ ਗਵਰਨਰ ਰੋਟੋ ਰਾਜ ਕੁਮਾਰ, ਐਗਜੀਕੁਟਿਵ ਸੈਕਰੇਟ੍ਰੀ ਰੋਟੋ ਪ੍ਰਿੰਸੀਪਲ ਗੁਰਜੰਟ ਸਿੰਘ, ਫਾਇਨਾਂਸ ਸਕੱਤਰ ਨਿਤਿਨ ਦੁੱਗਲ, ਰੋਟੋ ਭੁਪਿੰਦਰ ਸਿੰਘ, ਰੋਟੋ ਪਰਮਜੀਤ ਸਿੰਘ ਭੋਗਲ, ਰੋਟੋ ਰਾਜ ਕੁਮਾਰ ਭਾਮਰਾ, ਰੋਟੋ ਹਰਸ਼ ਸ਼ਰਮਾ, ਰੋਟੋ ਇੰਦਰਜੀਤ ਸਿੰਘ, ਰੋਟੋ ਇਕਬਾਲ ਸਿੰਘ, ਅਤੇ ਬਿਰਧ ਆਸ਼ਰਮ ਦੇ ਪ੍ਰਬੰਧਕ ਜਥੇਦਾਰ ਬਲਵੰਤ ਸਿੰਘ ਆਦਿ ਹਾਜਰ ਸਨ I