ਪ੍ਰਸ਼ਾਸ਼ਨ ਦੇ ਭਰੋਸੇ ਤੋਂ ਬਾਅਦ ਹੇਠਾਂ ਆਇਆ ਨਾਜਾਇਜ ਕਬਜੇ ਦੇ ਵਿਰੋਧ ਵਿੱਚ ਟੈਂਕੀ ਤੇ ਚੜ੍ਹਿਆ ਸਰਪੰਚ

ਐਸ ਏ ਐਸ ਨਗਰ, 14 ਮਈ - ਬੀਤੇ ਦਿਨੇ ਪਿੰਡ ਦਾਉ ਅਤੇ ਰਾਮਗੜ ਦੀ ਪੰਚਾਇਤੀ ਜਮੀਨ ਤੇ ਨਾਜਾਇਜ ਕਬਜ਼ਿਆਂ ਵਿਰੁੱਧ ਪ੍ਰਸ਼ਾਸ਼ਨ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਸਾਬਕਾ ਸਰਪੰਚ ਅਜਮੇਰ ਸਿੰਘ ਨੇ ਪਾਣੀ ਦੀ ਟੈਂਕੀ ਤੇ ਚੜ ਕੇ ਪ੍ਰਸਾਸ਼ਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਪ੍ਰਸਾਸ਼ਨ ਵਲੋਂ 24 ਘੰਟਿਆਂ ਵਿੱਚ ਕਾਰਵਾਈ ਕਰਕੇ ਕਬਜੇ ਨਾ ਹਟਾਏ ਗਏ ਤਾਂ ਉਹ ਖੁਦ ਤੇ ਡੀਜਲ ਪਾ ਕੇ ਅੱਗ ਲਗਾ ਲਵੇਗਾ।

ਇਸ ਸੰਬੰਧੀ ਅੱਜ ਵਿਭਾਗ ਵਲੋਂ ਮੌਕੇ ਤੇ ਪਹੁੰਚ ਕੇ ਉਸਨੂੰ ਲਿਖਤੀ ਭਰੋਸਾ ਦਿੱਤਾ ਗਿਆ ਕਿ ਇੱਕ ਮਹੀਨੇ ਦੇੇ ਵਿੱਚ ਵਿੱਚ ਇਹਨਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦਿਤਾ ਜਾਵੇਗਾ ਜਿਸਤੋਂ ਬਾਅਦ ਸਾਬਕਾ ਸਰਪੰਚ ਅਜਮੇਰ ਸਿੰਘ ਹੇਠਾਂ ਉਤਰ ਆਇਆ। ਇਸ ਮੌਕੇ ਪਹੁੰਚੇ ਅਧਿਕਾਰੀਆਂ ਨੇ ਕਿਹਾ ਕਿ ਬੀਤੇ ਕੱਲ ਰੈਵਨਿਊ ਵਿਭਾਗ ਵਲੋਂ ਰਾਮਗੜ੍ਹ ਦੀ ਜਮੀਨ ਦੀ ਨਿਸ਼ਾਨ ਦੇਹੀ ਕੀਤੀ ਗਈ ਸੀ ਜਿਸ ਵਿੱਚ 4 ਵਿਅਕਤੀ ਕਬਜਾ ਕਰਦੇ ਪਾਏ ਗਏ ਸਨ ਅਤੇ ਅੱਜ ਮਾਨਯੋਗ ਡੀ ਡੀ ਪੀ ਓ ਦੀ ਅਦਾਲਤ ਵਿੱਚ ਕੇਸ ਪਾ ਦਿਤਾ ਗਿਆ ਹੈ ਅਤੇ ਫੈਸਲਾ ਆਉਣ ਤੋਂ ਬਾਅਦ ਜਲਦ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਸਾਬਕਾ ਸਰਪੰਚ ਅਜਮੇਰ ਸਿੰਘ ਨੇ ਕਿਹਾ ਕਿ ਵਿਭਾਗ ਨੇ ਰਾਮਗੜ ਦੀ ਜਮੀਨ ਦੀ ਪੰਚਾਇਤੀ ਜਮੀਨ ਦੀ ਨਿਸ਼ਾਨ ਦੇਹੀ ਕਰ ਦਿੱਤੀ ਹੈ ਅਤੇ ਸਾਨੂੰ ਲਿਖ ਕੇ ਦਿਤਾ ਹੈ ਰਾਮਗੜ ਅਤੇ ਦਾਉ ਦੀ ਪੰਚਾਇਤੀ ਜਮੀਨ ਤੇ ਕਬਜ਼ਿਆਂ ਨੂੰ ਇਕ ਮਹੀਨੇ ਦੇ ਅੰਦਰ ਹਟਾ ਕੇ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਸਲੀਮ, ਰਣਧੀਰ ਸਿੰਘ ਰਾਜੂ, ਨਰੇਸ਼ ਸਿੰਘ ਨੇਸ਼ੀ, ਰਵੀ ਅਤੇ ਪਿੰਡ ਵਾਸੀ ਮੌਜੂਦ ਸਨ।