ਕਾਮਰੇਡ ਕੁਲਵੰਤ ਸਿੰਘ ਕਿਰਤੀ ਦਾ ਘਾਟਾ ਕਦੀ ਪੂਰਾ ਨਹੀਂ ਹੋਵੇਗਾ - ਮੰਗਤ ਰਾਮ ਪਾਸਲਾ

ਫਿਲੌਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੀ ਫਾਜਿਲਕਾ ਜਿਲ੍ਹਾ ਕਮੇਟੀ ਦੇ ਪ੍ਰਧਾਨ ਉਘੇ ਕਿਸਾਨ ਘੁਲਾਟੀਏ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਸਾਥੀ ਕੁਲਵੰਤ ਸਿੰਘ ਕਿਰਤੀ ਵਾਸੀ ਸੀਡ ਫਾਰਮ ਅਬੋਹਰ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਹਨ। ਉਹ ਪਿਛਲੇ ਕਈ ਸਾਲਾਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਪੀੜ੍ਹਤ ਸਨ।

ਉਹ ਇਸ ਵੇਲੇ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਵਿਖੇ ਇਲਾਜ ਅਧੀਨ ਸਨ। ਸਾਥੀ ਕਿਰਤੀ ਬਿਮਾਰੀ ਨਾਲ ਜੁੜੀਆਂ ਬੇਸ਼ੁਮਾਰ ਤਕਲੀਫਾਂ ਦੀ ਪ੍ਰਵਾਹ ਨਾ ਕਰਦਿਆਂ ਆਖਰੀ ਸਾਹ ਤੱਕ ਕਿਰਤੀਆਂ ਲਈ ਜੂਝਦੇ ਰਹੇ। ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਪੰਜਾਬ ਰਾਜ ਕਮੇਟੀ ਦੇ ਪ੍ਰਧਾਨ, ਸਕੱਤਰ ਤੇ ਕੈਸ਼ੀਅਰ ਸਾਥੀ ਰਤਨ ਸਿੰਘ ਰੰਧਾਵਾ, ਪ੍ਰਗਟ ਸਿੰਘ ਜਾਮਾਰਾਏ ਤੇ ਪ੍ਰੋ ਜੈ ਪਾਲ ਸਿੰਘ, ਕੇਂਦਰੀ ਕਮੇਟੀ ਦੇ ਮੈਂਬਰਾਨ ਸਾਥੀ ਰਘੁਵੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ ਅਤੇ ਮਹੀਪਾਲ, ਜਿਲ੍ਹਾ ਕਮੇਟੀ ਦੇ ਸਕੱਤਰ ਸਾਥੀ ਗੁਰਮੇਜ ਲਾਲ ਗੇਜੀ, ਜਿਲ੍ਹਾ ਕਮੇਟੀ ਮੈਂਬਰ ਸਾਥੀ ਸਾਹਿਬ ਰਾਮ, ਜੱਗਾ ਸਿੰਘ, ਜੈਮਲ ਰਾਮ, ਤੇਜਾ ਸਿੰਘ, ਰਮੇਸ਼ ਵਡੇਰਾ ਅਤੇ ਸਾਥੀ ਕੁਲਵੰਤ ਸਿੰਘ ਕਿਰਤੀ ਨਾਲ ਲੰਬਾ ਸਮਾਂ ਰਹੇ ਅਵਤਾਰ ਸਿੰਘ ਨੇ ਉਹਨਾਂ ਦੇ ਅਸਹਿ ਵਿਛੋੜੇ ਨੂੰ ਪਾਰਟੀ ਅਤੇ ਜਮਹੂਰੀ ਲਹਿਰ ਲਈ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੰਦਿਆਂ ਸਾਥੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸਾਥੀ ਕਿਰਤੀ ਸੰਸਥਾਪਕ ਆਗੂ ਸਨ।