ਨਵੀ ਪੀੜ੍ਹੀ ਲਈ ਬਜ਼ੁਰਗ ਕਿਰਤੀ ਜੀਵਨ ਪ੍ਰੇਰਨਾ ਸਰੋਤ ਹਨ- ਪਾਸਲ੍ਹਾ

ਨਵਾਂਸ਼ਹਿਰ: ਅੱਜ ਦੀ ਪੀੜ੍ਹੀ ਨੂੰ ਜੇ ਕਿਸੇ ਬਜੁਰਗ ਕਿਰਤੀ ਜੀਵਨ ਦਾ ਬਿਰਤਾਂਤ ਸੁਣਾਇਆ ਜਾਵੇ ਤ ਉਹ ਉਸ ਲਈ ਪ੍ਰੇਰਨਾ ਸਰੋਤ ਬਣ ਸਕਦਾ ਹੈ। ਇਹ ਵਿਚਾਰ ਕਾ: ਮੰਗਤ ਰਾਮ ਪਾਸਲ੍ਹਾ ਕੌਮੀ ਜਨਰਲ ਸਕੱਤਰ ਆਰ.ਐੱਮ.ਪੀ.ਆਈ ਨੇ ਨਜ਼ਦੀਕੀ ਪਿੰਡ ਸੁੱਜੋਂ ਦੇ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਿਖੇ ਸਵ: ਕਾ: ਸੋਹਣ ਸਿੰਘ ਪੁੱਤਰ ਸ. ਦੱਲ ਸਿੰਘ ਗਹੂਣੀਆਂ ਦੀ ਅੰਤਮ ਅਰਦਾਸ ਸਮਾਗਮ ਸਮੇਂ ਆਪਣੇ ਸੰਬੋਧਨ ਵਿੱਚ ਆਖੇ।

 ਉਹਨਾਂ ਆਖਿਆ ਕਿ ਸਮਾਜ ਦੇ ਇੱਕ ਹਿੱਸੇ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਨਾ ਲੈਣ ਵਾਲ੍ਹੇ ਕੁੱਝ ਲੋਕੜ ਸਮਾਜ ਲਈ ਮੁਸ਼ਕਲਾਂ ਪੈਦਾ ਕਰਦੇ ਹਨ। ਇਸ ਦੀ ਉਦਾਹਰਣ ਦਿੰਦਿਆਂ ਉਹਨਾਂ ਬੱਚੀਆਂ ਨਾਲ੍ਹ ਹੁੰਦੇ ਬਲਾਤਕਾਰ ਤੇ ਮਹਿਲਾਵਾਂ  ਤੇ ਹੁੰਦੀ ਘਰੇਲੂ ਹਿੰਸਾ ਦਾ ਜਿਕਰ ਕੀਤਾ। ਮਹਿਲਾ ਵਰਗ ਦੇ ਸਤਿਕਾਰ ਅਤੇ ਸੁਰੱਖਿਆ ਲਈ ਮਹਾਨ ਗੁਰੂ ਸਾਹਿਬਾਨ ਵਲੋਂ ਦਿਖਾਏ ਮਾਰਗ ਤੇ ਚੱਲਣਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਪਰਮ ਸਿੰਘ ਖਾਲਸਾ ਐਮ.ਸੀ ਨਵਾਂਸ਼ਹਿਰ ਨੇ ਸਵ: ਸੋਹਣ ਸਿੰਘ ਗਹੂਣੀਆਂ ਦੇ ਜੀਵਨ ਨੂੰ ਪ੍ਰੇਰਨਾ ਸਰੋਤ ਦੱਸਦਿਆਂ ਕਿਹਾ ਕਿ ਉਹਨਾਂ ਦੀ ਸੋਚ ਸੱਦਕਾ ਅੱਜ ਉਹਨਾਂ ਦਾ ਪ੍ਰੀਵਾਰ ਵੀ ਸਮਾਜ ਸੇਵੀ ਪਹੁੰਚ ਰੱਖਦਾ ਹੈ। 
ਜੇ ਐਸ ਗਿੱਦਾ ਸਕੱਤਰ ਬੀ.ਡੀ.ਸੀ ਨੇ ਵਿਦਿਆਰਥੀ ਜੀਵਨ ਦੌਰਾਨ ਕਾ: ਸੋਹਣ ਸਿੰਘ ਦੇ ਨਿਰਪੱਖਤਾ ਭਰਪੂਰ ਕਿਰਤੀ ਜੀਵਨ ਤੋਂ ਮਿਲ੍ਹੀ ਪ੍ਰੇਰਨਾ ਦਾ ਜਿਕਰ ਕੀਤਾ। ਕਾ: ਕੁਲਦੀਪ ਸਿੰਘ ਦੌੜਕਾ ਨੇ ਬੀਤੇ ਨਿੱਘੇ ਸਮਿਆਂ ਦਾ ਵਰਤਮਾਨ ਨਾਲ੍ਹ ਅੰਤਰ ਕਰਦਿਆਂ ਕਿਹਾ ਕਿ ਮਨੁੱਖ ਆਪਣੀ ਜੀਵਨ ਸ਼ੈਲੀ ਦਾ ਮੁੱਲ ਵੀ ਆਪ ਹੀ ਅਦਾ ਕਰ ਰਿਹਾ ਹੈ ਇਸ ਲਈ ਸਾਨੂੰ ਸੱਭ ਨੂੰ ਸਵ: ਕਾ: ਸੋਹਣ ਸਿੰਘ ਗਹੂਣੀਆਂ ਵਰਗੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। 
ਇਸ ਮੌਕੇ ਗੁਰਦੁਆਰਾ ਰਾਜਾ ਸਾਹਿਬ ਦੇ ਮੁੱਖ ਸੇਵਾਦਾਰ ਸਾਧੂ ਸਿੰਘ ਸੁੱਜੋਂ, ਸੂਬੇਦਾਰ ਮੇਜਰ ਸਿੰਘ, ਕਸ਼ਮੀਰ ਸਿੰਘ, ਮੋਹਣ ਸਿੰਘ, ਕਸ਼ਮੀਰ ਕੌਰ, ਪਰਮਜੀਤ ਕੌਰ, ਕਮਲਜੀਤ ਸਿੰਘ, ਤਵਲੀਨ ਸਿੰਘ, ਕਾ: ਗੁਰਦਿਆਲ ਰਾਮ ਮਹਿੰਦੀਪੁਰ, ਇੰਦਰਜੀਤ ਸਿੰਘ ਵਾਰੀਆ, ਕਾ: ਸਤਨਾਮ ਸਿੰਘ ਗੁਲਾਟੀ, ਕਾ: ਸਤਨਾਮ ਸਿੰਘ ਸੁੱਜੋਂ, ਕਾ: ਰਾਜ ਕੁਮਾਰ ਸੋਢੀ, ਮੋਹਣ ਸਿੰਘ ਤੇ ਮਹਿੰਦਰ ਸਿੰਘ ਚੌਧਰੀ, ਦਲਜੀਤ ਸਿੰਘ ਗਿੱਦਾ, ਮੋਹਣ ਸਿੰਘ, ਰਾਜਿੰਦਰ ਕੌਰ ਗਿੱਦਾ, ਪਲਵਿੰਦਰ ਕੌਰ ਬਡਵਾਲ੍ਹ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਪ੍ਰੀਵਾਰ ਵਲੋਂ ਸੰਗਤਾਂ ਲਈ ਗੁਰੂ ਦੇ ਲੰਗਰਾਂ ਦਾ ਅਤੁੱਟ ਪ੍ਰਬੰਧ ਕੀਤਾ ਗਿਆ ਸੀ।