ਮੁੜ ਨਿਯੁਕਤੀ ਮਾਮਲਿਆਂ ਦੀ ਸਮੀਖਿਆ ਲਈ ਹਰਿਆਣਾ ਨੇ ਕੀਤਾ ਕਮੇਟੀ ਦਾ ਮੁੜ ਗਠਨ

ਚੰਡੀਗੜ੍ਹ, 20 ਜੂਨ - ਹਰਿਆਣਾ ਸਰਕਾਰ ਨੇ ਮੁੜਨਿਯੁਕਤੀ ਮਾਮਲਿਆਂ ਦੀ ਜਾਂਚ ਲਈ ਕਮੇਟੀ ਦਾ ਮੁੜ ਗਠਨ ਕੀਤਾ ਹੈ। ਇਹ ਕਮੇਟੀ ਨਿਜੀ ਮਾਮਲੇ ਅਤੇ ਪ੍ਰਸਾਸ਼ਨਿਕ ਵਿਭਾਗਾਂ ਵੱਲੋਂ ਭੇਜੇ ਗਏ ਵਰਗਾਂ ਜਾਂ ਸ਼੍ਰੇਣੀਆਂ ਨਾਲ ਸਬੰਧਿਤ ਮਾਮਲਿਆਂ ਦੀ ਸਮੀਖਿਆ ਕਰੇਗੀ।

          ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ, ਆਈਏਐਸ ਅਧਿਕਾਰੀ ਸ੍ਰੀ ਸੁਧੀਰ ਰਾਜਪਾਲ ਇਸ ਕਮੇਟੀ ਦੇ ਚੇਅਰਮੈਨ ਹੋਣਗੇ, ਜਦੋਂ ਕਿ ਡਾ. ਸੁਮਿਤਾ ਮਿਸ਼ਰਾ ਅਤੇ ਸ੍ਰੀ ਆਨੰਦ ਮੋਹਨ ਸ਼ਰਣ ਇਸ ਦੇ ਮੈਂਬਰ ਹੋਣਗੇ। ਇਹ ਕਮੇਟੀ ਅਗਾਮੀ ਕਾਰਵਾਈ ਲਈ ਸਬੰਧਿਤ ਪ੍ਰਸਾਸ਼ਨਿਕ ਵਿਭਾਗਾਂ ਨੂੰ ਸਿਫਾਰਿਸ਼ ਕਰੇਗੀ।