ਸੜਕ ਦੇ ਨਾਲ ਖਰਾਬ ਖਸਤਾ ਹਾਲਤ ਨਾਲੇ ਨੂੰ ਦੁਬਾਰਾ ਬਣਾਉਣ ਦੀ ਮੰਗ
ਗੜ੍ਹਸ਼ੰਕਰ, 1 ਜ਼ੂਨ- ਬੀਤ ਇਲਾਕੇ ਦੇ ਪਿੰਡ ਪੰਡੋਰੀ ਤੋਂ ਅਖਤਰ ਕੁਮਾਰ ਨੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਪਿੰਡ ਪੰਡੋਰੀ ਤੋਂ ਭੰਡਿਆਰ ਲੰਿਕ ਸੜਕ ਦੀ ਤੁਰੰਤ ਮੁਰਮੰਤ ਕਰਾਈ ਜਾਵੇ।ਉਹਨਾਂ ਮੰਗ ਕੀਤੀ ਕਿ ਇਹ ਸੜਕ ਦੀ ਖਸਤਾ ਹਾਲਤ ਕਾਰਨ ਉਥੋਂ ਰਹਿਣ ਵਾਲੇ ਅਤੇ ਉਥੋਂ ਲੰਘਣ ਵਾਲੇ ਆਮ ਲੋਕਾਂ ਨੂੰ ਨਿਤ ਦਿਹਾੜੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਹਨਾਂ ਦੱਸਿਆ ਕਿ ਸੜਕ ਦੇ ਨਾਲ ਨਾਲ ਬਣੇ ਹੋਏ ਬਰਸਾਤੀ ਪਾਣੀ ਦੇ ਨਾਲੇ ਦੀ ਹਾਲਤ ਵੀ ਬਹੁਤ ਜਿਆਦਾ ਖਸਤਾ ਹੋ ਚੁੱਕੀ ਹੈ ਜਿਸ ਕਾਰਨ ਉੱਥੇ ਰਹਿਣ ਵਾਲੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ।ਦੱਸਣਾ ਬਣਦਾ ਹੈ ਕਿ ਪਿਛਲੀ ਬਰਸਾਤ ਦੌਰਾਨ ਪਿੰਡ ਪੰਡੋਰੀ ਵਿੱਚ ਅਜਿਹੀ ਅਜਿਹਾ ਹੜ ਆਇਆ ਸੀ ਕਿ ਕਈ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ।
ਉਹਨਾਂ ਦੱਸਿਆ ਕਿ ਪੰਡੋਰੀ ਤੋ ਭੰਡਿਆਰ ਲੰਿਕ ਸੜਕ ਤੇ ਪੰਡੋਰੀ ਓਪਰਲਾ ਪਾਸਾ ਚੌਕ ਤੋ ਪੀਰ ਬਾਬਾ ਪੱਕੀ ਬੇਰੀ ਦੀ ਦਰਗਾਹ ਦੀ ਹੱਦ ਤੱਕ ਦੂਰੀ ਲਗਭਗ 100 ਮੀਟਰ ਹੈ, ਸੜਕ ਦੇ ਨਾਲ ਖੱਬੇ ਪਾਸੇ ਬਣੇ ਲਗਭਗ 20 ਸਾਲ ਪੁਰਾਣੇ ਨਾਲੇ ਦੀ ਹਾਲਤ ਬਹੁਤ ਤਰਸਯੋਗ ਹੈ। ਨਾਲਾ ਖਰਾਬ ਤੇ ਟੁੱਟਾ ਹੋਣ ਕਾਰਨ ਨਾਲ ਲੱਗਦੇ ਘਰਾਂ ਦੀ ਦੀਆਂ ਨੀਹਾਂ ਵਿੱਚ ਪਾਣੀ ਜਾਣ ਕਾਰਨ ਮਕਾਨਾਂ ਦੇ ਅੰਦਰ ਦੀਵਾਰਾ ਦਾ ਸੀਮੇਂਟ ਖਰਾਬ ਹੋ ਚੁੱਕਾ ਹੈ ਤੇ ਘਰਾਂ ਦੀਆਂ ਦੀਵਾਰਾਂ ਤੇ ਵੀ ਤਰੇੜਾਂ ਆ ਚੱਕੀਆ ਹਨ।
ਜਿਸ ਨਾਲ ਕੀ ਮਕਾਨਾਂ ਦੀ ਸੁਰੱਖਿਆ ਦਾ ਬਹੁਤ ਵੱਡਾ ਖਤਰਾ ਬਣਿਆ ਹੈ ਉਥੇ ਹੀ ਬਰਸਾਤ ਦੇ ਦਿਨਾਂ ਚ ਨਾਲ ਵੱਸਦੇ ਲੋਕਾਂ ਦੇ ਮਕਾਨਾਂ ਦੇ ਅੰਦਰ ਪਾਣੀ ਚਲੇ ਜਾਦਾ ਹੈ।ਤਰਾਸਦੀ ਇੰਨੀ ਵੱਡੀ ਕਿ ਇਹ ਨਾਲਾ ਪਿਛਲੇ ਲਗਭਗ 20 ਸਾਲਾਂ ਤੋ ਨਾ ਦੁਬਾਰਾ ਬਣਿਆ ਨਾ ਹੀ ਇਸਦੀ ਕੋਈ ਰਿਪੇਅਰ ਹੋਈ।