ਰੋਟਰੀ ਕਲੱਬ ਬੰਗਾ ਗਰੀਨ ਵਲੋਂ ਵਣਮਹਾਂਉਤਸਵ ਤਹਿਤ ਬੂਟੇ ਲਗਾਏ

ਨਵਾਂਸ਼ਹਿਰ - ਰੋਟਰੀ ਕਲੱਬ ਬੰਗਾ ਗਰੀਨ ਵਲੋਂ ਸਮਾਜ ਸੇਵਾ ਦੀ ਆਰੰਭੀ ਲੜੀ ਨੂੰ ਅੱਗੇ ਤੋਰਦੇ ਹੋਏ ਦਾਣਾ ਮੰਡੀ ਅਤੇ ਸਬਜੀ ਮੰਡੀ ਬੰਗਾ ਦੇ ਵਿਹੜੇ ਅਤੇ ਸੜਕਾਂ ਵਿੱਚ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਵਣਮਹਾਂਉਤਸਵ ਤਹਿਤ ਬੂਟੇ ਲਗਾਏ। ਇਸ ਮੌਕੇ ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਕਿਹਾ ਕਿ ਵਾਤਾਵਰਣ ਦੂਸ਼ਿਤ ਹੋਣ ਕਰਕੇ, ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਰਕੇ ਬਿਮਾਰੀਆਂ ਵਧ ਰਹੀਆਂ ਹਨ।

ਇਸ ਲਈ ਜੇਕਰ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੈ ਤਾਂ ਸਾਨੂੰ ਹਰੇਕ ਨੂੰ ਆਪਣੇ ਆਪਣੇ ਇਲਾਕੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਨੂੰ ਸ਼ੁੱਧ ਆਕਸੀਜਨ ਮਿਲ ਸਕੇ ਅਤੇ ਬਿਮਾਰੀਆਂ ਤੇ ਕਾਬੂ ਪਾਇਆ ਜਾ ਸਕੇ। ਉਹਨਾਂ ਕਿਹਾ ਕਿ ਬੂਟੇ ਲਗਾਕੇ ਉਹਨਾਂ ਦੀ ਲਗਾਤਾਰ ਦੇਖ ਭਾਲ ਕਰਨੀ ਹੋਰ ਵੀ ਜਰੂਰੀ ਹੈ।  ਇਸ ਮੌਕੇ ਏਐਸ ਫਰੋਜਨ ਫੂਡਜ ਵਲੋਂ ਬੂਟਿਆਂ ਨੂੰ ਪਾਣੀ ਲਗਾਉਣ ਲਈ ਵਾਟਰ ਟੈਂਕਰ ਦਾ ਪ੍ਰਬੰਧ ਕਰਕੇ ਦਿੱਤਾ ਹੈ ਇਸ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਉਹਨਾਂ ਕਿਹਾ ਸਮਾਜ ਸੇਵਾ ਦੇ ਕਾਰਜ ਇਕੱਲਾ ਬੰਦਾ ਨਹੀਂ ਕਰ ਸਕਦਾ ਪਰ ਇੱਕ ਵਾਰ ਸ਼ੁਰੂ ਕਰ ਦਿਉ ਫਿਰ ਸੇਵਾਦਾਰਾਂ ਦਾ ਕਾਫਲਾ ਵਧਦਾ ਜਾਂਦਾ ਹੈ। 
ਆਉ ਸਾਰੇ ਰਲਕੇ ਵਾਤਾਵਰਣ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਈਏ। ਉਹਨਾਂ ਅੱਗੇ ਦੱਸਿਆ ਕਿ ਇਸ ਸਾਲ ਵਿੱਚ 1100 ਬੂਟੇ ਲਗਾਏ ਜਾਣਗੇ ਜਿਸ ਦਾ ਆਰੰਭ ਕੀਤਾ ਜਾ ਚੁੱਕਾ ਹੈ। ਇਸ ਮੌਕੇ ਕਰਮਜੀਤ ਸਿੰਘ, ਹਰਮਨਪ੍ਰੀਤ ਸਿੰਘ, ਬਿਕਰਮ ਸਿੰਘ, ਅਮਰਦੀਪ ਬੰਗਾ, ਸ਼ਿਵ ਕੌੜਾ, ਜੀਵਨ ਕੌਸ਼ਲ, ਕੁਲਵੀਰ ਸਿੰਘ ਪਾਬਲਾ, ਮਾਸਟਰ ਅਸ਼ੋਕ ਕੁਮਾਰ ਸ਼ਰਮਾ, ਰਣਵੀਰ ਸਿੰਘ ਰਾਣਾ, ਜਸਵਿੰਦਰ ਪਾਲ, ਬਲਵਿੰਦਰ ਸਿੰਘ ਪਾਂਧੀ, ਦਵਿੰਦਰ ਕੁਮਾਰ, ਰਾਜ ਕੁਮਾਰ ਆਦਿ ਹਾਜਰ ਸਨ।