ਆਸ਼ਾ ਵਰਕਰ ਤੇ ਫੇਸ਼ੀਲੀਟੇਟਰ ਵਲੋਂ 28 ਜੂਨ ਤੱਕ ਸਿਹਤ ਮਹਿਕਮੇ ਦੇ ਸਾਰੇ ਕੰਮਾਂ ਦਾ ਬਾਈਕਾਟ

ਨਵਾਂਸ਼ਹਿਰ - ਆਸ਼ਾ ਵਰਕਰਜ਼ ਤੇ ਫੈਸਿਲੀਟੇਟਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ ਵੱਖ ਬਲਾਕਾਂ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰਦੇ ਹੋਏ ਬਲਾਕ ਮੁਜੱਫਪੁਰ ਦੇ ਵਰਕਰਾਂ ਨੇ ਪੀ ਐਚ ਸੀ ਮੁਜੱਫਪੁਰ ਵਿਖੇ ਧਰਨਾ ਤੇ ਰੋਸ ਪ੍ਰਦਰਸ਼ਨ ਕੀਤਾl ਧਰਨੇ ਤੇ ਬੈਠੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਆਗੂਆ ਨੇ ਕਿਹਾ ਕਿ ਨੈਸ਼ਨਲ ਰੂਲਰ ਹੈਲਥ ਮਿਸ਼ਨ ਦੇ ਤਹਿਤ ਪੰਜਾਬ ਵਿੱਚ ਹਜ਼ਾਰਾਂ ਆਸ਼ਾ ਵਰਕਰ ਕੰਮ ਕਰਦੀਆਂ ਹਨ ਤੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਦੀਆਂ ਹਨ l

ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਅਜੇ ਤੱਕ ਇਹਨਾਂ ਨੂੰ ਵਰਕਰ ਮੰਨਣ ਲਈ ਤਿਆਰ ਨਹੀਂ ਹਨ l  ਉਨਾਂ ਨੇ ਇਹ ਵੀ ਕਿਹਾ ਕਿ ਲੰਬੇ ਸਮੇਂ ਤੋਂ  ਨਿਗੂਣੇ ਭੱਤੇ ਹੀ ਦਿੱਤੇ ਜਾ ਰਹੇ ਹਨl ਉਹਨਾਂ ਕਿਹਾ ਕਿ 21 ਜੂਨ ਤੋਂ 28 ਜੂਨ ਤੱਕ ਪੂਰੇ ਪੰਜਾਬ ਵਿੱਚ ਚਾਰ ਫੈਡਰੇਸ਼ਨਾਂ ਦੇ ਬਣੇ ਸਾਂਝੇ ਮੋਰਚੇ ਨੇ ਸਿਹਤ ਮਹਿਕਮੇ ਦੇ ਪ੍ਰੋਪਰ ਕੰਮਾਂ ਦਾ ਬਾਈਕਾਟ  ਕਰਨ ਦਾ ਫੈਸਲਾ ਕੀਤਾ ਹੈ l ਪੰਜਾਬ ਸਰਕਾਰ ਵੱਲੋਂ ਵਰਕਰਾਂ ਨਾਲ ਧੱਕਾ ਕਰਦੇ ਹੋਏ 58 ਸਾਲ ਦੀ ਉਮਰ ਪੂਰੀ ਕਰ ਚੁੱਕੀਆਂ ਆਸ਼ਾ ਵਰਕਰ ਤੇ ਆਸ਼ਾ ਫਸਿਲੀਟੈਟਰਾਂ ਨੂੰ ਖਾਲੀ ਹੱਥ ਘਰਾਂ ਨੂੰ ਤੋਰਨ ਦੇ ਹੁਕਮ ਜਾਰੀ ਕੀਤੇ ਗਏ l ਇਹ ਵਤੀਰਾ ਬਿਲਕੁਲ ਗੈਰ ਤਰਕ ਹੈ। ਕਿਸੇ ਵੀ ਵਰਕਰ ਤੋਂ 16 ਸਾਲ ਮਹਿਕਮੇ ਵਿੱਚ ਕੰਮ ਲੈ ਕੇ ਅਚਨ ਚੇਤ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਨੌਕਰੀ ਤੋਂ ਫਾਰਗ ਕਰਨ ਉਪਰੰਤ ਆਰਥਿਕ ਤੇ ਮਾਨਸਿਕ ਮੁਸ਼ਕਲਾਂ ਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ l 
ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਵੀ ਸਰਕਾਰੀ ਮੁਲਾਜ਼ਮ ਮੰਨਿਆ ਜਾਵੇ ਮਾਣ ਭੱਤੇ ਵਿੱਚ ਵਾਧਾ ਕੀਤਾ ਜਾਵੇ ਪੱਕੇ ਮੁਲਾਜ਼ਮਾਂ ਵਾਲੀਆਂ ਬਣਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ, 58 ਸਾਲ ਦੀ ਸੇਵਾ ਮੁਕਤੀ ਦੀ ਉਮਰ 65 ਸਾਲ ਕੀਤੀ ਜਾਵੇ, ਸੇਵਾ ਮੁਕਤੀ ਸਮੇਂ 5 ਲੱਖ ਦੀ ਰਕਮ ਦਿੱਤੀ ਜਾਵੇ , ਮਹਿਕਮੇ ਅੰਦਰ ਕੀਤੀ ਸੇਵਾ ਨੂੰ ਮੁੱਖ ਰੱਖਦੇ ਹੋਏ  ਸੇਵਾ ਮੁਕਤੀ ਉਪਰੰਤ ਹਰ ਵਰਕਰ ਨੂੰ ਪ੍ਰਤੀ ਮਹੀਨਾ 10 ਹਜਾਰ ਰੁਪਇਆ, ਪ੍ਰਤੀ ਮਹੀਨਾ ਗੁਜ਼ਾਰਾ ਪੈਨਸ਼ਨ ਦਿੱਤੀ ਜਾਵੇ ,ਆਸ਼ਾ ਵਰਕਰ ਤੇ ਫਸੀਲੀਟੇਟਰ ਦੀ ਸੇਵਾ ਮੁਕਤੀ ਉਪਰੰਤ  ਉਸ ਦੇ ਪਰਿਵਾਰਕ ਮੈਂਬਰ ਨੂੰ ਪਹਿਲ ਦਿੱਤੀ ਜਾਵੇ। 
ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੀਆਂ ਤੇ ਜਲੰਧਰ ਵਿੱਚ ਹੋਣ ਜਾ ਰਹੀਆਂ ਜਿਮਨੀ ਚੋਣਾਂ ਵਿੱਚ ਆਪਣਾ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਸਰਕਾਰ ਦੀਆਂ ਨਕਾਮੀਆਂ ਬਾਰੇ ਜਾਣੂ ਕਰਵਾਉਂਣਗੀਆਂ l ਉਹਨਾਂ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ l  ਬਲਾਕ ਪ੍ਰਧਾਨ ਗੀਤਾ ਰਾਣੀ, ਹਰਬੰਸ ਕੌਰ, ਸਰਬਜੀਤ ਕੌਰ, ਰਾਜ ਰਾਣੀ, ਸੰਤੋਸ਼ ਗੜੀ, ਮੰਜੂ, ਰੇਖਾ, ਮਨਜੀਤ, ਮਨਦੀਪ, ਸੁਦੇਸ਼, ਨੀਸ਼ਾ ਰਾਣੀ, ਸੁਰਿੰਦਰ, ਸੰਤੋਸ਼ ਹੁਸੈਨਪੁਰ  ਨੇ ਇਸ ਮੌਕੇ ਵਿਚਾਰ ਪੇਸ਼ ਕੀਤੇ।