ਪੀਈਸੀ, ਚੰਡੀਗੜ੍ਹ ਵਿਖੇ ਐਨਪੀਐਸ ਕਰਮਚਾਰੀਆਂ ਲਈ ਇੱਕ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ ਗਿਆ

ਚੰਡੀਗੜ: 01 ਦਸੰਬਰ, 2023: ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਵਿੱਚ ਐਨ.ਪੀ.ਐਸ. ਨਾਲ ਸੰਬੰਧਿਤ ਕਰਮਚਾਰੀਆਂ ਲਈ ਇੱਕ ਜਾਗਰੂਕਤਾ ਪ੍ਰੋਗਰਾਮ 30 ਨਵੰਬਰ, 2023 ਨੂੰ ਆਯੋਜਿਤ ਕਰਵਾਇਆ ਗਿਆ। ਇਸ ਸੈਸ਼ਨ ਵਿੱਚ ਪ੍ਰੋਟੀਨ ਈ-ਗਵਰਨੇਸ ਟੈਕਨੋਲੋਜੀ ਲਿਮਿਟੇਡ (ਪੂਰਵ ਵਿੱਚ ਐਨ.ਐਸ.ਡੀ.ਐਲ. ਈ-ਗਵਰਨੇਸ ਇੰਫਰਾਸਟ੍ਰਕਚਰ ਲਿਮਟਿਡ) ਦੇ ਸਹਾਇਕ ਮੈਨੇਜਰ ਸ਼੍ਰੀ ਅਮਿਤ ਜਾਇਸਵਾਲ ਨੇ ਐਨਪੀਐਸ ਦੇ ਮਹੱਤਵਪੂਰਨ ਤੱਥਾਂ ਬਾਰੇ ਸਭ ਨੂੰ ਅਵਗਤ ਕਰਵਾਇਆ। PEC ਦੇ ਰਜਿਸਟ੍ਰਾਰ ਕਰਨਲ ਆਰ. ਐਮ. ਜੋਸ਼ੀ ਜੀ ਨੇ ਅਤੇ ਉਹਨਾਂ ਦੇ ਨਾਲ ਸੰਸਥਾ ਦੇ ਸਾਰੇ ਸਟਾਫ਼ ਮੈਂਬਰਾਂ ਵੱਲੋਂ ਅਮਿਤ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ।

ਸੈਸ਼ਨ ਦੀ ਸ਼ੁਰੂਆਤ ਵਿੱਚ, ਕਰਨਲ ਆਰ. ਐਮ. ਜੋਸ਼ੀ ਜੀ ਨੇ ਐਨ.ਪੀ.ਐਸ. ਦੀ ਯੋਜਨਾ ਬਾਰੇ  ਅਤੇ ਸਾਰੇ ਸਰਕਾਰੀ ਅਤੇ ਸਾਰੇ ਹੀ ਨਾਗਰਿਕਾਂ ਲਈ ਇਸ ਯੋਜਨਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਸਾਰਿਆਂ ਨੂੰ NPS (ਰਾਸ਼ਟਰੀ ਪੇਂਸ਼ਨ ਸਿਸਟਮ) ਅਤੇ ਓ.ਪੀ.ਐੱਸ. (ਪੁਰਾਣੀ ਪੇਂਸ਼ਨ ਯੋਜਨਾ) ਦੋਹਾਂ  ਵਿਚਕਾਰਲੇ ਅੰਤਰ ਦੀ ਵੀ ਕੀਤੀ।
ਇਸ ਤੋਂ ਬਾਅਦ, ਸ਼੍ਰੀ ਅਮਿਤ ਜਾਇਸਵਾਲ ਜੀ ਨੇ ਐਨ.ਪੀ.ਐਸ. ਖਾਤਾ ਬਣਾਉਣ ਅਤੇ ਇਸਦੇ ਲਾਭਾਂ ਦੇ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ। ਉਹਨਾਂ ਐਨ.ਪੀ.ਐਸ. ਖਾਤੇ ਵਿੱਚ ਨਿਵੇਸ਼ ਕਰਨ ਦੀ ਪੜਾਅ-ਦਰ-ਪ੍ਰਕਿਰਿਆ ਬਹੁਤ ਹੀ ਧਿਆਨ ਅਤੇ ਸਹਿਜਤਾ ਨਾਲ ਸਾਰੀਆਂ ਨੂੰ ਸਮਝਾਈ। ਸ਼ੁਰੂਆਤੀ ਦੌਰ ਵਿੱਚ ਹੀ ਪੈਸਾ ਨਿਵੇਸ਼ ਦੇ ਲਾਭ, ਘੱਟ ਲਾਗਤ ਵਾਲੇ ਢਾਂਚੇ ਦੇ ਨਾਲ ਜੀ ਪੀਐਫਐਮ ਵਿਕਲਪ ਦੀ ਪੇਸ਼ਕਸ਼ NPS ਖਾਤੇ ਵੱਲੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ NPS ਖਾਤੇ ਦੀ ਲਿਕਵਿਡਿਟੀ ਅਤੇ ਆਸਾਨੀ ਨਾਲ ਨਿਵੇਸ਼ ਕਰਨ ਦੇ ਫਾਇਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਅੰਤ ਵਿੱਚ, ਕਰਨਲ ਆਰ. ਐਮ. ਜੋਸ਼ੀ ਨੇ ਸ਼੍ਰੀ ਅਮਿਤ ਜੈਸਵਾਲ ਨੂੰ ਇੱਕ ਯਾਦਗਰੀ ਚਿੰਨ੍ਹ ਸਨੇਹ ਅਤੇ ਸਨਮਾਨ ਨਾਲ ਪ੍ਰਦਾਨ ਕੀਤਾ ਅਤੇ ਰਾਸ਼ਟਰੀ ਪੇਂਸ਼ਨ ਪ੍ਰਣਾਲੀ ਦੁਆਰਾ ਇਸ ਇੰਟਰੈਕਟਿਵ ਅਤੇ ਬਹੁਤ ਹੀ ਜ਼ਰੂਰੀ ਸੈਸ਼ਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।