ਧੰਨ ਧੰਨ ਸੰਤ ਬਾਬਾ ਹਰੀ ਸਿੰਘ ਜੀ ਮਹਾਰਾਜ ਨੈਕੀ ਵਾਲਿਆਂ ਨੂੰ ਸਮਰਪਿਤ ਧਾਰਮਿਕ ਸਮਾਗਮ ਸ਼ਰਧਾਪੂਰਵਕ ਕਰਵਾਇਆ।

ਮਾਹਿਲਪੁਰ, 17 ਜੂਨ - ਸਮੂਹ ਸੰਗਤਾਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ਼ ਧੰਨ਼ ਧੰਨ ਸੰਤ ਬਾਬਾ ਹਰੀ ਸਿੰਘ ਜੀ ਮਹਾਰਾਜ ਨੈਕੀ ਵਾਲਿਆਂ ਦੇ ਤਪ ਸਥਾਨ ਗੁਰਦੁਆਰਾ ਨੈਕੀ ਸਾਹਿਬ ਪਿੰਡ ਪੰਜੌੜਾ ਵਿਖੇ ਸੰਤ ਬਾਬਾ ਹਰੀ ਸਿੰਘ ਜੀ ਮਹਾਰਾਜ ਨੈਕੀ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੰਤ ਬਾਬਾ ਜਸਪਾਲ ਸਿੰਘ ਤੇ ਸੰਤ ਬਾਬਾ ਅਮਰੀਕ ਸਿੰਘ ਜੀ ਦੀ ਅਗਵਾਈ ਵਿਚ ਧਾਰਮਿਕ ਸਮਾਗਮ ਸ਼ਰਧਾਪੂਰਵਕ ਕਰਵਾਇਆ ਗਿਆ।

ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ  ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿਚ ਭਾਈ ਜਤਿੰਦਰ ਸਿੰਘ ਮਲਕਪੁਰ ਵਾਲੇ ,ਹਰੀ ਦਰਬਾਰ ਸੰਗੀਤ ਵਿਦਿਆਲਾ ਅਟਾਰੀ ,ਹਜੂਰੀ ਰਾਗੀ ਭਾਈ ਗੁਰਦੀਪ ਸਿੰਘ ਗੁਰਦੁਆਰਾ ਨੈਕੀ ਸਾਹਿਬ ,ਹੈਡ ਗ੍ਰੰਥੀ ਭਾਈ ਦਲਬੀਰ ਸਿੰਘ , ਭਾਈ ਭੁਪਿੰਦਰ ਸਿੰਘ ਤੇ ਹੋਰ ਰਾਗੀ ਢਾਡੀ ਜਥਿਆਂ ਨੇ ਕਥਾ ਕੀਰਤਨ ਦੁਆਰਾ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਵਲੋਂ ਸਹਿਯੋਗੀ ਸੱਜਣਾ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। 
ਇਸ ਮੌਕੇ ਸੰਤ ਅਮਰੀਕ ਸਿੰਘ ਜੀ ਨੈਕੀ ਵਾਲੇ ਡੇਰਾ ਮੰਨਣਹਾਨਾ ਵਾਲੇ,ਸੰਤ ਕਸ਼ਮੀਰ ਸਿੰਘ ਕੋਟ ਫਤੂਹੀ,ਸੰਤ ਜੋਗਿੰਦਰ ਸਿੰਘ  ਅਟਾਰੀ ,ਸੰਤ ਬਿਕਰਮਜੀਤ ਸਿੰਘ  ਨੰਗਲ ਖੁਰਦ ,ਸੰਤ ਪ੍ਰੀਤਮ ਸਿੰਘ ਬਾੜੀਆਂ ,ਸੰਤ ਜਗਤਾਰ ਸਿੰਘ ,ਸੰਤ ਬਲਵੀਰ ਸਿੰਘ ,ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ  , ਸੰਤ ਮਹਾਂਵੀਰ ਸਿੰਘ ਤਾਜੇਵਾਲ, ਵਿਸ਼ੇਸ ਤੌਰ ਤੇ ਪਹੁੰਚੇ । 
ਇਸ ਮੌਕੇ  ਭਾਈ ਅਮਰਜੀਤ ਸਿੰਘ ,ਕਿਸਾਨ ਆਗੂ ਹਰਜੀਤ ਸਿੰਘ ,ਗੁਰਮੇਲ ਸਿੰਘ ,ਬਲਜਿੰਦਰ ਸਿੰਘ  ਖਾਲਸਾ ,ਕਮਲਜੀਤ ਸਿੰਘ ਸਾਬਕਾ ਸਰਪੰਚ , ਸੰਦੀਪ ਸੈਂਡੀ,ਬਲਵੀਰ ਸਿੰਘ ਚੇਲਾ ,ਸੂਬੇਦਾਰ ਤਰਸੇਮ ਸਿੰਘ ,ਸਰਵਣ ਸਿੰਘ ,ਗੁਰਚਰਨ ਸਿੰਘ ,ਅਮਰਜੀਤ ਸਿੰਘ ਕਾਕਾ ,ਅਮਰਜੀਤ ਸਿੰਘ ਠੀਂਡਾ,ਮਨਪ੍ਰੀਤ ਸਿੰਘ ਭਾਤਪੁਰ ਜੱਟਾਂ ,ਪ੍ਰੇਮ ਕੁਮਾਰ ,ਜੋਗਿੰਦਰ ਸਿੰਘ ਸੰਗਤਾਂ ਹਾਜ਼ਰ ਸਨ।ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।