
ਡੇਟਾ ਦੀ ਤਬਦੀਲੀ ਕਾਰਨ ਪਟਿਆਲਾ ਦਾ ਆਰ.ਟੀ.ਓ. ਦਫਤਰ 18 ਤਕ ਬੰਦ ਰਹੇਗਾ
ਪਟਿਆਲਾ, 14 ਜੂਨ - ਇੱਥੋਂ ਦਾ ਆਰ.ਟੀ.ਓ. ਦਫਤਰ, ਟਰਾਂਸਪੋਰਟ ਪੋਰਟਲ ਡੇਟਾ ਨੂੰ ਆਈ ਐੱਮ ਐੱਮ ਐੱਸ ਤੋਂ ਸਟੇਟ ਡੇਟਾ ਸੈਂਟਰ ਵਿੱਚ ਤਬਦੀਲ ਕਰਨ ਕਰਕੇ 18 ਜੂਨ ਤਕ ਕੰਮ ਨਹੀਂ ਕਰੇਗਾ। ਪਟਿਆਲਾ ਦੇ ਖੇਤਰੀ ਟਰਾਂਸਪੋਰਟ ਅਫ਼ਸਰ ਦੀਪਜੋਤ ਕੌਰ ਨੇ ਦੱਸਿਆ ਕਿ ਇਸ ਦੌਰਾਨ ਟਰਾਂਸਪੋਰਟ ਪੋਰਟਲ 'ਤੇ
ਪਟਿਆਲਾ, 14 ਜੂਨ - ਇੱਥੋਂ ਦਾ ਆਰ.ਟੀ.ਓ. ਦਫਤਰ, ਟਰਾਂਸਪੋਰਟ ਪੋਰਟਲ ਡੇਟਾ ਨੂੰ ਆਈ ਐੱਮ ਐੱਮ ਐੱਸ ਤੋਂ ਸਟੇਟ ਡੇਟਾ ਸੈਂਟਰ ਵਿੱਚ ਤਬਦੀਲ ਕਰਨ ਕਰਕੇ 18 ਜੂਨ ਤਕ ਕੰਮ ਨਹੀਂ ਕਰੇਗਾ। ਪਟਿਆਲਾ ਦੇ ਖੇਤਰੀ ਟਰਾਂਸਪੋਰਟ ਅਫ਼ਸਰ ਦੀਪਜੋਤ ਕੌਰ ਨੇ ਦੱਸਿਆ ਕਿ ਇਸ ਦੌਰਾਨ ਟਰਾਂਸਪੋਰਟ ਪੋਰਟਲ 'ਤੇ ਉਪਲਬਧ ਟਰਾਂਸਪੋਰਟ ਸੇਵਾਵਾਂ, ਫੀਸ ਭਰਨ, ਅਰਜ਼ੀਆਂ ਜਮ੍ਹਾਂ ਕਰਵਾਉਣ, ਐਮ ਵੀ ਟੈਕਸ ਅਤੇ ਫੀਸਾਂ ਦਾ ਭੁਗਤਾਨ ਆਦਿ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਟਰਾਂਸਪੋਰਟ ਪੋਰਟਲ (ਵਾਹਨ, ਰੱਥ) 'ਤੇ ਸੇਵਾਵਾਂ ਲੈਣ ਸਮੇਂ ਉਪਰੋਕਤ ਗੱਲਾਂ ਦਾ ਧਿਆਨ ਰੱਖਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
