ਏਵੀਏਸ਼ਨ ਕਲੱਬ ਨੇੜੇ ਲਾਰਟੇਨ ਕਾਈਟਸ/ਵਿਸ਼ ਕਾਈਟਸ ਉਡਾਉਣ 'ਤੇ ਪਾਬੰਦੀ

ਪਟਿਆਲਾ, 10 ਜੂਨ - ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਨੇ ਫੌਜਦਾਰੀ ਜ਼ਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਸਿਵਲ ਏਵੀਏਸ਼ਨ ਕਲੱਬ ਪਟਿਆਲਾ ਨੇੜੇ ਦੋ ਕਿਲੋਮੀਟਰ ਘੇਰੇ ਵਿੱਚ ਲਾਰਟੇਨ ਕਾਈਟਸ/ਵਿਸ਼ ਕਾਈਟਸ ਦੀ ਵਰਤੋ ਕਰਨ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਹੈ।

ਪਟਿਆਲਾ, 10 ਜੂਨ - ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਨੇ ਫੌਜਦਾਰੀ ਜ਼ਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਸਿਵਲ ਏਵੀਏਸ਼ਨ ਕਲੱਬ ਪਟਿਆਲਾ  ਨੇੜੇ ਦੋ ਕਿਲੋਮੀਟਰ ਘੇਰੇ ਵਿੱਚ ਲਾਰਟੇਨ ਕਾਈਟਸ/ਵਿਸ਼ ਕਾਈਟਸ ਦੀ ਵਰਤੋ ਕਰਨ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਏਵੀਏਸ਼ਨ ਸੈਕਟਰ ਦੇ ਏਰੀਆ ਵਿੱਚ ਤਿਉਹਾਰਾਂ ਮੌਕੇ ਆਮ ਪਬਲਿਕ ਵੱਲੋਂ ਲਾਰਟੇਨ ਕਾਈਟਸ/ਵਿਸ਼ ਕਾਈਟਸ ਹਵਾ ਵਿੱਚ ਉਡਾਇਆ ਜਾਂ ਛੱਡਿਆ ਜਾਂਦਾ ਹੈ। ਅਜਿਹੀਆਂ ਗਤੀਵਿਧੀਆਂ ਨਾਲ ਜਹਾਜ਼ਾਂ ਨੂੰ ਉਡਾਉਣ ਜਾਂ ਉਤਾਰਨ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਹਵਾਈ ਅੱਡੇ ਦੇ ਆਲੇ-ਦੁਆਲੇ ਦੋ ਕਿਲੋਮੀਟਰ ਘੇਰੇ ਵਿੱਚ ਲਾਰਟੇਨ ਕਾਈਟਸ/ਵਿਸ਼ ਕਾਈਟਸ ਨੂੰ ਉਡਾਉਣ ਜਾਂ ਹਵਾ ਵਿੱਚ ਛੱਡਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾੳਣੀ ਜ਼ਰੂਰੀ ਹੈ। ਇਹ ਹੁਕਮ 5 ਅਗਸਤ 2024 ਤਕ ਲਾਗੂ ਰਹਿਣਗੇ।