
ਕੁਆਂਟਮ ਪੇਪਰ ਮਿੱਲ ਸੈਲਾ ਖੁਰਦ ਵਲੋਂ ਵੱਖ ਵੱਖ ਪਿੰਡਾਂ ਚ’ ਰਸਾਇਣਕ ਤੱਤਾਂ ਨਾਲ ਭਰਪੂਰ ਸੁਆਹ ਸੁੱਟ ਕੇ ਵਾਤਾਵਰਣ ਨਾਲ ਕੀਤਾ ਜਾ ਰਿਹਾ ਖਿਲਵਾੜ :-ਪ੍ਰਸ਼ਾਸਨ ਬੇ-ਖ਼ਬਰ
ਗੜ੍ਹਸ਼ੰਕਰ 08 ਜੂਨ - ਵਾਤਾਵਰਣ ਦੀਆਂ ਬਰੀਕੀਆਂ ਨੂੰ ਜਾਨਣਾ ਹੀ ਭੱਵਿਖ ਦੀ ਖੁਸਹਾਲੀ ਦਾ ਪ੍ਰਤੀਕ ਹੈ। ਇਸ ਪ੍ਰਤੀ ਅਣਗਹਿਲੀਆਂ ਕੁਦਰਤੀ ਸਰੋਤਾਂ ਦੀ ਤਬਾਹੀ ਦਾ ਕਾਰਨ ਬਣ ਰਹੀਆਂ ਹਨ। ਗੱਲ ਕਰੀਏ ਸਥਾਨਕ ਕਸਬਾ ਸੈਲਾ ਖੁਰਦ ਵਿਖੇ ਬਣੀ ਕੁਆਂਟਮ ਪੇਪਰ ਮਿੱਲ ਵਲੋਂ ਆਸ ਪਾਸ ਦੇ ਪਿੰਡਾਂ ਵਿਚ ਵੱਡੇ ਪਧੱਰ ਤੇ ਰਸਾਇਣ ਤੱਤਾਂ ਨਾਲ ਭਰਪੂਰ ਸੁਆਹ ਤੇ ਹੋਰ ਵੇਸਟ ਟਿੱਪਰਾਂ , ਟਰੈਕਟਰ ਟਰਾਲੀਆਂ ਦੁਆਰਾ ਪਿੰਡਾਂ ਦੇ ਛੱਪੜਾਂ ਅਤੇ ਹੋਰ ਥਾਵਾਂ ਵਿੱਚ ਵੱਡੇ ਪਧੱਰ ਤੇ ਡੰਪ ਕਰਕੇ ਪਿੰਡਾਂ ਵਿੱਚ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਦੀ ਤੰਦਰੁਸਤੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ|
ਗੜ੍ਹਸ਼ੰਕਰ 08 ਜੂਨ - ਵਾਤਾਵਰਣ ਦੀਆਂ ਬਰੀਕੀਆਂ ਨੂੰ ਜਾਨਣਾ ਹੀ ਭੱਵਿਖ ਦੀ ਖੁਸਹਾਲੀ ਦਾ ਪ੍ਰਤੀਕ ਹੈ। ਇਸ ਪ੍ਰਤੀ ਅਣਗਹਿਲੀਆਂ ਕੁਦਰਤੀ ਸਰੋਤਾਂ ਦੀ ਤਬਾਹੀ ਦਾ ਕਾਰਨ ਬਣ ਰਹੀਆਂ ਹਨ। ਗੱਲ ਕਰੀਏ ਸਥਾਨਕ ਕਸਬਾ ਸੈਲਾ ਖੁਰਦ ਵਿਖੇ ਬਣੀ ਕੁਆਂਟਮ ਪੇਪਰ ਮਿੱਲ ਵਲੋਂ ਆਸ ਪਾਸ ਦੇ ਪਿੰਡਾਂ ਵਿਚ ਵੱਡੇ ਪਧੱਰ ਤੇ ਰਸਾਇਣ ਤੱਤਾਂ ਨਾਲ ਭਰਪੂਰ ਸੁਆਹ ਤੇ ਹੋਰ ਵੇਸਟ ਟਿੱਪਰਾਂ , ਟਰੈਕਟਰ ਟਰਾਲੀਆਂ ਦੁਆਰਾ ਪਿੰਡਾਂ ਦੇ ਛੱਪੜਾਂ ਅਤੇ ਹੋਰ ਥਾਵਾਂ ਵਿੱਚ ਵੱਡੇ ਪਧੱਰ ਤੇ ਡੰਪ ਕਰਕੇ ਪਿੰਡਾਂ ਵਿੱਚ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਦੀ ਤੰਦਰੁਸਤੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ|
ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਪੰਜਾਬ ਸਰਕਾਰ ਦੇ ਵਾਤਾਵਰਣ ਮੰਤਰਾਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤਾ ਤੇ ਕਿਹਾ ਕਿ ਉਹ ਇਹ ਗੰਭੀਰ ਮਾਮਲਾ ਹੁਸਿ਼ਆਰਪੁਰ ਤੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜ ਸਾਧਕ ਅਫਸਰ ਦੇ ਸਾਰਾ ਮਾਮਲਾ ਧਿਆਨ ਵਿੱਚ ਲਿਆ ਚੁੱਕੇ ਹਨ ।ਪਰ ਫਿਰ ਵੀ ਕੁਆਂਟਮ ਪੇਪਰ ਮਿਲ ਮਾਲਕਾਂ ਵਲੋਂ ਮਿਲੀ ਭੁਗਤ ਨਾਲ ਲੋਕਾਂ ਨੁੰ ਗੁੰਮਰਾਹ ਕਰਕੇ ਇਹ ਧੰਦਾ ਸ਼ਰੇਆਮ ਚਲਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆਂ ਕਿ ਜਦੋਂ ਓਵਰ ਲੋਡ ਸੁਆਹ ਨਾਲ ਭਰੇ ਟਿੱਪਰ ਸੜਕ ਉਤੇ ਚਲਦੇ ਹਨ ਤੇ ਇਹ ਸੁਆਹ ਸੜਕ ਵਿਚ ਡਿੱਗਦੀ ਹੈ ਤੇ ਫਿਰ ਜਦੋਂ ਸੁੱਕ ਜਾਂਦੀ ਹੈ ਤੇ ਧੂੜ ਬਣ ਕੇ ਲੋਕਾਂ ਦੀਆ ਅੱਖਾਂ ਅਤੇ ਹਵਾ ਵਿਚ ਮਿਕਸ ਹੋ ਕੇ ਭਾਰੀ ਨੁਕਸਾਨ ਕਰਦੀ ਹੈ। ਤੇ ਇਹੀ ਡਿਗੀ ਸੁਆਹ ਸੁੱਕ ਕੇ ਆਸ ਪਾਸ ਦੇ ਖੇਤਾ ਵਿੱਚ ਪਸੂਆ ਦੇ ਚਾਰੇ ਤੇ ਡਿਗਣ ਕਾਰਨ ਪਸ਼ੂਆਂ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਇੰਡਸਟ੍ਰੀਜ ਜਰੂਰ ਲਗਣੀ ਚਾਹੀਦੀ ਹੈ ਪਰ ਜਦੋਂ ਮਨੀਸਟਰੀ ਆਫ ਪ੍ਰਦੁਸਣ,ਵਣ ਮੰਤਰਾਲੇ ਅਤੇ ਕਲਾਈਮੇਟ ਚੈਂਜ ਦੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਅਜਿਹਾ ਕਰਦੇ ਹਨ ਤਾਂ ਲੋਕਾਂ ਦੀ ਸਿਹਤ ਅਤੇ ਕੁਦਰਤੀ ਸਰੋਤਾਂ ਦਾ ਭਾਰੀ ਨੁਕਸਾਨ ਕਰਕੇ ਅਪਣਾ ਲੱਖਾਂ ਰੁਪਇਆ ਬਚਾ ਰਹੇ ਹਨ।ਇੰਡਸਟ੍ਰੀਅਲ ਵੇਸਟ ਨੂੰ ਸੰਭਾਲ ਦੇ ਕੇਂਦਰੀ ਵਾਤਾਵਰਣ ਨੇ ਸਖਤ ਨਿਯਮ ਬਣਾਏ ਹੋਏ ਹਨ।ਜਿਨ੍ਹਾਂ ਦੀ ਕੋਈ ਇਨ੍ਹਾਂ ਮਾਲਕਾਂ ਵਲੋਂ ਨਿਯਮਾਂ ਦੀ ਰਾਖੀ ਕਰਨ ਵਾਲਿਆਂ ਨਾਲ ਮਿਲ ਕੇ ਪ੍ਰਵਾਹ ਨਹੀਂ ਕੀਤੀ ਜਾ ਰਹੀ।ਧੀਮਾਨ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ ਅੱਜ ਅਨੇਕਾਂ ਪਿੰਡਾਂ ਵਿਚ ਵੱਡੇ ਪੱਧਰ ਤੇ ਹੁਸਿ਼ਆਰਪੁਰ ਵਿਚ ਸੁਆਹ ਡੰਪ ਕਰਕੇ ਹਵਾ, ਪਾਣੀ, ਧਰਤੀ ਅਤੇ ਕਿਸਾਨੀ ਦੀ ਤਬਾਹੀ ਕੀਤੀ ਜਾ ਰਹੀ ਹੈ ਤੇ ਇਹ ਸਭ ਕੁਝ ਪੰਜਾਬ ਸਰਕਾਰ ਦੀਆਂ ਅਣਗਹਿਲੀਆ ਸਦਕਾ ਵੀ ਹੋ ਰਿਹਾ ਹੈ।ਹੁਣ ਤੇ ਹਲਾਤ ਇਹ ਹਨ ਕਿ ਪਿੰਡਾਂ ਦੇ ਪਿੰਡ ਸੁਆਹ ਨਾਲ ਭਰ ਰਹੇ ਹਨ।
ਧੀਮਾਨ ਨੇ ਦੱਸਿਆ ਕਿ ਉਨ੍ਹਾਂ ਨੇਸ਼ਨਲ ਗ੍ਰੀਨ ਟ੍ਰਬਿਊਨਲ,ਕੇਂਦਰੀ ਵਾਤਾਵਰਣ ਮੰਤਰਾਲੇ ਦੇ ਮਾਨਯੋਗ ਸਕੱਤਰ ਅਤੇ ਵਿਸਵ ਸਿਹਤ ਸੱਗਠਨ ਅਤੇ ਹੋਰ ਵਾਤਾਵਰਣ ਪ੍ਰਤੀ ਕੰਮ ਰਹੀਆ ਅੰਤਰ ਰਾਸ਼ਟਰੀ ਪਧੱਰ ਦੀਆਂ ਏਜੰਸੀਆਂ ਨੂੰ ਵੀ ਮੇਲ ਕਰਕੇ ਸਖਤ ਕਦਮ ਚੁਕੱਣ ਦੀ ਅਪੀਲ ਕੀਤੀ ਤੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਨਾਲ ਹੋ ਰਹੇ ਇਸ ਖਿਲਵਾੜ ਨੁੰ ਹਰ ਹਾਲਤ ਵਿਚ ਰੋਕੇ ਤੇ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਤੰਦਰੁਸਤ ਪੰਜਾਬ ਮਿਸ਼ਨ ਦੀ ਕੁਤਾਹੀ ਹੋ ਰਹੀ ਹੈ।ਇਹ ਕਿੰਨਾ ਮੰਦਭਾਗ ਹੈ ਕਿ ਹੇਠਲ ਪਧੱਰ ਦੇ ਅਧਿਕਾਰੀ ਨਾ ਤਾਂ ਆਪਣੇ ਉੱਚ ਅਧਿਕਾਰੀਆਂ ਦੀ ਪ੍ਰਵਾਹ ਕਰਦੇ ਹਨ ਤੇ ਨਾ ਕਿ ਅਪਣੀਆਂ ਸੰਵਿਧਾਨਕ ਡਿਊਟੀਆਂ ਪ੍ਰਤੀ ਸੰਜੀਦਗੀ ਰੱਖਦੇ ਹਨ।ਜਦੋਂ ਪੂਰੀ ਦੁਨੀਆਂ ਵਿਚ ਵਾਤਾਵਰਣ ਦੀ ਸੰਭਾਲ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ ਤੇ ਪੰਜਾਬ ਅੰਦਰ ਵਾਤਾਵਰਣ ਮੰਤਰਾਲਾ ਅਤੇ ਇਸ ਦੇ ਅਧਿਕਾਰੀ ਕੁੰਭ ਕਰਨੀ ਨੀਂਦੇ ਸੁੱਤੇ ਪਏ ਹਨ।
ਕਿ ਕਹਿਣਾ
ਐਕਸੀਅਨ ਪੰਜਾਬ ਪ੍ਰਦੁਸ਼ਨ ਕੰਟਰੋਲ ਦਾ : ਇਸ ਸਬੰਧ ਐਕਸੀਅਨ ਪੰਜਾਬ ਪ੍ਰਦੁਸ਼ਨ ਕੰਟਰੋਲ ਨੇ ਕਿਹਾ ਕਿ ਇਨ੍ਹਾਂ ਨੇ ਵੱਖ ਵੱਖ ਵਿਭਾਗਾਂ ਤੋਂ ਸਹਿਮਤੀ ਲਈ ਹੋਈ ਹੈ ਪਰ ਜਦੋਂ ਸਹਿਮਤੀ ਪਤੱਰਾਂ ਵਾਰੇ ਪੁੱਛਿਆ ਤਾਂ ਕਿਹਾ ਕਿ ਇਸ ਦੀ ਕਾਪੀ ਸੋਮਵਾਰ ਨੂੰ ਪੁੱਛ ਲੈਣਾ ਕਹਿ ਕਿ ਫੋਨ ਬੰਦ ਕਰ ਦਿੱਤਾ ਗਿਆ |
