ਨਵੀਂ ਅਬਾਦੀ 'ਚ ਗੁਰੂ ਰਵਿਦਾਸ ਜੀ ਗੁਰਪੁਰਬ ਮੌਕੇ ਗਾਇਕ ਬਲਰਾਜ ਬਿਲਗਾ, ਦਵਿੰਦਰ ਦੁੱਗਲ ਸਮੇਤ ਗਾਇਕਾਂ ਨੇ ਰੰਗ ਬੰਨਿ੍ਹਆਂ

ਨਵਾਂਸ਼ਹਿਰ, 14 ਫ਼ਰਵਰੀ- ਇੱਥੋਂ ਦੇ ਮੁਹੱਲਾ ਨਵੀਂ ਅਬਾਦੀ ਵਿਖੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਨੌਜਵਾਨ ਸਭਾ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉਤਸਵ ਤੇ ਵਿਸ਼ਾਲ ਸਮਾਗਮ ਕਰਵਾਇਆ ਗਿਆ ਜਿਹੜਾ ਕਿ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ| ਰਾਤ ਸਮੇਂ ਕਰਵਾਏ ਇਸ ਸਮਾਗਮ ਦੇ ਸ਼ੁਰੂਆਤ 'ਚ ਵੱਖ-ਵੱਖ ਆਗੂਆਂ ਵਲੋਂ ਨਿਭਾਈਆਂ ਰਸਮਾਂ 'ਚ ਦਰਸ਼ਨ ਲਾਲ ਕੈਂਥ ਵਲੋਂ ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਤੋਂ, ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਤੋਂ ਸਿਮਰਨ ਸਿੰਮੀ ਵਲੋਂ ਅਦਾ ਕਰਦਿਆਂ 11 ਹਜ਼ਾਰ ਰੁਪਏ ਭੇਟਾ ਦਿੱਤੀ ਗਈ|

ਨਵਾਂਸ਼ਹਿਰ, 14 ਫ਼ਰਵਰੀ- ਇੱਥੋਂ ਦੇ ਮੁਹੱਲਾ ਨਵੀਂ ਅਬਾਦੀ ਵਿਖੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਨੌਜਵਾਨ ਸਭਾ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉਤਸਵ ਤੇ ਵਿਸ਼ਾਲ ਸਮਾਗਮ ਕਰਵਾਇਆ ਗਿਆ ਜਿਹੜਾ ਕਿ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ| ਰਾਤ ਸਮੇਂ ਕਰਵਾਏ ਇਸ ਸਮਾਗਮ ਦੇ ਸ਼ੁਰੂਆਤ 'ਚ ਵੱਖ-ਵੱਖ ਆਗੂਆਂ ਵਲੋਂ ਨਿਭਾਈਆਂ ਰਸਮਾਂ 'ਚ ਦਰਸ਼ਨ ਲਾਲ ਕੈਂਥ ਵਲੋਂ ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਤੋਂ, ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਤੋਂ ਸਿਮਰਨ ਸਿੰਮੀ ਵਲੋਂ ਅਦਾ ਕਰਦਿਆਂ 11 ਹਜ਼ਾਰ ਰੁਪਏ ਭੇਟਾ ਦਿੱਤੀ ਗਈ|
ਸਤਿਗੁਰੂ ਰਵਿਦਾਸ ਮਹਾਰਾਜ ਦੀ ਤਸਵੀਰ ਤੋਂ ਕਸ਼ਮੀਰ ਭੁੱਟਾ ਜਰਮਨੀ ਵਲੋਂ ਅਤੇ ਭਗਵਾਨ ਮਹਾਰਿਸ਼ੀ ਵਾਲਮੀਕਿ ਮਹਾਰਾਜ ਦੀ ਤਸਵੀਰ ਤੋਂ ਵਿਸ਼ਾਲ ਬਾਲੀ ਅਤੇ ਭਗਵਾਨ ਬੁੱਧ ਦੀ ਤਸਵੀਰ ਤੋਂ ਕੌਂਸਲਰ ਗੁਰਮੁਖ ਨੌਰਦ ਵਲੋਂ ਪਰਦਾ ਹਟਾਉਣ ਦੀਆਂ ਰਸਮਾ ਅਦਾ ਕੀਤੀਆਂ ਗਈਆਂ | ਮੰਚ ਸੰਚਾਲਕ ਦੀ ਅਹਿਮ ਭੂਮਿਕਾ ਰਮਨ ਮਾਨ ਵਲੋਂ ਨਿਭਾਈ ਗਈ | ਇਸ ਸਮਾਗਮ 'ਚ ਕਸ਼ਮੀਰ ਭੁੱਟਾ ਜਰਮਨੀ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| 
ਇੱਥੇ ਜਿਕਰਯੋਗ ਹੈ ਕਿ ਕਸ਼ਮੀਰ ਭੁੱਟਾ ਪਰਿਵਾਰ ਦੇ ਕਿਸੇ ਵੀ ਗ਼ਰੀਬ ਲੜਕੀ ਦੇ ਵਿਆਹ ਦਾ ਧਿਆਨ 'ਚ ਲਿਆਂਦਾ ਜਾਂਦਾ ਹੈ ਤਾਂ ਉਨ੍ਹਾਂ ਵਲੋਂ 51 ਸੌ ਤੋਂ 11 ਹਜ਼ਾਰ ਤੱਕ ਸ਼ਗਨ ਦਿੱਤਾ ਗਿਆ, ਲੋੜਵੰਦ ਵਿਦਿਆਰਥੀਆਂ ਦੀ ਅਕਸਰ ਸਹਾਇਤਾ ਕੀਤੀ ਜਾਂਦੀ, ਇਸ ਵਾਰ ਵੱਡੇ ਗੁਰਦੁਆਰਾ ਸਾਹਿਬ ਵਿਖੇ ਜ਼ਿਲ੍ਹੇ 'ਚ ਅਹਿਮ ਸਥਾਨ ਪ੍ਰਾਪਤ ਕਰਨ ਵਾਲੇ 8ਵੀਂ ਤੋਂ 12 ਤੱਕ ਦੇ ਵਿਦਿਆਰਥੀਆਂ ਦਾ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਨਾਲ ਸਨਮਾਨ, ਮਾਤਾ ਰਾਮਾ ਬਾਈ ਜੀ ਦੇ ਜਨਮ ਦਿਨ ਮੌਕੇ ਵਿਦਿਆਰਥੀਆਂ ਦਾ ਸਨਮਾਨ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਗਈਆਂ ਹਨ ਜਿਨ੍ਹਾਂ ਦੀ ਚੁਫ਼ੇਰਿਉਂ ਸ਼ਲਾਘਾ ਕੀਤੀ ਜਾ ਰਹੀ ਹੈ | 
ਇਸ ਮੌਕੇ ਤੇ ਕੌਂਸਲਰ ਕਮਲਜੀਤ ਲਾਲ, ਸਤੀਸ਼ ਕੁਮਾਰ ਲਾਲ, ਕਸ਼ਮੀਰ ਭੁੱਟਾ, ਸਿਮਰਨ ਸਿੰਮੀ ਨੇ ਸਾਡੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਗੁਰੂ ਰਵਿਦਾਸ਼ ਮਹਾਰਾਜ ਜੀ ਨੇ ਉਸ ਸਮੇਂ ਦੇ ਹਾਕਮਾ ਨਾਲ ਉਦੋਂ ਮੱਥਾ ਲਾਇਆ ਜਦੋਂ ਗਰੀਬ ਲੋਕਾਂ ਨੂੰ ਖੂਹਾਂ, ਮੰਦਰਾਂ ਤੇ ਜਾਣ ਦੀ ਮਨਾਹੀ ਸੀ, ਉਸ ਸਮੇਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਮਾਜ ਸ਼ਹਿਦ ਦੀਆਂ ਮੱਖੀਆਂ ਦੀ ਤਰਾਂ ਇਕੱਠੇ ਹੋਣ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਉਹ ਇਕ ਇਹੋ ਜਿਹਾ ਸ਼ਹਿਰ ਵਸਾਉਂਣਾ ਚਾਹੁੰਦੇ ਹਨ ਜਿੱਥੇ ਲੋਕ ਬੇਗਮ ਹੋਣ, ਨਿਰਭੈ ਹੋਣ, ਨਿਡੱਰ ਹੋਣ, ਕਿਸੇ ਨੂੰ ਕਿਸੇ ਵਲੋਂ ਦਬਾਇਆ ਨਾ ਜਾ ਸਕੇ, ਇਹ ਤਾਂ ਹੀ ਹੋ ਸਕੇਗਾ ਜੇਕਰ ਆਪਣਾ ਰਾਜ ਭਾਗ ਸਥਾਪਿਤ ਕੀਤਾ ਜਾ ਸਕੇ | 
ਇਸ ਮੌਕੇ ਤੇ ਗਾਇਕ ਦਵਿੰਦਰ ਦੁੱਗਲ ਵਲੋਂ ਹਾਲ ਹੀ 'ਚ ਆਏ ਆਪਣੇ ਨਵੇਂ ਧਾਰਮਿਕ ਗੀਤ ਕਿਰਤੀਆਂ ਦੇ ਨੇ ਅਸਲ ਗੁਰੂ, ਗੁਰੂ ਨਾਨਕ ਗੁਰੂ ਰਵਿਦਾਸ ਪੇਸ਼ ਕਰਕੇ ਖੂਬ ਨਾਮਣਾ ਖੱਟਿਆ| ਇਸ ਤੋਂ ਇਲਾਵਾ ਗਾਇਕ ਲਵਲੀ ਨਵੀਂ ਅਬਾਦੀ, ਰਮਨ ਕੁਮਾਰ ਮਾਨ, ਅਰੁਣ ਰਾਣਾ, ਸਤਵਿੰਦਰ ਜੇਠੂਮਜਾਰਾ, ਮਹੇਸ਼ ਸਾਜਨ ਅਤੇ ਬਲਰਾਜ ਬਿਲਗਾ ਨੇ ਲੰਮਾ ਸਮਾਂ ਆਪਣੀ ਗਾਇਕੀ ਦੇ ਫੰਨ ਦਾ ਮੁਜਾਹਿਰਾ ਕੀਤਾ | 
ਅੰਤ 'ਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਕੁਮਾਰ, ਆਗੂ ਸੰਜੀਵ ਕੁਮਾਰ, ਹਨੀਸ਼ ਕੁਮਾਰ, ਨਰੇਸ਼ ਕੁਮਾਰ, ਰਮਨ ਮਾਨ, ਕੁਲਦੀਪ ਕੁਮਾਰ, ਬਲਵਿੰਦਰ ਕਮਾਰ, ਨਛੱਤਰ ਪਾਲ, ਨਰੇਸ਼ ਕੁਮਾਰ ਸੱਲ੍ਹਣ, ਪ੍ਰੇਮ ਚੰਦ, ਦਵਿੰਦਰ ਦੁੱਗਲ, ਸੁਨੀਲ ਕੁਮਾਰ, ਬਲਿਹਾਰ ਕੁਮਾਰ, ਬਹਾਦਰ, ਲਾਡੀ ਸਹੋਤਾ, ਸੁਸ਼ੀਲ ਕੁਮਾਰ ਸ਼ੀਲਾ ਅਤੇ ਹਰਪ੍ਰੀਤ ਵਲੋਂ ਡਾ.ਕਮਲਜੀਤ, ਸਤੀਸ਼ ਕੁਮਾਰ, ਕਸ਼ਮੀਰ ਭੁੱਟਾ, ਪ੍ਰਵੀਨ ਕੁਮਾਰੀ ਜਰਮਨ, ਲਲਿਤ ਭੁੱਟਾ, ਬਲਵੰਤ ਢਾਂਡਾ, ਸਾਹਿਲ ਭੁੱਟਾ, ਦਰਸ਼ਨ ਲਾਲ ਕੈਂਥ, ਜਸਵੀਰ ਕੌਰ ਕੈਂਥ, ਸਿਮਰਨ ਸਿੰਮੀ ਸਮੇਤ ਹੋਰ ਵਿਸ਼ੇਸ਼ ਮਹਿਮਾਨਾ ਅਤੇ ਗਾਇਕਾਂ ਦਾ ਸਨਮਾਨ ਕੀਤਾ ਗਿਆ |