ਨੌਜਵਾਨ ਸਭਾ ਰਾਮਗੜ੍ਹ ਝੂੰਗੀਆਂ ਵੱਲੋਂ ਨਸ਼ਿਆਂ ਅਤੇ ਏਜੰਟਾਂ ਦੀ ਠੱਗੀਆਂ ਖਿਲਾਫ ਨੁੱਕੜ ਨਾਟਕ ਕਰਵਾਏ।
ਗੜਸ਼ੰਕਰ 22 ਅਗਸਤ- ਚੰਡੀਗੜ੍ਹ ਸਕੂਲ ਆਫ ਡਰਾਮਾ ਦੀ ਟੀਮ ਵੱਲੋਂ ਟੀਮ ਦੇ ਡਾਇਰੈਕਟਰ ਇਕੱਤਰ ਸਿੰਘ ਦੀ ਅਗਵਾਈ ਵਿੱਚ ਕਲਾਕਾਰਾ ਵਲੋਂ ਤਰਕਸ਼ੀਲ ਸੁਸਾਇਟੀ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਲੋਕਾਂ ਨੂੰ ਨਸ਼ਿਆਂ ਤੇ ਏਜੰਟਾਂ ਦੁਆਰਾ ਕੀਤੀਆਂ ਜਾਂਦੀਆਂ ਠੱਗੀਆਂ ਖਿਲਾਫ ਚੇਤੰਨ ਕਰਨ ਲਈ ਪਿੰਡਾਂ ਵਿੱਚ ਕੀਤੇ ਜਾ ਰਹੇ ਨੁੱਕੜ ਨਾਟਕਾਂ ਤਹਿਤ ਪਿੰਡ ਰਾਮਗੜ ਝੂੰਗੀਆ ਵਿਖੇ ਨੁੱਕੜ ਨਾਟਕ ਕਰਵਾਏ।

ਇਸ ਵੇਲੇ ਨਾਟਕ ਦੇਖਣ ਲਈ ਇਕੱਤਰ ਹੋਏ ਪਿੰਡ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਮੁਲਾਜ਼ਮ ਆਗੂ ਮੁਕੇਸ਼ ਕੁਮਾਰ ਅਤੇ ਤਰਕਸ਼ੀਲ ਸੁਸਾਇਟੀ ਦੇ ਆਗੂ ਜੁਗਿੰਦਰ ਕੁੱਲੇਵਾਲ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਸਮਾਜ ਨੂੰ ਤੰਦਰੁਸਤ ਅਤੇ ਸੱਭਿਆਚਾਰ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਬਚਾਉਣ ਲਈ, ਤੇ ਅੰਧ ਵਿਸ਼ਵਾਸ਼ਾਂ ਦੇ ਖਿਲਾਫ ਲੜ ਕੇ ਵਿਗਿਆਨਕ ਸੋਚ ਅਪਣਾ ਕੇ ਸਮਾਜ ਨੂੰ ਬਿਹਤਰ ਬਣਾਉਣ ਲਈ ਅੱਗੇ ਆਉਣ ਲਈ ਪ੍ਰੇਰਿਆ।
ਇਸ ਸਮੇਂ ਸਮਾਗਮ ਵਿੱਚ ਨੌਜਵਾਨ ਆਗੂ ਬਲਦੇਵ ਬਿੱਟੂ, ਵਿਜੇ ਕੁਮਾਰ, ਹਰਜਿੰਦਰ ਕੁਮਾਰ ਰਿੰਕੂ, ਡਾ ਮਨਜੀਤ ਸਿੰਘ, ਬਖਸ਼ੀ ਰਾਮ, ਜਸਪਾਲ ਰਾਏ, ਜਸਵਿੰਦਰ ਸਿੰਘ, ਰਵੀ ਕੁਮਾਰ, ਨਿਰਮਲ ਸਿੰਘ ਨਿੰਮਾ, ਮੈਡਮ ਰਸ਼ਪਾਲ ਕੌਰ, ਅਮਰਜੀਤ ਕੌਰ, ਕੁਲਦੀਪ ਕੌਰ, ਰਾਣੀ, ਨਰਿੰਦਰ ਕੌਰ, ਮਹਿੰਦਰ ਕੌਰ ਚਰਨ ਕੌਰ, ਆਦਿ ਹਾਜ਼ਰ ਸਨ।