ਸੰਤ ਸੰਮਨ ਦਾਸ ਦੀ ਯਾਦ 'ਚ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਖੁਰਾਲਗੜ ਸਾਹਿਬ ਵਿਖੇ ਸਮਾਗਮ ਤੇ ਲਗਾਇਆ ਲੰਗਰ

ਹੁਸ਼ਿਆਰਪੁਰ- ਮਹਾਨ ਤਪੱਸਵੀ ਸੰਤ ਸੰਮਨ ਦਾਸ ਡੇਰਾ ਸ਼ੁਕਰਤਾਲ ਸਹਾਰਨਪੁਰ ( ਯੂ. ਪੀ,.) ਦੀ ਯਾਦ ਵਿਚ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਵਲੋੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਛੋਹ ਇਤਿਹਾਸਕ ਅਸਥਾਨ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ ਅਤੇ ਸੰਗਤਾਂ ਲਈ ਲੰਗਰ ਲਗਾਏ ਗਏ। ਇਸ ਮੌਕੇ ਪੰਜਾਬ , ਰਾਜਸਥਾਨ, ਦਿੱਲੀ , ਉੱਤਰ ਪ੍ਰਦੇਸ਼ ਅਤੇ ਵੱਖ ਵੱਖ ਪਿੰਡਾਂ ਤੋਂ ਸੰਗਤਾਂ ਨੇ ਹਾਜਰੀ ਭਰੀ ।

         ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ ,ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ, ਸੰਤ ਧਰਮਪਾਲ ਸ਼ੇਰਗੜ ਸਟੇਜ ਸਕੱਤਰ, ਸੰਤ ਮਨਜੀਤ ਦਾਸ ਵਿਛੋਹੀ , ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ ਤੋਂ ਇਲਾਵਾ ਸੰਤ ਸੰਮਨ ਦਾਸ ਜੀ ਦੇ ਪਰਮ ਸੇਵਕ ਸੰਤ ਰਾਜ ਕੁਮਾਰ ਜੀ ਮੌਜੂਦਾ ਗੱਦੀ ਨਸ਼ੀਨ ਡੇਰਾ ਸ਼ੁਕਰਤਾਲ ਸਹਾਰਨ ਪੁਰ (ਯੂ ਪੀ ) ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।
            ਇਸ ਮੌਕੇ ਹਾਜਰ ਸੰਤ ਸਮਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ( ਰਜਿ.) ਪੰਜਾਬ ਵਲੋੰ ਕੌਮ ਦੇ ਸੰਯੋਜਕਾਂ , ਪੈਰੋਕਾਰਾਂ, ਮਿਸ਼ਨਰੀਆਂ, ਬੁੱਧੀਜੀਵੀਆਂ ਦੇ ਸਹਿਯੋਗ ਨਾਲ ਸ੍ਰੀ ਖੁਰਾਲਗੜ ਸਾਹਿਬ 'ਚ ਚੈਰੀਟੇਬਲ ਸਕੂਲ, ਹਸਪਤਾਲ ਅਤੇ ਟੈਕਨੀਕਲ ਕਾਲਿਜ ਖੋਲੇ ਜਾਣਗੇ। 
ਇਸ ਮੌਕੇ ਜਗਪਾਲ ਸਿੰਘ ਜ਼ਿਲਾ ਪ੍ਰਧਾਨ ਬਸਪਾ ਸਹਾਰਨ ਪੁਰ (ਯੂ ਪੀ ), ਪ੍ਰੀਤ ਹਰਿਆਣਾ, ਸਤਪਾਲ ਪਾਲੀ ਬੇਗਮਪੁਰਾ ਭਜਨ ਮੰਡਲੀ, ਪ੍ਰਦੀਪ ਹਰਿਆਣਾ, ਸੰਤ ਟੇਕ ਚੰਦ, ਗਿਆਨੀ ਭੁਪਿੰਦਰ ਸਿੰਘ ਗ੍ਰੰਥੀ ਵੀ ਹਾਜਰ ਸਨ।