ਰੋਟਰੀ ਕਲਬ ਹੁਸ਼ਿਆਰਪੁਰ ਸੈੰਟਰਲ ਵਲੋ ਕਰਵਾਇਆ ਤਾਜਪੋਸ਼ੀ ਸਮਾਗਮ
ਹੁਸ਼ਿਆਰਪੁਰ- ਰੋਟਰੀ ਕਲਬ ਹੁਸ਼ਿਆਰਪੁਰ ਸੈੰਟਰਲ ਦੇ ਪ੍ਰੈਸ ਸਕੱਤਰ ਨਰੇਸ਼ ਕੁਮਾਰ ਸਾਬਾ ਨੇ ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆ ਦਸਿਆ ਕਿ ਰੋਟਰੀ ਕਲੱਬ ਹੁਸ਼ਿਆਰਪੁਰ ਸੈਟਂਰਲ ਵਲੋ ਹੋਟਲ ਫਾਇਨ-ਡਾਇਨਿੰਗ ਵਿਖੇ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਪੀ.ਡੀ.ਜੀ. ਰੋਟੇਰੀਅਨ ਜੀ.ਐਸ ਬਾਵਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਮੁਖ ਮਹਿਮਾਨ ਜੀ.ਐਸ ਬਾਵਾ ਦਾ ਕਲਬ ਦੇ ਮੈਂਬਰਾਂ ਅਤੇ ਆਏ ਹੋਏ ਹੋਰ ਪਤਵੰਤੇ ਸਜਣਾ ਵਲੋ ਫੁਲਾਂ ਦੇ ਹਾਰ ਪਾ ਕੇ ਜੋਰ ਦਾਰ ਸਵਾਗਤ ਕੀਤਾ ਗਿਆ । ਇਸ ਸਮਾਰੋਹ ਵਿਚ ਸਨੇਹ ਲਤਾ ਅਸਿਸਟੈਂਟ ਗਵਰਨਰ ਅਤੇ ਯੋਗੇਸ਼ ਚੰਦਰ ਜੋਨਲ ਚੈਅਰਮੈਨ ਵਿਸ਼ੇਸ਼ ਤੌਰ’ਤੇ ਸ਼ਾਮਿਲ ਹੋਏ ।

ਇਮੀਜੇਟ ਪਾਸਟ ਪ੍ਰੈਜੀਡੈਂਟ ਵਿਜੇ ਕੁਮਾਰ ਅਤੇ ਸਕੱਤਰ ਅਮਨਦੀਪ ਸਿੰਘ ਦਾ ਵਿਦਾਈ ਸਮੇਂ ਸਾਰੇ ਮੈਂਬਰਾਂ ਵਲੋ ਉਨਾਂ ਵਲੋ ਸਾਲ 2024-25 ਵਿੱਚ ਕੀਤੇ ਗਏ ਸਮਾਜ ਸੇਵਾ ਦੇ ਕਾਰਜਾਂ ਲਈ ਸਨਮਾਨ ਚਿੰਨ ਭੇਂਟ ਕਰਕੇ ਸਮਾਨਿਤ ਕੀਤਾ ਗਿਆ । ਮੁੱਖ ਮਹਿਮਾਨ ਪੀ.ਡੀ.ਜੀ ਰੋਟੇਰੀਅਨ ਜੀ.ਐਸ ਬਾਵਾ ਵਲੋ ਸਾਲ 2024-25 ਕੀਤੇ ਗਏ ਕਾਰਜਾਂ ਦੀ ਪ੍ਰੰਸਸਾ ਕੀਤੀ ਗਈ। ਜੀ.ਐਸ ਬਾਵਾ ਵਲੋ ਸਾਲ 2025-26 ਲਈ ਰਾਜਨ ਕੁਮਾਰ ਸੈਣੀ ਨੂੰ ਪ੍ਰਧਾਨ ਅਤੇ ਡਾ. ਹਰਸ਼ਵਿੰਦਰ ਸਿੰਘ ਨੂੰ ਕਲੱਬ ਸਕੱਤਰ ਦੀ ਜਿਮੇਵਾਰੀ ਸੰਭਾਲੀ ਗਈ ਅਤੇ ਸਮੁਚੀ ਟੀਮ ਦਾ ਵੀ ਗਠਨ ਕੀਤਾ ਗਿਆ।
ਬਾਵਾ ਜੀ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦੇ ਕਿਹਾ ਕਿ ਕਲਬ ਦਾ ਥੀਮ ‘ਯੂਨੀਟੀ ਫਾਰ ਗੁਡ’ ਰਖਿਆ ਗਿਆ ਹੈ ਅਤੇ ਉਹਨਾ ਹੋਰ ਕਿਹਾ ਕਿ ਨਵੀ ਟੀਮ ਮਾਨਵਤਾ ਦੀ ਭਲਾਈ ਲਈ ਹੋਰ ਵਧੀਆ ਕੰਮ ਕਰੇਗੀ ਪ੍ਰਧਾਨ ਰਾਜਨ ਕੁਮਾਰ ਸੈਣੀ ਡਾ. ਹਰਸ਼ਵਿੰਦਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਉਹ ਹੋਰ ਪ੍ਰੋਜੈਕਟ ਲਗਾ ਕੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਹੋਰ ਤੇਜੀ ਲਿਆਉਣਗੇ । ਕਲੱਬ ਦੇ ਮੈਂਬਰਾ ਵਲੋ ਉਹਨਾ ਨੂੰ ਵਧਾਈ ਦਿਤੀ ਗਈ । ਕਲੱਬ ਵਲੋ ਮੁੱਖ ਮਹਿਮਾਨ ਨੂੰ ਜੀ.ਐਸ ਬਾਵਾ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ।
ਪ੍ਰਧਾਨ ਵਿਜੇ ਕੁਮਾਰ ਅਤੇ ਅਮਨਦੀਪ ਸਿੰਘ ਸਕੱਤਰ ਵਲੋ ਕਲਬ ਦੇ ਸਾਰੇ ਮੈਂਬਰਾ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸਹਿਯੋਗ ਲਈ ਧੰਨਵਾਦ ਕੀਤਾ । ਇਸ ਮੌਕੇ ਕਲਬ ਵਲੋ ਇੱਕ ਲੜਕੀ ਨੂੰ 5100 ਰੁਪਏ, ਇੱਕ ਲੜਕੀ 2100 ਰੁਪਏ ਕਾਲਜ ਅਤੇ ਸਕੂਲ ਵਿੱਚ ਦਾਖਲਾ ਕਰਵਾਉਣ ਲਈ ਸਹਿਯੋਗ ਦਿਤਾ ਗਿਆ । ਦੋ ਦਿਵਿਆਂਗ ਵਿਅਕਤੀਆਂ ਨੂੰ ਵੀਲ੍ਹਚੇਅਰ ਮੁਹੱਈਆ ਕਰਵਾਈਆਂ ਗਈਆਂ ।
ਕਲੱਬ ਵਲੋ ਮਾਤਾ -ਚਿੰਤਪੂਰਨੀ ਮੇਲੇ ਦੌਰਾਨ ਮਿਤੀ 20-07-25 ਤੋਂ 1-08-25 ਤੱਕ ਆਯੂਰਵੈਦਿਕ ਫ੍ਰਰੀ ਮੈਡੀਕਲ ਕੈਂਪ ਚਿੰਤਪੂਰਨੀ ਰੌਡ ̓ ਤੇ ਲਗਾਇਆ ਗਿਆ। ਇਸ ਮੌਕੇ ਤੇ ਰੋਟੇਰੀਅਨ ਭੁੰਪਿਦਰ ਕੁਮਾਰ ਨੇ ਆਏ ਹੋਏ ਕਲਬ ਮੈਂਬਰਾਂ ਅਤੇ ਹੋਰ ਆਏ ਪਤਵੰਤੇ ਸਜਣਾ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੁਮਿਕਾ ਜਰਨੈਲ ਸਿੰਘ ਧੀਰ ਸਟੇਟ ਅਵਾਰਡੀ ਨੇ ਨਿਭਾਈ।