ਸਪੈਨ ਗਏ ਨੌਜਵਾਨ ਦੀ ਭੇਦਭਰੇ ਹਾਲਤਾ `ਚ ਮੌਤ , ਇਲਾਕੇ `ਚ ਸੋਗ ਦੀ ਲਹਿਰ
ਸਬ ਡਵੀਜਨ ਬਲਾਚੌਰ ਵਿੱਚ ਪੈਂਦੇ ਪਿੰਡ ਖੋਜਾਬੇਟ ਦਾ ਨੌਜਵਾਨ ਜਿਹੜਾ ਕਿ ਆਪਣੇ ਪਰਿਵਾਰ ਦੀ ਰੋਜੀ ਰੋਟੀ ਅਤੇ ਆਪਣੇ ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ ਸਪੈਨ ਗਿਆ ਸੀ ਦੀ ਬੀਤੇ ਦਿਨ ਭੇਦ ਭਰੇ ਹਾਲਤਾ ਵਿੱਚ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਸਬ ਡਵੀਜਨ ਬਲਾਚੌਰ ਵਿੱਚ ਪੈਂਦੇ ਪਿੰਡ ਖੋਜਾਬੇਟ ਦਾ ਨੌਜਵਾਨ ਜਿਹੜਾ ਕਿ ਆਪਣੇ ਪਰਿਵਾਰ ਦੀ ਰੋਜੀ ਰੋਟੀ ਅਤੇ ਆਪਣੇ ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ ਸਪੈਨ ਗਿਆ ਸੀ ਦੀ ਬੀਤੇ ਦਿਨ ਭੇਦ ਭਰੇ ਹਾਲਤਾ ਵਿੱਚ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਚਰਨਜੀਤ ਸਿੰਘ ਚੰਨੀ ਜਿਹੜੀ ਕਿ ਮਹਿਜ਼ 24 ਸਾਲ ਦਾ ਸੀ ਅਤੇ ਅਰਸਾ ਸਾਢੇ ਚਾਰ ਸਾਲ ਪਹਿਲਾ ਵਿਦੇਸ਼ ਸਪੈਨ ਗਿਆ ਹੋਇਆ ਸੀ ਅਤੇ ਉਸ ਦੀ ਬੀਤੇ ਦਿਨ ਇੱਕ ਦੁਰਘਟਨਾ ਦੌਰਾਨ ਮੌਤ ਹੋ ਗਈ ਹੈ , ਮ੍ਰਿਤਕ ਮਾਪਿਆ ਦਾ ਇਕਲੋਤਾ ਪੁੱਤਰ ਅਤੇ ਪੰਜ ਭੈਣਾ ਦਾ ਭਰਾ ਸੀ ਜਿਸ ਦੇ ਪਿਤਾ ਦੀ ਪਹਿਲੋ ਹੀ ਮੌਤ ਹੋ ਚੁੱਕੀ ਹੈ ਜਿਹੜਾ ਕਿ ਮਾਪਿਆ ਦਾ ਇਕਲੋਤਾ ਕਮਾਊ ਪੁੱਤ ਸੀ ਜਿਹੜਾ ਕਿ ਗੁਰਪ੍ਰੀਤ ਸਿੰਘ ਪੰਮੇ ਪਿੰਡ ਖੋਜਾਬੇਟ ਦਾ ਭਤੀਜਾ ਸੀ ।ਮ੍ਰਿਤਕ ਚਰਨਜੀਤ ਸਿੰਘ ਚੰਨੀ ਦੀ ਵਿਦੇਸ਼ ਵਿੱਚ ਹੋਈ ਮੌਤ ਦੇ ਕਈ ਤਰ੍ਹਾਂ ਦੇ ਸੰ਼ਕੇ ਪਾਏ ਜਾ ਰਹੇ ਹਨ । ਚਰਨਜੀਤ ਸਿੰਘ ਚੰਨੀ ਦੀ ਮ੍ਰਿਤਕ ਦੇਹ ਵਿਦੇਸ਼ ਤੋਂ ਆਉਣ ਉਪਰੰਤ ਉਸ ਦਾ ਸਸਕਾਰ ਕੀਤਾ ਜਾਵੇਗਾ ।ਹਲਕਾ ਵਿਧਾਇਕ ਬੀਬੀ ਸੰਤੋਸ਼ ਕਟਾਰੀਆ,ਬਾਬਾ ਜੀਵਨ ਸਿੰਘ, ਸੁਨੀਤਾ ਚੌਧਰੀ, ਬਿਗੇ੍ਰਡੀਅਰ ਰਾਜ ਕੁਮਾਰ, ਐਡਵੋਕੇਟ ਰਾਜਪਾਲ ਚੌਹਾਨ, ਐਡਵੋਕੇਟ ਰਾਜਵਿੰਦਰ ਲੱਕੀ, ਸਿ਼ਵ ਰਾਮ ਸਿੰਘ ਚੌਹਾਨ , ਜੰਗਲ ਬੀੜ ਬਲਾਚੌਰ ਦੇ ਪ੍ਰਧਾਨ ਅਮਨ ਵਰਮਾ, ਸੁਨੀਤਾ ਸਰਮਾਂ, ਪਵਨ ਕੁਮਾਰ ਪੰਮਾ ਸਮੇਤ ਹੋਰ ਵੀ ਇਲਾਕੇ ਦੀਆ ਸਿਆਸੀ, ਧਾਰਮਿਕ ਸਮੇਤ ਵੱਖ ਵੱਖ ਸਖਸ਼ੀਅਤਾ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।
ਫੋਟੋ : ਇੰਨਸੈਟ ਮ੍ਰਿਤਕ ਚਰਨਜੀਤ ਸਿੰਘ ਚੰਨੀ ਦੀ ਫਾਇਲ ਫੋਟੋ ।
