
ਆਪ ਸਰਕਾਰ ਦੇ ਕਾਰਜਕਾਲ ਦੌਰਾਨ ਹਲਕੇ ਵਿੱਚ ਮਾਈਨਿੰਗ ਅਤੇ ਨਸ਼ਿਆਂ ਦੀ ਸਮੱਸਿਆ ਵਿੱਚ ਹੋਇਆ ਹੋਰ ਵਾਧਾ : ਸੁਭਾਸ਼ ਸ਼ਰਮਾ
ਐਸ ਏ ਐਸ ਨਗਰ, 23 ਮਈ - ਭਾਰਤੀ ਜਨਤਾ ਪਾਰਟੀ ਵਲੋਂ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਉਮੀਦਵਾਰ ਡਾ ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਆਪ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਤਾਂ ਬਣਾ ਲਈ ਗਈ ਪਰੰਤੂ ਇਹ ਪੂਰੀ ਤਰ੍ਹਾਂ ਨਕਾਰਾ ਸਾਬਿਤ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਵਾਦ ਦਾ ਬੋਲਬਾਲਾ ਹੈ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬੇਕਾਬੂ ਹੋ ਗਈ ਹੈ।
ਐਸ ਏ ਐਸ ਨਗਰ, 23 ਮਈ - ਭਾਰਤੀ ਜਨਤਾ ਪਾਰਟੀ ਵਲੋਂ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਉਮੀਦਵਾਰ ਡਾ ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਆਪ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਤਾਂ ਬਣਾ ਲਈ ਗਈ ਪਰੰਤੂ ਇਹ ਪੂਰੀ ਤਰ੍ਹਾਂ ਨਕਾਰਾ ਸਾਬਿਤ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਵਾਦ ਦਾ ਬੋਲਬਾਲਾ ਹੈ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬੇਕਾਬੂ ਹੋ ਗਈ ਹੈ।
ਅੱਜ ਇੱਥੇ ਆਪਣਾ ਸੰਕਲਪ ਪੱਤਰ ਜਾਰੀ ਕਰਨ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਿਛਲੇ 10 ਸਾਲਾਂ ਦੌਰਾਨ ਕੀਤੇ ਲੋਕਪੱਖੀ ਕੰਮਾਂ ਸਦਕਾ ਭਾਜਪਾ ਨੂੰ ਪੂਰੇ ਹਲਕੇ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਉਹਨਾਂ ਨੇ ਹਲਕੇ ਦੇ 116 ਪਿੰਡਾ ਦਾ ਦੌਰਾ ਕੀਤਾ ਹੈ ਅਤੇ ਇਹਨਾਂ ਸਾਰੇ ਹੀ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਵਲੋਂ ਲੋਕਾਂ ਲਈ ਕੀਤੇ ਕੰਮਾਂ ਜਿਵੇਂ ਮੁਫਤ ਰਾਸ਼ਨ, ਗੈਸ ਸਲਿੰਡਰ, ਪਖਾਨਿਆਂ ਸਮੇਤ ਹੋਰ ਸਕੀਮਾਂ ਦੀ ਝਲਕ ਮਿਲਦੀ ਹੈ ਅਤੇ ਲੋਕ ਮੋਦੀ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਦਿਖਦੇ ਹਨ।
ਹਲਕਾ ਆਨੰਦਪੁਰ ਸਾਹਿਬ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਪੂਰਾ ਇਲਾਕਾ ਹੁਣੇ ਵੀ ਪਿਛੜਿਆ ਹੋਇਆ ਹੈ। ਉਹਨਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੂੰ ਕਈ ਮੰਤਰੀ ਅਤੇ ਪੰਜਾਬ ਦਾ ਮੁੱਖ ਮੰਤਰੀ ਤਕ ਦੇਣ ਵਾਲੇ ਇਸ ਹਲਕੇ ਦੀ ਹਾਲਤ ਇਹ ਹੈ ਕਿ ਹੁਣੇ ਵੀ ਬੇਟ ਦੇ ਇਲਾਕੇ ਦੇ ਲੋਕਾਂ ਨੂੰ ਹੁਣੇ ਵੀ ਬੁਨਿਆਦੀ ਸਹੂਲਤਾਂ ਨਹੀਂ ਹਨ ਅਤੇ ਸੜਕਾਂ ਅਤੇ ਪੁਲ ਨਾ ਹੋਣ ਕਾਰਨ ਲੋਕਾਂ ਨੂੰ ਦਰਿਆ ਪਾਰ ਕਰਨ ਲਈ ਕਿਸ਼ਤੀਆਂ ਦਾ ਸਹਾਰਾ ਲੈਣਾ ਪੈਂਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਹਲਕੇ ਅਤੇ ਬੀੜ ਦੇ ਇਲਾਕੇ ਵਿੱਚ ਦਰਿਆ ਦੇ ਕਿਨਾਰੇ ਰਹਿੰਦੇ ਲੋਕਾਂ ਦੀ ਜਿੰਦਗੀ ਬਹੁਤ ਔਖੀ ਹੈ।
ਉਹਨਾਂ ਕਿਹਾ ਕਿ ਹਲਕੇ ਵਿੱਚ ਨਾਜਾਇਜ ਮਾਈਨਿੰਗ ਅਤੇ ਨਸ਼ਿਆਂ ਦੀ ਸਮੱਸਿਆ ਪਹਿਲਾਂ ਨਾਲੋਂ ਵੀ ਵੱਧ ਗਈ ਹੈ ਅਤੇ ਇਸ ਕਾਰਨ ਸਮਾਜਿਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਹਲਕੇ ਵਿੱਚ ਬੇਰੁਜਗਾਰੀ ਸ਼ਿਖਰ ਤੇ ਹੈ ਅਤੇ ਲੋਕਾਂ ਨੂੰ ਲੋੜੀਂਦਾ ਰੁਜਗਾਰ ਨਾ ਮਿਲਣ ਕਾਰਨ ਨੌਜਵਾਨ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਹੇ ਹਨ। ਉਹਨਾਂ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਜਿੱਥੇ ਹਲਕੇ ਵਾਸਤੇ ਨਵੇਂ ਪ੍ਰੋਜੈਕਟ ਲਿਆਂਦੇ ਜਾਣਗੇ ਉੱਥੇ ਬੇਰੁਜਗਾਰੀ ਦੀ ਸਮੱਸਿਆ ਦੇ ਹਲ ਲਈ ਜਮੀਨੀ ਪੱਧਰ ਤੇ ਕੰਮ ਕੀਤਾ ਜਾਵੇਗਾ।
ਇਹ ਪੁੱਛਣ ਤੇ ਕਿ 2019 ਵਿੱਚ ਮੋਦੀ ਲਹਿਰ ਹੋਣ ਅਤੇ ਅਕਾਲੀ ਭਾਜਪਾ ਗਠਜੋੜ ਦੇ ਬਾਵਜੂਦ ਇਹ ਸੀਟ ਹਾਰ ਜਾਣ ਤੋਂ ਬਾਅਦ ਉਹਨਾਂ ਵਲੋਂ ਇਸ ਸੀਟ ਤੋਂ ਜਿੱਤ ਦਾ ਦਾਅਵਾ ਕਿੰਨਾ ਕੁ ਮਜਬੂਤ ਹੈ, ਉਹਨਾਂ ਕਿਹਾ ਕਿ ਗਠਜੋੜ ਵੇਲੇ ਹਾਲਤ ਇਹ ਸੀ ਕਿ ਉਹ (ਅਕਾਲੀ) ਗੱਡੀ ਨੂੰ ਪਿੱਛੇ ਖਿੱਚਦੇ ਸੀ ਅਤੇ ਇਸ ਕਾਰਨ ਨੁਕਸਾਨ ਹੁੰਦਾ ਸੀ ਪਰੰਤੂ ਹੁਣ ਗੱਡੀ ਪੂਰੀ ਰਫਤਾਰ ਤੇ ਹੈ। ਕਾਂਗਰਸ ਨੂੰ ਭ੍ਰਿਸ਼ਟਾਚਾਰ ਦੀ ਜਨਨੀ ਦੱਸਣ ਵਾਲੀ ਭਾਜਪਾ ਵਿੱਚ ਵੱਡੀ ਗਿਣਤੀ ਕਾਂਗਰਸੀਆਂ ਦੇ ਸ਼ਾਮਿਲ ਹੋਣ ਬਾਰੇ ਕੀਤੇ ਸਵਾਲ ਕੀ ਇਹ ਕਾਂਗਰਸੀ ਹੁਣ ਸਾਫ ਸੁਥਰੇ ਹੋ ਗਏ ਹਨ, ਉਹਨਾਂ ਕਿਹਾ ਕਿ ਸਾਰੇ ਕਾਂਗਰਸੀ ਭ੍ਰਿਸ਼ਟ ਨਹੀਂ ਹਨ ਅਤੇ ਜਿਹਨਾਂ ਦਾ ਕਾਂਗਰਸ ਵਿੱਚ ਦਮ ਘੁਟਦਾ ਸੀ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ।
ਇਸ ਮੌਕੇ ਉਹਨਾਂ ਵਲੋਂ ਸਾਬਕਾ ਵਿਧਾਇਕ ਸz. ਕੇਵਲ ਸਿੰਘ ਢਿਲੋਂ, ਭਾਜਪਾ ਦੇ ਸੂਬਾ ਸਹਿ ਖਜਾਂਚੀ ਸੁਖਵਿੰਦਰ ਗੋਲਡੀ, ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ, ਪਾਰਟੀ ਦੇ ਮੀਡੀਆ ਕੋਆਰਡੀਨੇਟਰ ਹਰਦੇਵ ਸਿੰਘ ਉਭਾ, ਕਮਲਜੀਤ ਸੈਣੀ, ਚੰਦਰਸ਼ੇਖਰ ਸਮੇਤ ਹੋਰਨਾਂ ਆਗੂਆਂ ਨਾਲ ਪਾਰਟੀ ਦਾ ਸੰਕਲਪ ਪੱਤਰ ਜਾਰੀ ਕੀਤਾ ਗਿਆ। ਸਕੰਲਪ ਪੱਤਰ ਵਿੱਚ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਟੂਰਿਜ਼ਮ ਹੱਬ ਬਣਾਉਣਾ, ਮੁਹਾਲੀ ਤੋਂ ਅਮਰੀਕਾ, ਕੈਨੇਡਾ, ਆਸਟੇ੍ਰਲੀਆ, ਯੂਕੇ ਦੀਆਂ ਡਾਇਰੈਕਟ ਅੰਤਰਰਾਸ਼ਟਰੀ ਉੜਾਂਨਾਂ ਸ਼ੁਰੂ ਕਰਵਾਣਾ, ਮੁਹਾਲੀ ਨੂੰ ਇੰਟਰਨੈਸ਼ਨਲ ਆਈ ਟੀ ਇੰਡਸਟਰੀ ਦਾ ਹੱਬ ਬਣਾਉਣਾ, ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਵੱਡੀ ਇੰਡਸਟਰੀ ਲੈ ਕੇ ਆਉਣਾ, ਸ੍ਰੀ ਅਨੰਦਪੁਰ ਸਾਹਿਬ ਨੂੰ ਡਰੱਗ ਮੁਕਤ ਅਤੇ ਗੈਂਗਸਟਰ ਮੁਕਤ ਕਰਨ ਸਮੇਤ ਵੱਖ ਵੱਖ ਵਿਧਾਨਸਭਾ ਹਲਕਿਆਂ ਦੇ ਕੰਮ ਕਰਵਾਉਣ ਦੀ ਗੱਲ ਕੀਤੀ ਗਈ ਹੈ।
