
ਕੀ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਪ੍ਰਨੀਤ ਕੌਰ ਲਈ ਕੋਈ "ਜਲਵਾ" ਦਿਖਾ ਸਕੇਗੀ ?
ਪਟਿਆਲਾ, 21 ਮਈ - ਲੋਕ ਸਭਾ ਚੋਣਾਂ 'ਚ ਕਿਸੇ ਉਮੀਦਵਾਰ ਲਈ ਪ੍ਰਚਾਰ ਕਰਨ ਵਾਸਤੇ ਦੇਸ਼ ਦਾ ਪ੍ਰਧਾਨ ਮੰਤਰੀ 20 ਸਾਲਾਂ ਬਾਅਦ ਦੂਜੀ ਵਾਰ ਪਟਿਆਲਾ ਦੀ ਧਰਤੀ 'ਤੇ 23 ਮਈ ਨੂੰ ਆ ਰਿਹਾ ਹੈ। 2004 ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਕੈਪਟਨ ਕੰਵਲਜੀਤ ਸਿੰਘ ਦੇ ਹੱਕ ਵਿੱਚ ਪ੍ਰਚਾਰ ਕੀਤਾ ਸੀ ਪਰ ਉਹ ਹਾਰ ਗਏ ਸਨ। ਇਸ ਵਾਰ ਅਕਾਲੀ ਦਲ ਨਾਲ "ਯਾਰੀ ਟੁੱਟਣ" ਮਗਰੋਂ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ
ਪਟਿਆਲਾ, 21 ਮਈ - ਲੋਕ ਸਭਾ ਚੋਣਾਂ 'ਚ ਕਿਸੇ ਉਮੀਦਵਾਰ ਲਈ ਪ੍ਰਚਾਰ ਕਰਨ ਵਾਸਤੇ ਦੇਸ਼ ਦਾ ਪ੍ਰਧਾਨ ਮੰਤਰੀ 20 ਸਾਲਾਂ ਬਾਅਦ ਦੂਜੀ ਵਾਰ ਪਟਿਆਲਾ ਦੀ ਧਰਤੀ 'ਤੇ 23 ਮਈ ਨੂੰ ਆ ਰਿਹਾ ਹੈ। 2004 ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਕੈਪਟਨ ਕੰਵਲਜੀਤ ਸਿੰਘ ਦੇ ਹੱਕ ਵਿੱਚ ਪ੍ਰਚਾਰ ਕੀਤਾ ਸੀ ਪਰ ਉਹ ਹਾਰ ਗਏ ਸਨ। ਇਸ ਵਾਰ ਅਕਾਲੀ ਦਲ ਨਾਲ "ਯਾਰੀ ਟੁੱਟਣ" ਮਗਰੋਂ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਉਮੀਦਵਾਰ ਲਈ ਵੋਟਾਂ ਮੰਗਣ ਆ ਰਹੇ ਹਨ, ਜੋ ਚਾਰ ਵਾਰ ਕਾਂਗਰਸ ਦੀ ਟਿਕਟ 'ਤੇ ਚੋਣ ਜਿੱਤੇ ਹਨ ਪਰ ਬਦਲੇ ਸਿਆਸੀ ਹਾਲਾਤ ਵਿੱਚ ਉਨਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਾ ਪਿਆ, ਕਿਉਂਕਿ ਉਨ੍ਹਾਂ ਦੇ ਪਤੀ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਬਣਾਈ ਨਵੀਂ ਪਾਰਟੀ ਸਮੇਤ ਭਾਜਪਾ 'ਚ ਸ਼ਾਮਲ ਹੋ ਚੁੱਕੇ ਸਨ। ਇਹ ਤੈਅ ਹੋ ਚੁੱਕਾ ਸੀ ਕਿ ਭਾਜਪਾ, ਪਟਿਆਲਾ ਲੋਕ ਸਭਾ ਸੀਟ ਤੋਂ ਪ੍ਰਨੀਤ ਕੌਰ ਨੂੰ ਹੀ ਆਪਣਾ ਉਮੀਦਵਾਰ ਬਣਾਏਗੀ।
ਮਾਰਚ 2004 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਟਲ ਬਿਹਾਰੀ ਵਾਜਪਾਈ ਨੇ ਇੱਥੋਂ ਦੇ ਪੋਲੋ ਗਰਾਉਂਡ ਵਿਚ ਪ੍ਰਨੀਤ ਕੌਰ ਤੇ ਕਾਂਗਰਸ ਵਿਰੁੱਧ ਤਕਰੀਰ ਕੀਤੀ ਸੀ ਪਰ ਹੁਣ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ "ਆਪਣੀ ਪਾਰਟੀ" ਦੇ ਉਸੇ ਉਮੀਦਵਾਰ ਦੇ ਹੱਕ ਵਿੱਚ ਭੁਗਤਣ ਲਈ ਆ ਰਹੇ ਹਨ। 2004 ਵਿਚ ਤਾਂ ਵਾਜਪਾਈ ਦੀ ਪਟਿਆਲਾ ਫੇਰੀ ਕੋਈ ਰੰਗ ਨਹੀਂ ਸੀ ਵਿਖਾ ਸਕੀ ਪਰ ਇਸ ਵਾਰ ਨਰਿੰਦਰ ਮੋਦੀ ਦਾ ਪਟਿਆਲਾ ਦੌਰਾ ਤੇ ਤਕਰੀਰ ਕੋਈ "ਜਲਵਾ" ਦਿਖਾਏਗੀ, ਇਹ ਤਾਂ ਚੋਣਾਂ ਦਾ ਨਤੀਜਾ ਹੀ ਦੱਸੇਗਾ ਪਰ ਇਸ ਵੇਲੇ ਪ੍ਰਨੀਤ ਕੌਰ ਦੀ ਚੋਣ ਮੁਹਿੰਮ ਬੜੀ ਤੇਜ਼ੀ ਨਾਲ ਜਾਰੀ ਹੈ, ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ !
