ਪੰਚਾਇਤ ਯੂਨੀਅਨ ਦੇ ਪ੍ਰਧਾਨ ਸਮੇਤ ਕਈਆਂ ਨੇ ਫੜਿਆ "ਆਪ" ਦਾ ਪੱਲਾ

ਪਟਿਆਲਾ, 16 ਮਈ - ਪਟਿਆਲਾ ਪਾਰਲੀਮਾਨੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਹੋਰ ਹੁਲਾਰਾ ਮਿਲਿਆ ਜਦੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਪੰਚਾਇਤ ਯੂਨੀਅਨ ਰਾਜਪੁਰਾ ਦੇ ਪ੍ਰਧਾਨ ਕੁਲਵਿੰਦਰ ਸਿੰਘ (ਸਰਪੰਚ) ਸਮੇਤ ਸੈਂਕੜੇ ਵਿਅਕਤੀਆਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਕੇ ਡਾ. ਬਲਬੀਰ ਸਿੰਘ ਦੀ ਚੋਣ ਮੁਹਿੰਮ ਵਿੱਚ ਡਟਣ ਫੈਸਲਾ ਕੀਤਾ।

ਇਸ ਮੌਕੇ ਡਾ. ਬਲਬੀਰ ਨੇ ਖੁਦ ਹਾਜ਼ਰ ਹੋ ਕੇ ਇਨ੍ਹਾਂ ਵਿਅਕਤੀਆਂ ਦਾ ਸਵਾਗਤ ਕੀਤਾ। ਇਸ ਮੌਕੇ ਜੋ "ਆਪ" ਵਿੱਚ ਸ਼ਾਮਲ ਹੋਏ, ਉਨ੍ਹਾਂ ਵਿੱਚ ਸਾਬਕਾ ਸਰਪੰਚ ਨਿਰਮਲ ਸਿੰਘ, ਸਰਬਜੀਤ ਕੌਰ ਤੇ ਰੇਸ਼ਮ ਸਿੰਘ, ਸੰਤ ਸਿੰਘ ਨੰਬਰਦਾਰ, ਸਾਬਕਾ ਪੰਚ ਪ੍ਰਦੀਪ ਸਿੰਘ, ਧਰਮਿੰਦਰ ਸਿੰਘ, ਸਰਵਨਜੀਤ ਕੌਰ ਬਲਟਾਣਾ, ਸਰਬਜੀਤ ਕੌਰ, ਪ੍ਰਭੂ ਰਾਮ, ਪਰਮਿੰਦਰ ਸਿੰਘ ਸ਼ਾਹਪੁਰ, ਜਸਬੀਰ ਸਿੰਘ, ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਤੇ ਅਵਤਾਰ ਸਿੰਘ ਸ਼ਾਮਲ ਸਨ। ਇਸ ਮੌਕੇ ਡਾ. ਬਲਬੀਰ ਸਿੰਘ ਦੇ ਆਫਿਸ ਇੰਚਾਰਜ ਜਸਬੀਰ ਸਿੰਘ ਗਾਂਧੀ ਵੀ ਹਾਜ਼ਰ ਸਨ।