ਨੌਜਵਾਨਾਂ ਨੇ ਮਿਲ ਕੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ
ਸੜੋਆ - ਅੱਜ ਬਲਾਕ ਸੜੋਆ ਦੇ ਪਿੰਡ ਝੰਡੂਪੁਰ ਦੇ ਨੌਜਵਾਨ ਸਾਥੀਆਂ ਵੱਲੋਂ ਸਿੰਘਪੁਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਮੇਨ ਹਾਈਵੇ ਗੁਰੂ ਤੇਗ ਬਹਾਦੁਰ ਮਾਰਗ ਤੇ ਕੜਾਕੇ ਦੀ ਪੈ ਰਹੀ ਗਰਮੀ ਨੂੰ ਵੇਖਦਿਆਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸ਼੍ਰੀ ਦਿਨੇਸ਼ ਕਟਾਰੀਆ ਡਿੰਪੀ USA, ਪਵਨ ਕੁਮਾਰ ਰੀਠੂ ਕਰੀਮਪੁਰ ਚਾਹ ਵਾਲਾ, ਹਰਮੇਸ਼ ਲਾਲ ਸਰਪੰਚ ਬਲਾਕ ਪ੍ਰਧਾਨ ਨੇ ਪਹੁੰਚ ਕੇ ਨੌਜਵਾਨ ਸਾਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਇਸ ਗਰਮੀ ਭਰੇ ਮੌਸਮ ਵਿੱਚ ਪਾਣੀ ਦੀ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ।

ਉਹਨਾਂ ਕਿਹਾ ਕਿ ਇਨਸਾਨੀਅਤ ਭਰੇ ਕਾਰਜਾਂ ਦੀ ਜਿੰਨੀ ਹੌਸਲਾ ਅਫਜ਼ਾਈ ਕੀਤੀ ਜਾਵੇ, ਘੱਟ ਹੈ।ਇਸ ਮੌਕੇ ਉਨ੍ਹਾਂ ਨਾਲ ਝੰਡੂਪੁਰ ਪਿੰਡ ਦੇ ਨੌਜਵਾਨ ਅਜੇ ਕੁਮਾਰ, ਮੇਸ਼ੀ, ਸੁੰਦਰੀ,ਸੁਖਬੀਰ, ਜਨਕਰਾਜ,ਗੌਰਵ, ਮਨਪ੍ਰੀਤ, ਲਾਡੀ, ਬਿੰਦਰ, ਪ੍ਰਿੰਸ,ਮਨੀਸ਼ ਆਦਿ ਹਾਜ਼ਰ ਸਨ।