
ਨਵੀਂ ਸੀਰੀਜ਼ 'CH01CW' ਦੀ ਈ-ਨੀਲਾਮੀ ਅਤੇ ਪਿਛਲੀ ਸੀਰੀਜ਼ ਦੇ ਬਚੇ ਹੋਏ ਫੈਂਸੀ/ਖ਼ਾਸ ਰਜਿਸਟ੍ਰੇਸ਼ਨ ਨੰਬਰਾਂ ਦੀ ਮੁੜ-ਨੀਲਾਮੀ
ਆਮ ਜਨਤਾ/ਚੰਡੀਗੜ੍ਹ ਦੇ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਵੀਂ ਸੀਰੀਜ਼ “CH01CW” ਦੀ ਈ-ਨੀਲਾਮੀ ਅਤੇ ਪਿਛਲੀ ਸੀਰੀਜ਼ “CH01CV”
ਆਮ ਜਨਤਾ/ਚੰਡੀਗੜ੍ਹ ਦੇ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਵੀਂ ਸੀਰੀਜ਼ “CH01CW” ਦੀ ਈ-ਨੀਲਾਮੀ ਅਤੇ ਪਿਛਲੀ ਸੀਰੀਜ਼ “CH01CV”, “CH01-CU”, “CH01CT”, “CH01CS”, “CH01CR”, “CH01CQ”, “CH01CP”, “CH01CN”, “CH01CM”, “CH01CL”, “CH-01CK”, “CH01-CJ”, “CH01CG”, “CH01CF”, “CH01CE”, “CH01CD”, “CH01CC”, “CH01CB”, “CH01-CA”, “CH01-BZ”, “CH01-BY”, “CH01-BW”, “CH01-BX”, “CH01-BV”, “CH01-BT”, “CH01-BS”, “CH01-BR”, “CH01-BP”, “CH01-BN”, “CH01-BM”, “CH01-BL”, “CH01-BK”, “CH01BJ”, “CH01-BH” ਦੇ ਬਚੇ ਹੋਏ ਫੈਂਸੀ/ਖ਼ਾਸ ਰਜਿਸਟ੍ਰੇਸ਼ਨ ਨੰਬਰਾਂ ਦੀ ਮੁੜ-ਨੀਲਾਮੀ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ 14.09.2024 (ਸਵੇਰੇ 10:00 ਵਜੇ) ਤੋਂ ਸ਼ੁਰੂ ਹੋ ਕੇ 20.09.2024 (ਸ਼ਾਮ 5:00 ਵਜੇ) ਤੱਕ ਜਾਰੀ ਰਹੇਗਾ ਅਤੇ ਈ-ਬੋਲੀ 21.09.2024 (ਸਵੇਰੇ 10:00 ਵਜੇ) ਤੋਂ 23.09.2024 (ਸ਼ਾਮ 5:00 ਵਜੇ) ਤੱਕ ਹੋਵੇਗੀ।
ਵਾਹਨ ਦਾ ਮਾਲਕ ਖੁਦ ਨੂੰ ਨੈਸ਼ਨਲ ਟ੍ਰਾਂਸਪੋਰਟ ਵੈਬਸਾਈਟ https://vahan.parivahan.gov.in/fancy ’ਤੇ ਰਜਿਸਟਰ ਕਰ ਸਕਦਾ ਹੈ ਅਤੇ ਇਸ ਦਾ ਲਿੰਕ ਚੰਡੀਗੜ੍ਹ ਪ੍ਰਸ਼ਾਸਨ, ਟ੍ਰਾਂਸਪੋਰਟ ਵਿਭਾਗ ਦੀ ਵੈਬਸਾਈਟ www.chdtransport.gov.in ’ਤੇ ਵੀ ਉਪਲਬਧ ਹੈ, ਅਤੇ ਯੂਨੀਕ ਐਕਨੌਲਜਮੈਂਟ ਨੰਬਰ (UAN) ਪ੍ਰਾਪਤ ਕਰ ਸਕਦਾ ਹੈ। ਸਿਰਫ ਉਹ ਵਾਹਨ ਮਾਲਕ, ਜਿਸ ਨੇ ਚੰਡੀਗੜ੍ਹ ਪਤੇ ’ਤੇ ਵਾਹਨ ਖਰੀਦਾ ਹੈ, ਈ-ਨੀਲਾਮੀ ਵਿੱਚ ਹਿੱਸਾ ਲੈਣ ਦੇ ਯੋਗ ਹੋਵੇਗਾ। ਵਿਕਰੀ ਪੱਤਰ ਯਾਨੀ ਫਾਰਮ ਨੰਬਰ 21, UID ਯਾਨੀ ਆਧਾਰ ਕਾਰਡ ਅਤੇ ਚੰਡੀਗੜ੍ਹ ਦੇ ਪਤੇ ਦਾ ਸਬੂਤ, ਈ-ਨੀਲਾਮੀ ਵਿੱਚ ਹਿੱਸਾ ਲੈਣ ਲਈ ਲਾਜ਼ਮੀ ਹਨ। ਉਪਰੋਕਤ ਨੈਸ਼ਨਲ ਟ੍ਰਾਂਸਪੋਰਟ ਵੈਬਸਾਈਟ ਜਾਂ ਚੰਡੀਗੜ੍ਹ ਪ੍ਰਸ਼ਾਸਨ, ਟ੍ਰਾਂਸਪੋਰਟ ਵਿਭਾਗ ਦੀ ਵੈਬਸਾਈਟ ’ਤੇ ਰਜਿਸਟਰ ਹੋਣ ਦੇ ਬਾਅਦ, ਵਾਹਨ ਦਾ ਮਾਲਕ ਈ-ਨੀਲਾਮੀ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਫੀਸ ਅਤੇ ਖ਼ਾਸ/ਚੋਣਵਾਂ ਰਜਿਸਟ੍ਰੇਸ਼ਨ ਨੰਬਰਾਂ ਲਈ ਰਿਜ਼ਰਵ ਰਕਮ ਰਜਿਸਟ੍ਰੇਸ਼ਨ ਅਤੇ ਲਾਇਸੰਸ ਅਥਾਰਟੀ, ਨਗਰ ਨਿਗਮ ਭਵਨ ਦੇ ਨੇੜੇ, ਸੈਕਟਰ-17, ਯੂ.ਟੀ., ਚੰਡੀਗੜ੍ਹ ਦੇ ਦਫ਼ਤਰ ਵਿੱਚ "ਰਜਿਸਟ੍ਰੇਸ਼ਨ ਅਤੇ ਲਾਇਸੰਸ ਅਥਾਰਟੀ, ਯੂ.ਟੀ., ਚੰਡੀਗੜ੍ਹ" ਦੇ ਪੱਖ ਵਿੱਚ ਡੀਡੀ ਦੇ ਜ਼ਰੀਏ ਜਮ੍ਹਾਂ ਕਰੇਗਾ।
ਈ-ਨੀਲਾਮੀ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਫੀਸ ਦਾ ਵੇਰਵਾ, ਹਰ ਖ਼ਾਸ ਨੰਬਰ ਦੀ ਰਿਜ਼ਰਵ ਕੀਮਤ ਦੀ ਸੂਚੀ, ਸੀਰੀਜ਼ “CH01CV”, “CH01-CU”, “CH01CT”, “CH01CS”, “CH01CR”, “CH01CQ”, “CH01CP”, “CH01CN”, “CH01CM”, “CH01CL”, “CH-01CK”, “CH01-CJ”, “CH01CG”, “CH01CF”, “CH01CE”, “CH01CD”, “CH01CC”, “CH01CB”, “CH01-CA”, “CH01-BZ”, “CH01-BY”, “CH01-BW”, “CH01-BX”, “CH01-BV”, “CH01-BT”, “CH01-BS”, “CH01-BR”, “CH01-BP”, “CH01-BN”, “CH01-BM”, “CH01-BL”, “CH01-BK”, “CH01BJ”, “CH01-BH” ਦੇ ਬਚੇ ਹੋਏ ਰਜਿਸਟ੍ਰੇਸ਼ਨ ਨੰਬਰਾਂ ਦਾ ਵੇਰਵਾ, ਆਨਲਾਈਨ ਨੀਲਾਮੀ ਦੀ ਪ੍ਰਕਿਰਿਆ ਅਤੇ ਈ-ਨੀਲਾਮੀ ਦੇ ਨਿਯਮ ਅਤੇ ਸ਼ਰਤਾਂ, ਚੰਡੀਗੜ੍ਹ ਪ੍ਰਸ਼ਾਸਨ, ਟ੍ਰਾਂਸਪੋਰਟ ਵਿਭਾਗ ਦੀ ਵੈਬਸਾਈਟ www.chdtransport.gov.in ’ਤੇ ਉਪਲਬਧ ਹਨ। ਹੋਰ ਜਾਣਕਾਰੀ ਅਤੇ ਕਿਸੇ ਵੀ ਪ੍ਰਸ਼ਨ ਲਈ ਕਿਰਪਾ ਕਰਕੇ 0172-2700341 ’ਤੇ ਸੰਪਰਕ ਕਰੋ ਜਾਂ ਰਜਿਸਟ੍ਰੇਸ਼ਨ ਅਤੇ ਲਾਇਸੰਸ ਅਥਾਰਟੀ, ਚੰਡੀਗੜ੍ਹ (ਯੂ.ਟੀ.) ਦੇ ਦਫ਼ਤਰ ਵਿੱਚ ਸਥਿਤ ਪੂਛਤਾਛ ਕਾਊਂਟਰ 'ਤੇ ਸੰਪਰਕ ਕਰੋ।
