ਸ਼੍ਰੀ ਆਨੰਦਪੁਰ ਸਾਹਿਬ ਤੋਂ ਚੋਣ ਜਿੱਤਣ ਵਾਲੇ ਸੰਸਦਾਂ ਨੇ ਮੁੱਖ ਸੜਕਾਂ ਵੱਲ ਧਿਆਨ ਦਿੱਤਾ ਹੁੰਦਾ ਤਾਂ ਬਾਬਿਆਂ ਨੂੰ ਸਿਰਾਂ ਤੇ ਟੋਕਰੀਆਂ ਨਾ ਚੁੱਕਣੀਆਂ ਪੈਂਦੀਆਂ - ਗੜ੍ਹੀ
ਸੜੋਆ - ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੋਣ ਜਿੱਤਣ ਵਾਲੇ ਸੰਸਦ ਮੈਂਬਰਾਂ ਨੇ ਅਗਰ ਬੰਗਾ ਤੋਂ ਸ਼੍ਰੀ ਆਨੰਦਪੁਰ ਸਾਹਿਬ, ਸ਼੍ਰੀ ਖੁਰਾਲਗੜ੍ਹ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਨੂੰ ਜਾਣ ਵਾਲੇ ਮੁੱਖ ਮਾਰਗਾਂ ਵੱਲ ਕੋਈ ਧਿਆਨ ਦਿੱਤਾ ਹੁੰਦਾ ਤਾਂ ਅੱਜ ਕਾਰ ਸੇਵਾ ਵਾਲੇ ਬਾਬਿਆਂ ਨੂੰ ਸਿਰਾਂ ਤੇ ਟੋਕਰੀਆਂ ਨਾ ਚੁੱਕਣੀਆ ਪੈਂਦੀਆਂ। ਇਹ ਵਿਚਾਰ ਜਸਵੀਰ ਗੜ੍ਹੀ ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਅਤੇ ਉਮੀਦਵਾਰ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਬਸਪਾ ਨੂੰ ਅੱਜ ਅੱਜ ਵਿਧਾਨ ਸਭਾ ਹਲਕਾ ਬਲਾਚੌਰ ਦੇ ਵੱਖ-ਵੱਖ ਪਿੰਡਾਂ ਅੰਦਰ ਨੁੱਕੜ ਮੀਟਿੰਗਾ ਕਰਨ ਸਮੇਂ ਪ੍ਰਗਟ ਕੀਤੇ।

ਉਹਨਾਂ ਕਿਹਾ ਕਿ ਸਥਾਨਕ ਹਲਕੇ ਦੇ ਲੋਕਾਂ ਨੂੰ ਹਲਕੇ ਤੋਂ ਬਾਹਰੋਂ ਆਏ ਸਵਾਰਥੀ ਸਿਆਸੀ ਆਗੂਆਂ ਨੂੰ ਮੂੰਹ ਨਹੀਂ ਲਗਾਉਣਾ ਚਾਹੀਦਾ। ਸਗੋਂ ਇਲਾਕੇ ਦੇ ਸਮੁੱਚੇ ਵਿਕਾਸ ਲਈ ਪਹਿਲੀ ਜੂਨ ਨੂੰ ਆਪਣਾ ਇਕ ਇਕ ਕੀਮਤੀ ਵੋਟ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪਾਉਣ ਲਈ ਅੱਜ ਤੋਂ ਹੀ ਪ੍ਰਣ ਕਰ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਟਿਆਲਾ ਤੋਂ ਆਏ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਹਲਕੇ ਤੋਂ ਸੰਸਦ ਮੈਂਬਰ ਬਣਨ ਉਪਰੰਤ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਵਿਕਾਸ ਲਈ ਮਿਲਿਆ ਕਰੋੜਾਂ ਰੁਪਏ ਪਟਿਆਲਾ ਖੇਤਰ ਵਿੱਚ ਲਗਾ ਦਿੱਤਾ। ਕਾਂਗਰਸ ਪਾਰਟੀ ਦੀ ਟਿਕਟ ਤੋਂ ਇਸ ਹਲਕੇ ਤੋਂ ਬਣੇ ਸੰਸਦ ਮੈਂਬਰ ਸ਼੍ਰੀ ਰਵਨੀਤ ਸਿੰਘ ਬਿੱਟੂ ਨੇ ਵੀ ਇਸ ਖੇਤਰ ਵਿੱਚ ਕਰੋੜਾਂ ਰੁਪਏ ਇਸ ਖੇਤਰ ਵਿੱਚ ਲਗਾਉਣ ਦੀ ਬਜਾਏ ਸਾਰਾ ਪੈਸਾ ਖੰਨਾ ਅਤੇ ਲੁਧਿਆਣਾ ਖੇਤਰ ਵਿੱਚ ਲਗਾ ਦਿੱਤਾ। ਇਸੇ ਤਰ੍ਹਾਂ ਸ਼੍ਰੀ ਮਨੀਸ਼ ਤਿਵਾੜੀ ਨੇ ਵੀ ਸੰਸਦ ਮੈਂਬਰ ਬਣਨ ਉਪਰੰਤ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਖੇਤਰ ਲਈ ਮਿਲਿਆ ਸੰਸਦ ਵਿਕਾਸ ਫੰਡ ਚੰਡੀਗੜ੍ਹ ਵਿਖੇ ਲਗਾ ਕੇ ਹਲਕੇ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ।
ਉਹਨਾਂ ਕਿਹਾ ਕਿ ਹੁਣ ਇਸ ਵਾਰ ਫਿਰ ਇਹਨਾਂ ਪਾਰਟੀਆਂ ਵਲੋਂ ਬਾਹਰੋਂ ਉਮੀਦਵਾਰ ਦਿੱਤੇ ਜਾ ਰਹੇ ਹਨ। ਜਿਸ ਤੋਂ ਇਹ ਸਾਬਤ ਹੋ ਗਿਆ ਹੈ ਕਿ ਇਹਨਾਂ ਪਾਰਟੀਆਂ ਕੋਲ ਲੋਕਲ ਯੋਗ ਉਮੀਦਵਾਰ ਨਹੀਂ ਹਨ। ਇਸ ਕਰਕੇ ਸਮੁੱਚੇ ਬਹੁਜਨ ਸਮਾਜ ਨੂੰ ਚਾਹੀਦਾ ਹੈ ਕਿ ਉਹ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਦੂਸਰੇ ਖੇਤਰ ਤੋਂ ਆ ਕੇ ਚੋਣ ਲੜਨ ਵਾਲੇ ਸੁਆਰਥੀ ਉਮੀਦਵਾਰਾਂ ਨੂੰ ਮੂੰਹ ਨਾ ਲਗਾਉਂਦੇ ਹੋਏ ਆਪਣੀ ਕੀਮਤੀ ਵੋਟ ਹਾਥੀ ਦਾ ਬਟਨ ਦਬਾ ਕੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮਜਬੂਤ ਕਰਨ ਵਿੱਚ ਬਣਦਾ ਯੋਗਦਾਨ ਪਾਉਣ। ਇਸ ਮੌਕੇ ਵਿਧਾਇਕ ਡਾਕਟਰ ਨਛੱਤਰ ਪਾਲ ਹਲਕਾ ਨਵਾਂਸ਼ਹਿਰ, ਜਸਵੀਰ ਅਹੀਆਪੁਰ, ਭੁਪਿੰਦਰ ਬੇਗਮਪੁਰ, ਦਿਲਬਾਗ ਮਹੱਦੀਪੁਰ, ਦਵਿੰਦਰ ਸੀਂਹਮਾਰ, ਜੈ ਪਾਲ ਸੈਂਪਲਾ, ਗੁਰਿੰਦਰ ਸਿੰਘ ਬੱਗਾ, ਨਰਿੰਦਰ ਬੇਗਮਪੁਰੀ, ਮਨਜੀਤ ਸੂਦ, ਡਾਕਟਰ ਰਾਜਿੰਦਰ ਲੱਕੀ ਕਾਠਗੜ੍ਹ, ਜਸਵਿੰਦਰ ਮਾਨ, ਗਿਆਨ ਚੰਦ ਸਾਬਕਾ ਬੀ ਪੀ ਈ ਓ, ਸੁਰੇਸ਼ ਕੁਮਾਰ ਸੜੋਆ, ਸੰਦੀਪ ਕੁਮਾਰ ਸੇਠੀ ਸੜੋਆ, ਕਰਨੈਲ ਸਿੰਘ ਹਿਆਤਪੁਰ ਜੱਟਾਂ ਅਤੇ ਕਮਲ ਟੱਪਰੀਆ ਖੁਰਦ ਆਦਿ ਵੀ ਹਾਜ਼ਰ ਸਨ।