ਲੋਕਾਂ ਨੂੰ ਨਸ਼ਿਆਂ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਪ੍ਰਤੀ ਕੀਤਾ ਗਿਆ ਜਾਗਰੂਕ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਮਈ: ਸ਼੍ਰੀ ਦੀਪਕ ਪਾਰਿਕ, ਐੱਸ.ਐੱਸ.ਪੀ ਮੁਹਾਲੀ ਦੀ ਰਹਿਨੁਮਾਈ ਹੇਠ ਅਤੇ ਸ਼੍ਰੀ ਨਵਨੀਤ ਮਾਹਲ ਐੱਸ.ਪੀ.ਟ੍ਰੈਫ਼ਿਕ, ਮੁਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਕਰਨੈਲ ਸਿੰਘ ਡੀ.ਐੱਸ.ਪੀ.ਟ੍ਰੈਫ਼ਿਕ ਪੁਲਿਸ, ਮੁਹਾਲੀ ਅਤੇ ਹੌਲਦਾਰ ਦਵਿੰਦਰ ਸਿੰਘ, ਇੰਚਾਰਜ ਟ੍ਰੈਫਿਕ ਜੋਨ ਸਨੇਟਾ ਵੱਲੋਂ ਪਿੰਡ ਰਾਏਪੁਰ ਕਲਾਂ, ਸੈਕਟਰ 108 ਜ਼ਿਲ੍ਹਾ ਐਸ ਏ ਐਸ ਨਗਰ ਵਿਖੇ ਜਨਤਕ ਮੀਟਿੰਗ ਕੀਤੀ ਗਈ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਮਈ: ਸ਼੍ਰੀ ਦੀਪਕ ਪਾਰਿਕ, ਐੱਸ.ਐੱਸ.ਪੀ ਮੁਹਾਲੀ ਦੀ ਰਹਿਨੁਮਾਈ ਹੇਠ ਅਤੇ ਸ਼੍ਰੀ ਨਵਨੀਤ ਮਾਹਲ ਐੱਸ.ਪੀ.ਟ੍ਰੈਫ਼ਿਕ, ਮੁਹਾਲੀ  ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਕਰਨੈਲ ਸਿੰਘ ਡੀ.ਐੱਸ.ਪੀ.ਟ੍ਰੈਫ਼ਿਕ ਪੁਲਿਸ, ਮੁਹਾਲੀ ਅਤੇ ਹੌਲਦਾਰ ਦਵਿੰਦਰ ਸਿੰਘ, ਇੰਚਾਰਜ ਟ੍ਰੈਫਿਕ ਜੋਨ ਸਨੇਟਾ ਵੱਲੋਂ ਪਿੰਡ ਰਾਏਪੁਰ ਕਲਾਂ, ਸੈਕਟਰ 108 ਜ਼ਿਲ੍ਹਾ ਐਸ ਏ ਐਸ ਨਗਰ ਵਿਖੇ ਜਨਤਕ ਮੀਟਿੰਗ ਕੀਤੀ ਗਈ।
     ਇਸ ਮੀਟਿੰਗ ਦੌਰਾਨ ਲੋਕਾਂ ਨੂੰ ਨਸ਼ਿਆਂ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਲੋਕਾਂ ਨੂੰ ਨਸ਼ੇ ਕਰ ਕੇ ਵਾਹਨ ਨਾ ਚਲਾਉਣ ਬਾਰੇ ਅਤੇ ਇਸ ਬਾਰੇ ਹੋਰਾਂ ਨੂੰ ਵੀ ਜਾਗਰੂਕ ਕਰਨ ਬਾਰੇ, ਅੰਡਰਏਜ ਡਰਾਇਵਿੰਗ ਨਾ ਕਰਨ ਬਾਰੇ, ਲੇਨ ਡਰਾਇਵਿੰਗ ਬਾਰੇ, ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ, ਵਾਹਨਾਂ ਨੂੰ ਸੜਕ 'ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲ਼ੇ ਇੰਡੀਕੇਟਰ ਦੀ ਵਰਤੋਂ ਕਰਨ ਬਾਰੇ,ਕਿਸੇ ਬੁਲੇਟ- ਮੋਟਰਸਾਇਕਲ 'ਤੇ ਜਾਣਬੂਝ ਕੇ ਪਟਾਕੇ ਨਾ ਮਾਰਨ ਪ੍ਰਤੀ ਅਪੀਲ ਕੀਤੀ।
 ਉਹਨਾਂ ਨੇ ਸਕੂਟਰ ਚਾਲਕ ਦੇ ਨਾਲ਼- ਨਾਲ਼ ਪਿੱਛੇ ਬੈਠੇ ਵਿਅਕਤੀ ਨੂੰ ਵੀ ਵਧੀਆ ਕਿਸਮ ਦਾ ਆਈ.ਐੱਸ.ਆਈ. ਮਾਰਕ ਨਿਸ਼ਾਨ ਵਾਲ਼ਾ ਹੈਲਮੇਟ ਪਾਉਣ 'ਤੇ ਜ਼ੋਰ ਦਿੱਤਾ। ਉਹਨਾਂ ਨੇ ਖ਼ਾਸ ਤੌਰ 'ਤੇ ਲਾਲ ਬੱਤੀ ਹੋਈ ਹੋਣ 'ਤੇ ਉਸ ਸਮੇਂ ਕਿਸੇ ਵੀ ਪਾਸੋਂ ਕਿਸੇ ਦੇ ਨਾ ਆਉਣ-ਜਾਉਣ 'ਤੇ ਵੀ ਲਾਲ ਬੱਤੀ 'ਤੇ ਹੀ ਖੜੇ ਰਹਿਣ ਬਾਰੇ ਜਾਗਰੂਕ ਕੀਤਾ। ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਟ੍ਰੈਫ਼ਿਕ ਨਿਯਮਾਂ ਦਾ ਪਾਲਣ ਚਲਾਨ ਤੋਂ ਬਚਣ ਕਰਕੇ ਨਹੀਂ ਬਲਕਿ ਚੰਗੇ ਨਾਗਰਿਕ ਬਣਦੇ ਹੋਏ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਵਾਸਤੇ ਕਰਨਾ ਚਾਹੀਦਾ ਹੈ।
   ਇਸਦੇ ਨਾਲ ਹੀ ਲੋਕਾਂ ਨੂੰ ਸਰਕਾਰ ਦੁਆਰਾ ਚਲਾਈ ਗਈ Scheme for Grant of Award to the Good Samaritan ਸਕੀਮ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਐਕਸੀਡੈਂਟ ਹੋਏ ਵਿਅਕਤੀ ਦੀ ਮਦਦ ਕਰਦਾ ਹੈ ਤਾਂ ਉਸਨੂੰ 2000 ਰੁਪਏ ਸਰਕਾਰ ਵੱਲੋਂ (ਫਰਿਸਤੇ ਸਕੀਮ ਤਹਿਤ) ਦਿੱਤੇ ਜਾਣਗੇ।
       ਇਸ ਮੌਕੇ ਤੇ ਪਿੰਡ ਰਾਏਪੁਰ ਕਲਾਂ, ਸੈਕਟਰ 108, ਜ਼ਿਲ੍ਹਾ ਐਸ ਏ ਐਸ ਨਗਰ ਦੇ ਸਰਪੰਚ ਮਨਵੀਰ ਸਿੰਘ ਅਤੇ ਹੋਰ ਪਿੰਡ ਵਾਸੀਆ ਨੇ ਡੀ ਐਸ ਪੀ ਟ੍ਰੈਫਿਕ ਦਾ ਨਸ਼ਿਆਂ ਵਿਰੁੱਧ ਇਹ ਸੈਮੀਨਾਰ ਲਗਾਉਣ ਲਈ ਬਹੁਤ-ਬਹੁਤ ਧੰਨਵਾਦ ਕੀਤਾ।  ਉਪ ਕਪਤਾਨ ਪੁਲਿਸ ਟ੍ਰੈਫਿਕ ਨੇ ਅੰਤ ਵਿੱਚ ਸਾਰੀ ਪਬਲਿਕ ਨੂੰ ਖੇਡਾਂ ਵੱਲ ਜਾਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਸਮਝਾਇਆ ਗਿਆ ਕਿ ਤੁਸੀਂ ਆਪਣੇ-ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਸੈਮੀਨਾਰ ਤੋਂ ਮਿਲੀ ਸਿੱਖਿਆ ਸਬੰਧੀ ਜਾਣੂ ਕਰਵਾਓ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰੋ।