
ਕੁਦਰਤ ਦੇ ਲਾਡਲੇ ਆਧਿਆਤਮਿਕ ਸਕੂਨਮਈ ਅਥਬਾਸਕਾ ਗਲੇਸ਼ੀਅਰ, ਕਨੇਡਾ
ਕਨੇਡਾ ਦੇ ਖ਼ੂਬਸੂਰਤ ਗਲੇਸ਼ੀਅਰ ਵੀ ਵਿਸ਼ਵ ਪ੍ਰਸਿੱਧ ਹਨ। ਅਥਬਾਸਕਾ ਗਲੇਸ਼ੀਅਰ ਨੂੰ ਵੇਖਣ ਦਾ ਮੌਕਾ ਮਿਲਿਆ। ਅਦਭੁਤ ਮਨਮੋਹਣੇ। ਸੁੰਦਰਤਾ ਦਾ ਛਲਕਦਾ ਲੰਬਾ ਚੌੜਾ ਬਰਫੀਲਾ ਦਰਿਆ। ਇਕਦਮ ਸਕੂਨ, ਅਧਿਆਤਮਿਕਤਾ ਦਾ ਸੰਪੂਰਨ ਪਰਮਾਨੰਦ। ਧਰਤੀ ਦਾ ਸਵਰਗ। ਅੱਖਾਂ ਲਈ ਜਗਿਆਸਾ ਦਾ ਪ੍ਰਸਾਦਿ। ਹਿਮਨਦ ਸ਼ਿਲਪ ਦਾ ਵਿਸ਼ਸ਼ਟ ਉਦਾਹਰਣ। ਇਸ ਦੀ ਪਰਿਭਾਸ਼ਾ ਲਈ ਸ਼ਬਦ ਫਿੱਕੇ-ਫਿੱਕੇ ਅਣਭੋਲ ਜਿਹੇ। ਵਾਹ-ਵਾਹ ਦੀ ਸੱਚਾਈ ’ਚ ਉਗਿਆ ਪ੍ਰਮਾਤਮਾ ਦਾ ਕੁਦਰਤੀ ਸਕੂਨਮਈ ਸਵਰੂਪ।
ਕਨੇਡਾ ਦੇ ਖ਼ੂਬਸੂਰਤ ਗਲੇਸ਼ੀਅਰ ਵੀ ਵਿਸ਼ਵ ਪ੍ਰਸਿੱਧ ਹਨ। ਅਥਬਾਸਕਾ ਗਲੇਸ਼ੀਅਰ ਨੂੰ ਵੇਖਣ ਦਾ ਮੌਕਾ ਮਿਲਿਆ। ਅਦਭੁਤ ਮਨਮੋਹਣੇ। ਸੁੰਦਰਤਾ ਦਾ ਛਲਕਦਾ ਲੰਬਾ ਚੌੜਾ ਬਰਫੀਲਾ ਦਰਿਆ। ਇਕਦਮ ਸਕੂਨ, ਅਧਿਆਤਮਿਕਤਾ ਦਾ ਸੰਪੂਰਨ ਪਰਮਾਨੰਦ। ਧਰਤੀ ਦਾ ਸਵਰਗ। ਅੱਖਾਂ ਲਈ ਜਗਿਆਸਾ ਦਾ ਪ੍ਰਸਾਦਿ। ਹਿਮਨਦ ਸ਼ਿਲਪ ਦਾ ਵਿਸ਼ਸ਼ਟ ਉਦਾਹਰਣ। ਇਸ ਦੀ ਪਰਿਭਾਸ਼ਾ ਲਈ ਸ਼ਬਦ ਫਿੱਕੇ-ਫਿੱਕੇ ਅਣਭੋਲ ਜਿਹੇ। ਵਾਹ-ਵਾਹ ਦੀ ਸੱਚਾਈ ’ਚ ਉਗਿਆ ਪ੍ਰਮਾਤਮਾ ਦਾ ਕੁਦਰਤੀ ਸਕੂਨਮਈ ਸਵਰੂਪ।
ਐਡਮਿੰਟਨ ਤੋਂ ਲਗਭਗ ਚਾਰ ਘੰਟੇ ਦਾ ਕਾਰ ਦਾ ਸਫ਼ਰ ਹੈ। ਸੁਹਾਣਾ, ਛਬੀਲਾ, ਫਬੀਲਾ, ਮਜ਼ੇਦਾਰ, ਸ਼ੁੱਧ-ਬੁੱਧ ਖੋਹਣ ਵਾਲਾ ਸਫ਼ਰ। ਜਿਸ ਨੂੰ ਸਵਰਗ ਦਾ ਰਸਤਾ ਕਿਹਾ ਜਾਣਾ ਉਚਿਤ ਹੀ ਹੈ। ਇਹ ਖੂਬਸੂਰਤ ਸਥਾਨ ਹੈ ਅਥਬਾਸਕਾ। ਇਸ ਸਥਾਨ ਨੂੰ ਆਈਸ ਫੀਲਡ ਪਾਰਕ ਵੇਅ ਅਥਬਾਸਕਾ ਕਹਿੰਦੇ ਹਨ। ਗਲੇਸ਼ੀਅਰ ਦੇ ਮੋਹ ਪਿਅਰ ਨਾਲ ਮਾਲਾ ਮਾਲ।
ਇਹ ਇਲਾਕਾ ਪ੍ਰਸਿੱਧ ਸ਼ਹਿਰ ਬੈਂਫ ਅਤੇ ਜਸ ਪਰ ਦੇ ਵਿਚਕਾਰ ਸ਼ੋਭਨੀਏ ਹੈ। ਛੋਟੀਆਂ, ਦਰਮਿਆਨੀਆਂ, ਵੱਡੀਆਂ ਸਫ਼ੇਦ ਪਹਾੜੀਆਂ ਦਾ ਸੱਚਾ ਸੁੱਚਾ ਦਿਲਕਸ਼ ਉਤਸਵ।
ਕੁਦਰਤੀ ਬਰਫ਼ੀਲੀ ਪਹਾੜੀਆਂ ਦੀ ਸੁੰਦਰਤਾ ਦਾ ਉਤਸਵ।
ਬੈਂਫ ਤੋਂ ਜਸਪਰ ਦੀਆਂ ਵਾਦੀਆਂ ਕੁਦਰਤ ਦੀ ਮਿਹਨਰਬਾਨੀ, ਸ਼ੁਭਕਾਮਨਾ ਨਾਲ ਮਾਲਾ ਮਾਲ ਹਨ। ਇਸ ਦਰਮਿਆਨ ਅਨੇਕਾਂ ਹੀ ਦਰਿਆ ਨਦੀਆਂ, ਨੱਦ, ਝੀਲਾਂ ਕੱਲੇ-ਕੱਲੇ
ਅਪਣੇ ਅਪਣੇ ਸੁਹੱਪਣ ਦੀ ਦਾਸਤਾਂ ਕਹਿੰਦੇ ਹਨ। ਇਸ ਇਲਾਕੇ ਵੱਲ ਨਦੀਆਂ ਦੇ ਸੰਗਮ ਨਹੀਂ। ਪਹਾੜੀਆਂ ਦੇ ਦਰਮਿਆਨ ਹਿਮਨਦੀਆਂ ਇਕੱਲੀਆਂ ਜਸ਼ਨ ਮਨਾਉਂਦੀਆਂ ਹਨ। ਸੰਦੇਸ਼ ਦਿੰਦੀਆਂ ਹਨ, ਏਕਾਂਤ ਵੀ ਸੁੰਦਰਤਾ ਵਿਚ ਲਪਕ, ਲਲਕ ਕੇ, ਲਚਕ ਕੇ, ਰੀਝ ਦੀ ਪੂਰਤੀ ਕਰਦੇ ਹਨ ਜੋ ਇਕਾਗਰਤਾ ਦੀ ਪੂਰਤੀ ਕਰਦੇ ਹੋਏ ਆਧਿਆਤਮਿਕਤਾ ਦੀ ਮੰਜ਼ਿਲ ਨੂੰ ਸਵੀਕਾਰ ਕਰ ਲੈਂਦੇ ਹਨ। ਮਨੁੱਖ ਨੂੰ ਇਸ ਤੋਂ ਸਕੂਲ ਦੀ ਤਾਜ਼ੀ ਪ੍ਰਫੂਲਤ ਊਰਜਾ ਮਿਲਦੀ ਹੈ। ਭੌਤਿਕ, ਦੈਹਿਕ, ਵਿਹਾਰਕ ਜ਼ਿੰਦਗੀ ਤੋਂ ਪਰੇ ਦੀ ਜ਼ਿੰਦਗੀ ਦਾ ਸੰਦੇਸ਼, ਜੋ ਪਰਮਾਤਮਾ ਨਾਲ ਜੋੜਦਾ ਹੈ।
ਰਿਸ਼ੀਆਂ ਮੁਨੀਆਂ ਦਾ ਰਹੱਸ।
ਪਹਾੜਾਂ-ਦਰਿਆਵਾਂ ਦੀਆਂ ਸ਼ਕਲਾਂ-ਆਕਾਰ, ਦਿੱਖ ਇੰਝ ਪ੍ਰਤੀਤ ਹੁੰਦੇ ਹਨ ਜਿਵੇਂ ਕੁਦਰਤ ਨੇ ਸਵਰਗ ਦੀ ਚਿੱਤਰਕਾਰੀ ਕੀਤੀ ਹੋਵੇ। ਗਲੇਸ਼ੀਅਰ ਦੇ ਵੱਡੇ-ਵੱਡੇ ਸਫ਼ੇਦ ਖੇਤ ਕਿਸੇ ਪਰਲੋਕ, ਦੇਵ ਲੋਕ ਦੀ ਧਰਤੀ ਦਾ ਸਵਰੂਪ।
ਗਲੇਸ਼ੀਅਰ ਵਿਚ ਘੁਮਾਓਦਾਰ ਕਾਲੀਆਂ ਸੜਕਾਂ ਦੇ ਦ੍ਰਿਸ਼ ਜਿਵੇਂ ਕਾਲੇ ਧਾਗੇ ਨਾਲ ਸਫ਼ੇਦ ਰੰਗ ਦੀ ਫੁਲਕਾਰੀ ਵਿਚ ਕਾਲੇ ਕਰੋਸ਼ੀਏ ਨਾਲ ਕਢਾਈ ਕੀਤੀ ਹੋਵੇ।
ਅਥਬਾਸਕਾ ਗਲੇਸ਼ੀਅਰ ਵਿਖੇ ਇਕ ਸਰਕਾਰੀ ਦਫ਼ਤਰ ਅਤੇ ਹੋਟਲ ਹੈ। ਜਿੱਥੇ ਸੈਲਾਨੀਆਂ ਦੀਆਂ ਜ਼ਰੂਰਤਾਂ, ਸਹੂਲਤਾਂ, ਮੁਸ਼ਕਿਲਾਂ ਦਾ ਹੱਲ ਲੱਭਿਆ ਹੋਇਆ ਹੈ। ਇਸ ਸਥਾਨ ਤੋਂ ਬੱਸਾਂ ਚਲਦੀਆਂ ਹਨ ਜੋ 20-25 ਕਿਲੋਮੀਟਰ ਤਕ ਦੇ ਸਥਾਨ ਵਿਖਾਉਂਦੀਆਂ ਹਨ। ਬੱਸਾਂ ਦਾ ਸਫਰ ਦਿਲਚਸਪ, ਮਨਮੋਹਣਾ ਹੁੰਦਾ ਹੈ। ਬੱਸਾਂ ਦੀ ਟਿਕਟ ਲਗਾਦੀ ਹੈ। ਅਪਣਾ ਵਾਹਨ ਨਹੀਂ ਲੇ ਜਾ ਸਕਦੇ। ਇਸ ਸਥਾਨ ਵਿਖੇ ਰਾਤ ਕੋਈ ਨਹੀਂ ਠਹਿਰ ਸਕਦਾ। ਸ਼ਾਮ ਨੂੰ ਸਭ ਵਾਪਿਸ। ਬੈਂਫ-ਜਸਪਰ, ਕੈਲਗਰੀ ਦੇ ਹੋਟਲਾਂ ਵਿਚ ਹੀ ਠਹਿਰਿਆ ਜਾ ਸਕਦਾ ਹੈ।
ਗਲੇਸ਼ੀਅਰ ਦਾ ਠਾਠਾ ਮਾਰਦਾ ਸਮੁੰਦਰ ਅਥਬਾਸਕਾ ਦੀ ਹੋਂਦ ਨੂੰ ਚਾਰ ਚੰਨ ਲਗਾ ਦਿੰਦਾ ਹੈ। ਸ਼ੋਭਾ ਅਤੇ ਪ੍ਰਸਿੱਧੀ ਦੀ ਸੁੰਦਰ ਮਿਸਾਲ।
ਇਸ ਸਥਾਨ ਨੂੰ ਭੂਗੋਲ ਦੇ ਇਕ ਪ੍ਰੋਫੈਸਰ ਨੇ ਲੱਭਿਆ ਸੀ ਅਤੇ ਸਮੇਂ ਸਮੇਂ ਦੇ ਮੁਤਾਬਿਕ ਖੋਜੀਆਂ ਅਤੇ ਵਿਗਿਆਨੀਆਂ ਨੇ ਇਸ ਨੂੰ ਮਸ਼ਹੂਰ ਕੀਤਾ। ਇਸ ਇਲਾਕੇ ਵੱਲ ਮਸ਼ਹੂਰ ਨਦੀਆਂ ਦੀ ਪ੍ਰਸਿੱਧੀ ਵਿਸ਼ਵ ਪ੍ਰਸਿੱਧ ਹੈ। ਇਹ ਨਦੀਆਂ ਟਿਰਾਰਸ, ਨਾਈਲ ਆਦਿ ਹਨ
ਸਵੇਰੇ ਪਹੁ ਫੁਟੇਲਾ ਅਤੇ ਸ਼ਾਮ ਦੇ ਸੂਰਜੀ ਦ੍ਰਿਸ਼ ਗਲੇਸ਼ੀਅਰ ਦੀ ਸ਼ੋਭਾ ਨੂੰ ਸਵਰਗ ਦੀ ਪਰਿਭਾਸ਼ਾ ਦੇ ਦਿੰਦੇ ਹਨ। ਜਗਦੀ ਧੁੱਪ ਜਦ ਗਲੇਸ਼ੀਅਰ ਨਾਲ ਕਲੋਲ ਕਰਦੀ ਹੈ ਤਾਂ ਇਕ ਝਲਕਾਰਾ ਪ੍ਰਮਾਤਮਾ ਦੇ ਦਰਸ਼ਨ ਵਰਗਾ ਹਿਰਦੇ ਵਿਚ ਉਤਰ ਆਉਂਦਾ ਹੈ। ਆਤਮ ਸਕੂਨ ਦਾ ਸਵਰਗ।
ਨੀਲੇ ਅਸਮਾਨ ਦੀ ਛੱਤਰੀ ਹੇਠ ਗਲੇਸ਼ੀਅਰ, ਨਦੀਆਂ, ਨਦ, ਹਵਾਵਾਂ, ਠੰਡਕ, ਝੀਲਾਂ ਦੀ ਭਰਮਾਰ ਹੀ ਕੁਦਰਤ ਦੀ ਮਿਹਨਬਾਨੀ ਦਾ ਆਗਾਜ਼ ਹੈ। ਇਕ ਉਮਰ ਦਾ ਮੰਜ਼ਰ ਇਸ ਸਥਾਨ ਦੀ ਪ੍ਰਤੀਬੱਧਤਾ ਕਰਦਾ ਹੈ। ਜੀਵਨ ਦੀ ਇਕ ਸੁਖਦ ਯਾਤਰਾ ਦਾ ਸੁਮੇਲ ਜੀਵਨ ਯਾਤਰਾ ਦੇ ਨਾਲ ਨਾਲ। ਇਸ ਇਲਾਕੇ ਵਲੋਂ ਕੇਵਲ ਗਰਮੀਆਂ ਨੂੰ ਹੀ ਜਾਇਆ ਜਾ ਸਕਦਾ ਹੈ।
