62ਵਾਂ ਆਲ ਇੰਡੀਆ ਪ੍ਰਿੰ. ਹਰਭਜਨ ਕੱਪ ਰਾਊਂਡ ਗਲਾਸ ਮੋਹਾਲੀ ਨੇ ਜਿੱਤਿਆ

ਫੁੱਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਇਲਾਕਾ ਮਾਹਿਲਪੁਰ ਵਿੱਚ ਫੁੱਟਬਾਲ ਦੀਆਂ ਸਰਗਰਮੀਆਂ ਅਕਸਰ ਹੁੰਦੀਆਂ ਰਹਿੰਦੀਆਂ ਨੇ ਪਰ ਪੰਜਾਬ ਦਾ ਸਭ ਤੋਂ ਪੁਰਾਣਾ ਅਤੇ ਆਲ ਇੰਡੀਆ ਪੱਧਰ ਦਾ ਫੁੱਟਬਾਲ ਟੂਰਨਾਮੈਂਟ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਮਾਹਿਲਪੁਰ ਹੈ। ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਵੱਲੋਂ ਇਸ ਵਾਰ ਇਹ 62ਵੀਂ ਵਾਰ ਅਯੋਜਿਤ ਕੀਤਾ ਗਿਆ। ਜਿੱਥੇ ਇਹ ਪੰਜਾਬ ਦਾ ਸਭ ਤੋਂ ਪੁਰਾਣਾ ਟੂਰਨਾਮੈਂਟ ਹੈ ਉੱਥੇ ਇਹ ਫੁੱਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਨਿਯਮਾਂ ਅਨੁਸਾਰ ਕਰਵਾਇਆ ਜਾਣ ਵਾਲਾ ਉੱਤਮ ਦਰਜੇ ਦਾ ਟੂਰਨਾਮੈਂਟ ਵੀ ਹੈ। ਜਿਸ ਦੀ ਅਗਵਾਈ ਕੌਮਾਂਤਰੀ ਅਤੇ ਸੱਚੀ-ਸੁੱਚੀ ਸੋਚ ਦੇ ਮਾਲਕ ਕੁਲਵੰਤ ਸਿੰਘ ਸੰਘਾ ਦੇ ਹੱਥ ਹੈ। ਜਿੱਥੇ ਉਹ ਇੰਟਰਨੈਸ਼ਨਲ ਫੁੱਟਬਾਲਰ ਰਹੇ ਨੇ ਉੱਥੇ ਉਹ ਫੁੱਟਬਾਲ, ਕਬੱਡੀ ਅਤੇ ਰੈਸਲੰਿਗ ਦੇ ਪ੍ਰਮੋਟਰ ਵੀ ਹਨ।

ਫੁੱਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਇਲਾਕਾ ਮਾਹਿਲਪੁਰ ਵਿੱਚ ਫੁੱਟਬਾਲ ਦੀਆਂ ਸਰਗਰਮੀਆਂ ਅਕਸਰ ਹੁੰਦੀਆਂ ਰਹਿੰਦੀਆਂ ਨੇ ਪਰ ਪੰਜਾਬ ਦਾ ਸਭ ਤੋਂ ਪੁਰਾਣਾ ਅਤੇ ਆਲ ਇੰਡੀਆ ਪੱਧਰ ਦਾ ਫੁੱਟਬਾਲ ਟੂਰਨਾਮੈਂਟ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਮਾਹਿਲਪੁਰ ਹੈ। ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਵੱਲੋਂ ਇਸ ਵਾਰ ਇਹ 62ਵੀਂ ਵਾਰ ਅਯੋਜਿਤ ਕੀਤਾ ਗਿਆ। ਜਿੱਥੇ ਇਹ ਪੰਜਾਬ ਦਾ ਸਭ ਤੋਂ ਪੁਰਾਣਾ ਟੂਰਨਾਮੈਂਟ ਹੈ ਉੱਥੇ ਇਹ ਫੁੱਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਨਿਯਮਾਂ ਅਨੁਸਾਰ ਕਰਵਾਇਆ ਜਾਣ ਵਾਲਾ ਉੱਤਮ ਦਰਜੇ ਦਾ ਟੂਰਨਾਮੈਂਟ ਵੀ ਹੈ। ਜਿਸ ਦੀ ਅਗਵਾਈ ਕੌਮਾਂਤਰੀ ਅਤੇ ਸੱਚੀ-ਸੁੱਚੀ ਸੋਚ ਦੇ ਮਾਲਕ ਕੁਲਵੰਤ ਸਿੰਘ ਸੰਘਾ ਦੇ ਹੱਥ ਹੈ। ਜਿੱਥੇ ਉਹ ਇੰਟਰਨੈਸ਼ਨਲ ਫੁੱਟਬਾਲਰ ਰਹੇ ਨੇ ਉੱਥੇ ਉਹ ਫੁੱਟਬਾਲ, ਕਬੱਡੀ ਅਤੇ ਰੈਸਲੰਿਗ ਦੇ ਪ੍ਰਮੋਟਰ ਵੀ ਹਨ। ਇੰਗਲੈਂਡ ਵਿੱਚ ਵੱਸਦੇ ਹੋਏ ਆਪਣੀ ਮਿੱਟੀ ਨਾਲ ਮੋਹ ਪਾਲ਼ਦੇ ਹੋੲ ਮਾਹਿਲਪੁਰ ਦੀ ਫੁੱਟਬਾਲ ਨਰਸਰੀ ਨੂੰ ਹਰਿਆ ਭਰਿਆ ਬਣਾਉਣ ਵਿੱਚ ਦਿਨ ਰਾਤ ਇੱਕ ਕਰ ਰਹੇ ਹਨ। ਉਹਨਾਂ ਨਾਲ ਕਲੱਬ ਦੀ ਸਾਰੀ ਟੀਮ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਪ੍ਰਬੰਧਾਂ ਨੂੰ ਸ਼ਾਨਦਾਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੀ। ਹਿੰਮਤੀ ਅਤੇ ਸਮਰਪਣ ਭਾਵਨਾ ਨਾਲ ਕਾਰਜ ਕਰਨ ਵਾਲੇ ਪ੍ਰਬੰਧਕਾਂ ਦਾ ਇਹ ਟੂਰਨਾਮੈਂਟ ਇਸ ਸਾਲ ਹੋਰ ਵੀ ਉਚੇਰੀਆਂ ਮੰਜ਼ਿਲਾਂ ਨੂੰ ਛੋਹ ਗਿਆ।
       ਤਿੰਨ ਵਰਗਾਂ ਵਿੱਚ ਕਰਵਾਏ ਇਸ ਟੂਰਨਾਮੈਂਟ ਵਿੱਚ 18 ਸਾਲ ਤੋਂ ਘੱਟ ਪੰਜਾਬ ਦੀਆਂ 8 ਅਕੈਡਮੀਆਂ ,10 ਕਾਲਜ ਅਤੇ ਆਲ ਇੰਡੀਆ ਪੱਧਰ ਦੇ 12 ਕਲੱਬ ਸ਼ਾਮਿਲ ਹੋਏ। ਕਲੱਬ ਵਰਗ ਵਿੱਚ ਲੀਗ ਕਰਵਾਈ ਗਈ ਜਦਕਿ ਬਾਕੀ ਮੁਕਾਬਲੇ ਨਾਕ ਆਊਟ ਅਧਾਰ ਤੇ ਹੋਏ। ਖਾਲਸਾ ਕਾਲਜ ਮਾਹਿਲਪੁਰ ਦਾ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਸਟੇਡੀਅਮ ਫੁੱਟਬਾਲ ਪ੍ਰੇਮੀਆਂ ਨਾਲ ਪੂਰੇ ਅੱਠ ਦਿਨ ਭਰਿਆ ਰਿਹਾ। 18 ਸਾਲ ਤੋਂ ਘੱਟ ਉਮਰ ਵਰਗ ਵਿੱਚ ਅਕੈਡਮੀਆਂ ਦੇ ਮੁਕਾਬਲੇ ਵਿੱਚ ਪੰਜਾਬ ਐਫ ਸੀ ਨੇ ਮਹਿਲਪੁਰ ਅਕੈਡਮੀ ਨੂੰ ਪਛਾੜ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਜਦ ਕਿ ਪੰਜਾਬ ਐਫਸੀ ਫਾਈਨਲ ਮੁਕਾਬਲੇ ਵਿੱਚ ਜੇਸੀਟੀ ਅਕੈਡਮੀ ਤੋਂ 1-0 ਦੇ ਫਰਕ ਨਾਲ ਪਛੜ ਗਈ। ਜੇਤੂ ਨੂੰ 41 ਹਜ਼ਾਰ ਅਤੇ ਉਪ ਜੇਤੂ ਨੂੰ 31000, ਟਰਾਫੀ ਨਾਲ ਨਗਦ ਇਨਾਮ ਦਿੱਤਾ ਗਿਆ।ਸੈਮੀ ਫਾਈਨਲ ਮੁਕਾਬਲਾ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਜੀ ਅੇਨ ਏ ਯੂਨੀਵਰਸਿਟੀ ਕਾਲਜ ਤੋਂ ਇਕ ਦੇ ਮੁਕਾਬਲੇ ਤਿੰਨ ਗੋਲਾਂ ਨਾਲ ਜਿੱਤਿਆ।ਇਸੇ ਤਰ੍ਹਾਂ ਖਾਲਸਾ ਕਾਲਜ ਮਾਹਿਲਪੁਰ ਨੇ ਲਾਇਲਪੁਰ ਖਾਲਸਾ ਕਾਲਜ ਨੂੰ ਇਕ ਫਸਵੇਂ ਮੈਚ ਵਿਚ ਪਿਛਾੜ ਕੇ ਫਾਈਨਲ ਵਿਚ ਪ੍ਰਵੇਸ਼ ਪਾਇਆ।ਦਿਲਚਸਪ ਫਾਈਨਲ ਮੁਕਾਬਲੇ ਵਿੱਚ ਖਾਲਸਾ ਕਾਲਜ ਮਾਹਿਲਪੁਰ ਨੂੰ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਤਕੜੇ ਸੰਘਰਸ਼ ਤੋਂ ਬਾਅਦ ਇੱਕ ਜ਼ੀਰੋ ਦੇ ਫਰਕ ਨਾਲ ਪਛਾੜ ਕੇ 75 ਹਜ਼ਾਰ ਦਾ ਨਗਦ ਇਨਾਮ ਜਿੱਤ ਲਿਆ ਜਦਕਿ ਖਾਲਸਾ ਕਾਲਜ ਮਾਹਿਲਪੁਰ ਨੂੰ 50,000 ਨਾਲ ਸਬਰ ਕਰਨਾ ਪਿਆ।ਕਲੱਬ ਦੇ ਸੈਮੀ ਫਾਈਨਲ ਮੁਕਾਬਲੇ ਵਿਚ ਰਾਊਂਡ ਗਲਾਸ ਮੁਹਾਲੀ ਨੇ ਆਈ ਐਫ ਸੀ ਫਗਵਾੜਾ ਨੇ ਅਤੇ ਦਿੱਲੀ ਐਫ ਸੀ ਨੇ ਆਰ ਸੀ ਐਫ ਕਪੂਰਥਲਾ ਨੂੰ ਹਰਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ।ਕਲੱਬ ਵਰਗ ਵਿੱਚ ਰਾਊਂਡ ਗਲਾਸ ਮੋਹਾਲੀ ਨੇ ਦਿੱਲੀ ਐਫਸੀ ਨੂੰ ਆਪਣੀ ਸ਼ਾਨਦਾਰ ਤਕਨੀਕੀ ਖੇਡ ਸਦਕਾ ਇੱਕ ਜ਼ੀਰੋ ਨਾਲ ਪਛਾੜ ਕੇ ਪ੍ਰਿੰਸੀਪਲ ਹਰਭਜਨ ਕੱਪ ਨਾਲ ਦੋ ਲੱਖ ਪ੍ਰਾਪਤ ਕੀਤਾ ਜਦ ਕਿ ਮੋਹਾਲੀ ਨੂੰ ਡੇਢ ਲੱਖ ਨਾਲ ਟਰਾਫੀ ਅਤੇ ਕੈਸ਼ ਇਨਾਮ ਦਿੱਤਾ ਗਿਆ। ਉੱਤਮ ਦਰਜੇ ਦੀ ਖੇਡ ਖੇਡਣ ਵਾਲੇ ਦਿੱਲੀ ਫੁੱਟਬਾਲ ਕਲੱਬ ਦੇ ਖਿਡਾਰੀ ਵੰਗਸ਼ੰੁਗ ਲੁੰਗਲੈਂਗ ਨੂੰ ਬੈਸਟ ਪਲੇਅਰ ਦਾ ਦਰਸ਼ਨ ਸਿੰਘ ਕਨੇਡੀਅਨ ਅਵਾਰਡ ਅਤੇ ਰਾਊਂਡ ਗਲਾਸ ਮੋਹਾਲੀ ਦੇ ਖਿਡਾਰੀ ਉਮੰਗ ਡੂਡਮ ਨੂੰ ਵੱਧ ਗੋਲ ਕਰਨ ਵਾਸਤੇ ਸਵਿਸ ਵੱਲੋਂ ਗੋਲਡਨ ਬੂਟ ਦਿੱਤਾ ਗਿਆ। ਦੋ ਖਿਡਾਰੀਆਂ ਨੂੰ ਰਵਿੰਦਰ ਸਿੰਘ ਰਾਊ ਅਤੇ ਗੁਰੂ ਦੱਤ ਅਵਾਰਡ ਦਿੱਤੇ ਗਏ। ਖਾਲਸਾ ਕਾਲਜ ਮਾਹਿਲਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਦੇ ਇੱਕ-ਇੱਕ ਬੈਸਟ ਪਲੇਅਰ ਅਤੇ ਇੱਕ ਇੱਕ ਹੁਸ਼ਿਆਰ ਵਿਿਦਆਰਥੀ ਨੂੰ ਸਲਾਨਾ ਸਕਾਲਰਸ਼ਿਪ ਵੀ ਦਿੱਤਾ ਗਿਆ।
            ਇੱਥੇ ਹੀ ਬੱਸ ਨਹੀਂ ਸਗੋਂ ਦੇਸ਼ ਵਿਦੇਸ਼ ਵਿੱਚ ਵੱਸਦੇ ਫੁੱਟਬਾਲਰ, ਫੁੱਟਬਾਲ ਪ੍ਰੇਮੀ, ਫੁੱਟਬਾਲ ਪ੍ਰਮੋਟਰ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੇ ਸ਼ਾਗਿਰਦ ਵਿਸ਼ੇਸ਼ ਤੌਰ ਤੇ ਪਧਾਰੇ। ਉਹਨਾਂ ਆਪਣੀ ਨੇਕ ਕਮਾਈ ਦਾ ਦਸੌਂਧ ਇਸ ਕਲੱਬ ਨੂੰ ਅਰਪਿਤ ਕੀਤਾ। ਕੁੰਦਨ ਸਿੰਘ ਸੱਜਣ ਬੰਬੇਲੀ,ਤਾਰਾ ਸਿੰਘ ਬੈਂਸ ਮਹਿਮਦਵਾਲ , ਸਤਪਾਲ ਸਿੰਘ ਸਹੋਤਾ ਫਤਿਹਪੁਰ ਕੋਠੀ, ਬਲਬੀਰ ਸਿੰਘ ਦਰੜ ਪੱਲੀ ਝਿੱਕੀ ਵੱਲੋਂ 51 51 ਹਜ਼ਾਰ ਦੀ ਰਾਸ਼ੀ ਦੇ ਕੇ ਖਿਡਾਰੀਆਂ ਦੇ ਮਾਣ ਸਨਮਾਨ 'ਚ ਵਾਧਾ ਕੀਤਾ ਗਿਆ। ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਐਜੂਕੇਸ਼ਨਲ ਐਂਡ ਸਪੋਰਟਸ ਟਰੱਸਟ ਯੂ ਕੇ ,ਕਨੇਡਾ ਅਤੇ ਯੂਐਸਏ ਵੱਲੋਂ ਲੱਖਾਂ ਰੁਪਏ ਦੀ ਰਾਸ਼ੀ ਇਸ ਟੂਰਨਾਮੈਂਟ ਵਾਸਤੇ ਭੇਜੀ ਗਈ। ਇਹਨਾਂ ਟਰੱਸਟਾਂ ਦੀ ਅਗਵਾਈ ਜੀਤ ਸਿੰਘ ਖਾਬੜਾ, ਅਨੂਪ ਸਿੰਘ ਲੁੱਡੂ, ਦਲਜੀਤ ਸਿੰਘ ਬੈਂਸ ਅਤੇ ਕੁਲਵੰਤ ਸਿੰਘ ਸੰਘਾ ਕਰਦੇ ਹਨ। ਕੌਮੀ ਅਤੇ ਕੌਮਾਂਤਰੀ ਪੱਧਰ ਤੇ ਮੱਲਾਂ ਮਾਰਨ ਵਾਲੇ ਨੌਜਵਾਨ ਅਤੇ ਬਜ਼ੁਰਗ ਖਿਡਾਰੀ ਇਸ ਖੇਡ ਮੇਲੇ ਵਿੱਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ। ਉਹਨਾਂ ਵੱਲੋਂ ਨਵੇਂ ਖਿਡਾਰੀਆਂ ਨੂੰ ਪੁਰਾਣੇ ਜ਼ਮਾਨੇ ਦੀਆਂ ਖੇਡਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ।ਮਾਹਿਲਪੁਰ ਦੀ ਅਰਜਨ ਅਵਾਰਡੀ ਅਥਲੀਟ ਮਾਧੁਰੀ ਏ ਸਿੰਘ ਵਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਗਈ। ਕੌਮੀ ਪੱਧਰ ਦੇ ਇਸ ਫੁੱਟਬਾਲ ਟੂਰਨਾਮੈਂਟ ਨੂੰ ਤਕਨੀਕੀ ਪੱਖੋਂ ਪੁਖਤਾ ਬਣਾਉਣ ਵਿੱਚ ਸਕੱਤਰ ਡਾ. ਪਰਮਪ੍ਰੀਤ ਕੈਂਡੋਵਾਲ, ਮਹਿੰਦਰ ਭਾਟੀਆ, ਸੇਵਕ ਸਿੰਘ ਬੈਂਸ, ਹਰਨੰਦਨ ਸਿੰਘ ਨੰਦਾ ਨੇ ਸ਼ਾਨਦਾਰ ਭੂਮਿਕਾ ਨਿਭਾਈ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਇਹਨਾਂ ਸਤਰਾਂ ਦੇ ਲੇਖਕ ਨੇ ਫੁੱਟਬਾਲ ਦੇ ਇਤਿਹਾਸ ਅਤੇ ਮਹਿਲਪੁਰ ਦੀ ਵਿਰਾਸਤ ਦੇ ਚਾਨਣਾ ਪਾਇਆ। ਕਲੱਬ ਪ੍ਰਧਾਨ ਕੁਲਵੰਤ ਸਿੰਘ ਸੰਘਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਾਰਜ ਕਰਨ ਵਾਲਿਆਂ ਵਿੱਚ ਪ੍ਰੋਫੈਸਰ ਅਪਿੰਦਰ ਸਿੰਘ ਜਨਰਲ ਸਕੱਤਰ ਸਿੱਖ ਵਿੱਦਿਅਕ ਕੌਂਸਲ ,ਐਸ ਪੀ ਸ਼ਵਿੰਦਰਜੀਤ ਸਿੰਘ ਬੈਂਸ, ਅਮਰੀਕ ਸਿੰਘ ਬੈਂਸ, ਪ੍ਰਿੰ. ਇੰਦਰਜੀਤ ਸਿੰਘ, ਪ੍ਰਿੰ. ਪਰਵਿੰਦਰ ਸਿੰਘ, ਜਮਸ਼ੇਰ ਸਿੰਘ ਤੰਬੜ, ਮਾਸਟਰ ਬਨਿੰਦਰ ਸਿੰਘ, ਸੁਹੇਲ ਗਾਂਧੀ ਵਰਗੇ ਮੈਂਬਰ ਵਰ੍ਹਦੇ ਮੀਂਹ ਵਿੱਚ ਵੀ ਜੁਟੇ ਰਹੇ। ਇਹਨਾਂ ਮੁਕਾਬਲਿਆਂ ਦਾ ਆਰੰਭ ਕਰਦਿਆਂ ਐਮਐਲਏ ਚੱਬੇਵਾਲ ਡਾਕਟਰ ਇਸ਼ਾਂਕ ਕੁਮਾਰ ਨੇ ਆਪਣੇ ਪਿਤਾ ਡਾਕਟਰ ਰਾਜ ਕੁਮਾਰ ਐਮ ਪੀ ਦੇ ਕੋਟੇ ਵਿੱਚੋਂ 10 ਲੱਖ ਦੇਣ ਦਾ ਐਲਾਨ ਕੀਤਾ। ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਸਰਦਾਰ ਜੈ ਕ੍ਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਦੀ ਸੁਪਤਨੀ ਮੈਡਮ ਨੀਲਮ ਰੌੜੀ ਨੇ ਕੀਤੀ। ਉਹਨਾਂ ਪਿਛਲੇ ਸਾਲ ਦੀ ਐਲਾਨੀ ਪੰਜ ਲੱਖ ਦੀ ਰਾਸ਼ੀ ਦਾ ਚੈੱਕ ਪ੍ਰਬੰਧਕਾਂ ਨੂੰ ਭੇਟ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਕਲੱਬ ਨੂੰ 10 ਲੱਖ  ਦੇਣ ਦਾ ਐਲਾਨ ਵੀ ਕੀਤਾ।

 

 ***
ਸੰਪਾਦਕ ਨਿੱਕੀਆਂ ਕਰੂੰਬਲਾਂ
ਮਾਹਿਲਪੁਰ (ਹੁਸ਼ਿਆਰਪੁਰ)

- ਬਲਜਿੰਦਰ ਮਾਨ