ਯੁਵਾ ਖੇਡ ਭਲਾਈ ਬੋਰਡ ਵੱਲੋਂ ਟੇਪ ਬਾਲ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ

ਕਪੂਰਥਲਾ:- ਯੁਵਾ ਖੇਡ ਭਲਾਈ ਬੋਰਡ ਵੱਲੋਂ ਫਿਟਨੈੱਸ ਐਂਡ ਸਪੋਰਟਸ ਇੰਵੈਂਟ ਅਰਬਨ ਐਸਟੇਟ ਅਕਾਦਮੀ ਵਿੱਚ ਟੇਪ ਬਾਲ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੋਚ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਟੂਰਨਾਮੈਂਟ ਵਿੱਚ ਮੁੱਖ ਅਤਿਥੀ ਵਜੋਂ ਯੁਵਾ ਖੇਡ ਭਲਾਈ ਦੇ ਅਧਿਕਾਰੀ ਰਾਜੀਵ ਵਾਲੀਆ ਪਹੁੰਚੇ। ਇਸ ਕ੍ਰਿਕਟ ਟੂਰਨਾਮੈਂਟ ਵਿੱਚ ਏਮੂਨਐਲ ਸਪੋਰਟਸ ਅਕਾਦਮੀ ਸੁਖਦੀਪ ਸਿੰਘ ਬਾਜਵਾ (ਡਾਇਰੈਕਟਰ) ਅਤੇ ਬਾਬਾ ਦੀਪ ਸਿੰਘ ਸਪੋਰਟਸ ਅਕਾਦਮੀ ਗਗਨਦੀਪ ਕੌਰ (ਡਾਇਰੈਕਟਰ) ਦੇ ਕ੍ਰਿਕਟ ਖਿਡਾਰੀਆਂ ਨੇ ਹਿੱਸਾ ਲਿਆ। 
ਟੂਰਨਾਮੈਂਟ ਵਿੱਚ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਯੁਵਾ ਖੇਡ ਭਲਾਈ ਬੋਰਡ ਦੇ ਅਧਿਕਾਰੀ ਰਾਜੀਵ ਵਾਲੀਆ ਨੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦੱਸਿਆ ਕਿ 30, 31 ਮਾਰਚ 2026 ਨੂੰ ਸੀਨੀਅਰ ਨੈਸ਼ਨਲ ਟੇਪ ਬਾਲ ਕ੍ਰਿਕਟ ਚੈਂਪੀਅਨਸ਼ਿਪ ਅਕਾਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਸੁਲਤਾਨਪੁਰ ਲੋਧੀ ਵਿੱਚ ਹੋਣ ਜਾ ਰਹੀ ਹੈ। 
ਉਨ੍ਹਾਂ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਰਾਜਾਂ ਦੀਆਂ ਕ੍ਰਿਕਟ ਟੀਮਾਂ ਹਿੱਸਾ ਲੈਣਗੀਆਂ। ਇਸ ਮੌਕੇ ਗੁਰਚਰਨ ਸਿੰਘ, ਦਿਲਜੀਤ ਸਿੰਘ, ਕੋਚ ਪ੍ਰਤਾਪ ਸਿੰਘ, ਬਲਵਿੰਦਰ ਸਿੰਘ, ਸਮਰਜੀਤ ਸਿੰਘ ਸ਼ਾਮਲ ਹੋਏ।