ਸ਼ਖ਼ਸੀਅਤ ਉਸਾਰੀ ਅਤੇ ਇੰਟਰਵਿਊ ਸਕਿੱਲ ਸਬੰਧੀ ਵਰਕਸ਼ਾਪ ਕਰਵਾਈ ਗਈ
ਮਾਹਿਲਪੁਰ, 11 ਮਾਰਚ- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਕੈਂਪਸ ਵਿੱਚ ਚੱਲ ਰਹੇ ਬਾਬੂ ਜੀ ਹਰੀ ਸਿੰਘ ਬਾਸੀ ਇੰਟਰਪ੍ਰਾਇਨਸ਼ਿਪ ਸੈਂਟਰ ਵੱਲੋਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਅਤੇ ਇੰਟਰਵਿਊ ਸਕਿੱਲ ਸਬੰਧੀ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰੋ ਦਵਿੰਦਰ ਠਾਕੁਰ ਨੇ ਮੁੁੱਖ ਬੁਲਾਰੇ ਵੱਜੋਂ ਸ਼ਿਰਕਤ ਕੀਤੀ ਅਤੇ ਹਾਜ਼ਰ ਵਿਦਿਆਰਥੀਆਂ ਨਾਲ ਸ਼ਖ਼ਸੀਅਤ ਉਸਾਰੀ ਅਤੇ ਇੰਟਰਵਿਊ ਸਕਿੱਲ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਪ੍ਰੋ ਠਾਕੁਰ ਨੇ ਵਿਦਿਆਰਥੀਆਂ ਨੂੰ ਉਮੀਦਵਾਰ ਸਬੰਧੀ ਪੇਸ਼ ਕੀਤੇ ਜਾਣ ਵਾਲੇ ਬਾਇਓਡੈਟਾ ਸਮੇਤ ਇੰਟਰਵਿਊ ਦੀ ਤਿਆਰੀ, ਵਾਰਤਾਲਾਪ, ਭਾਸ਼ਾ ਆਦਿ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸ਼ਖ਼ਸੀਅਤ ਦੇ ਚੰਗੇ ਨਿਰਮਾਣ ਬਾਰੇ ਵੀ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸੈਂਟਰ ਦੇ ਡਾਇਰੈਕਟਰ ਪਿ੍ਰਤਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਅਜਿਹੇ ਸਮਾਰੋਹਾਂ ਤੋਂ ਸਿੱਖਣ ਦੀ ਪ੍ਰੇਰਨਾ ਦਿੱਤੀ ਅਤੇ ਸੈਂਟਰ ਵੱਲੋਂ ਵੱਖ ਵੱਖ ਇਮਤਿਹਾਨੀ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਦਿੱਤੀ ਜਾ ਰਹੀ ਕਾਉਸਲਿੰਗ ਬਾਰੇ ਦੱਸਿਆ। ਇਸ ਮੌਕੇ ਕੰਪਿਊਟਰ ਅਧਿਆਪਕ ਸੁਮਨ ਲਤਾ ਵੀ ਹਾਜ਼ਰ ਸਨ।
