ਅੰਬਾਲਾ ਕੈਂਟ ਤੇ ਸ਼ਹਿਰ ਦੇ ਵਿਚਕਾਰ ਟ੍ਰਾਂਸਪੋਰਟ ਸੇਵਾ ਦਾ ਹੋਵੇਗਾ ਮਜਬੂਤੀਕਰਣ ਅਨਿਲ ਵਿਜ
ਚੰਡੀਗੜ੍ਹ, 4 ਨਵੰਬਰ - ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਕੈਂਟ ਤੇ ਸ਼ਹਿਰ ਦੇ ਵਿਚਕਾਰ ਲੋਕਾਂ ਦੀ ਆਵਾਜਾਈ ਕਾਫੀ ਵੱਧ ਹੈ। ਇਸ ਲਈ ਉਨ੍ਹਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਲ ਤੇ ਸ਼ਹਿਰੀ ਬੱਸ ਸੇਵਾ ਦਾ ਮਜਬੂਤੀਕਰਣ ਕੀਤਾ ਜਾਵੇਗਾ।
ਸ੍ਰੀ ਵਿਜ ਅੱਜ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਹਨ। ਅੰਬਾਲਾ ਕੈਂਟ ਵਿੱਚ ਪੰਜ ਨਵੀਂ ਇਲੈਕਟ੍ਰਿਕ ਏਸੀ ਬੱਸਾਂ ਲੋਕਲ ਬੱਸ ਸੇਵਾ ਵਿੱਚ ਸ਼ਾਮਿਲ ਹੋਣ 'ਤੇ ਟ੍ਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਕੈਂਟ ਵਿੱਚ ਪਿਛਲੇ ਕਈ ਸਾਲਾਂ ਤੋਂ ਲੋਕਲ ਬੱਸ ਸੇਵਾ ਬੰਦ ਸੀ ਅਤੇ ਉਨ੍ਹਾਂ ਨੇ ਟ੍ਰਾਂਸਪੋਰਟ ਮੰਤਰੀ ਬਣਦੇ ਹੀ ਇਹ ਸੇਵਾ ਬਹਾਲ ਕਰਾਈ ਹੈ।
ਉਨ੍ਹਾਂ ਨੇ ਕਿਹਾ ਕਿ 25 ਬੱਸਾਂ ਅੰਬਾਲਾ ਸ਼ਹਿਰ, ਅੰਬਾਲਾ ਕੈਂਟ ਤੇ ਨੇੜੇ ਪਿੰਡਾਂ ਵਿੱਚ ਆਪਣੀ ਟ੍ਰਾਂਸਪੋਰਟ ਸੇਵਾਵਾਂ ਦੇ ਰਹੀ ਹੈ, ਜਿਸ ਨਾਲ ਜਨਤਾ ਨੂੰ ਚੰਗੀ ਟ੍ਰਾਂਸਪੋਰਟ ਸਹੂਲਤ ਮਿਲ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਵਿੱਚ ਜਿਆਦਾਤਰ ਇਲੈਕਟ੍ਰਿਕ ਏਸੀ ਬੱਸਾਂ ਹਨ, ਕੁੱਝ ਛੋਟੀ ਬੱਸਾਂ ਹਨ ਜੋ ਕਿ ਵੱਖ-ਵੱਖ ਛੋਟੇ ਰੂਟਾਂ 'ਤੇ ਆਵਾਜਾਈ ਕਰਦੀਆ ਹਨ।
ਅੰਬਾਲਾ ਕੈਂਟ ਵਿੱਚ ਸਦਰ ਖੇਤਰ ਦੇ ਬਾਅਦ ਕੈਂਟ ਦੇ ਹੋਰ ਖੇਤਰਾਂ ਵਿੱਚ ਵੀ ਸਟ੍ਰਾਮ ਵਾਟਰ ਡ੍ਰੇਨੇਜ ਸਿਸਟਮ ਲਗਾਉਣ ਦੀ ਪ੍ਰਸਾਸ਼ਨਿਕ ਮੰਜੁਰੀ ਮਿਲਣ 'ਤੇ ਸ੍ਰੀ ਵਿਜ ਨੇ ਕਿਹਾ ਕਿ ਅਸੀਂ ਪੂਰੇ ਸਦਰ ਖੇਤਰ ਵਿੱਚ ਪਹਿਲਾਂ ਸਟ੍ਰਾਂਮ ਵਾਟਰ ਪਾਇਪ ਲਾਇਨ ਪੁਆ ਦਿੱਤੀ ਸੀ, ਜੋ ਕਿ ਕਾਮਯਾਬ ਰਹੀ ਹੈ। ਹੁਣ ਬਾਕੀ ਅੰਬਾਲਾ ਕੈਂਟ ਵਿੱਚ ਵੀ ਇਸੀ ਤਰ੍ਹਾ ਨਾਲ ਸਟ੍ਰਾਂਮ ਵਾਟਰ ਪਾਇਪ ਲਾਇਨ ਪੁਆਈ ਜਾਵੇਗੀ। ਸ੍ਰੀ ਵਿਜ ਨੇ ਦਸਿਆ ਕਿ ਡਿਫੇਂਸ ਕਲੋਨੀ ਤੱਕ ਡ੍ਰੇਨੇਜ ਸਿਸਟਮ ਪਾਇਆ ਜਾਵੇਗਾ ਅਤੇ ਹੁਣ ਜਲਦੀ ਹੀ ਟੈਂਡਰ ਪ੍ਰਕ੍ਰਿਆ ਸ਼ੁਰੂ ਹੋਵੇਗੀ ਜਿਸ ਦੇ ਬਾਅਦ ਕਾਰਜ ਸ਼ੁਰੂ ਹੋਵੇਗਾ।
