ਕੀਮਤੀ ਜਾਨਾਂ ਬਚਾਉਣ ਵਾਲੇ ਫ਼ਰਿਸ਼ਤਿਆਂ ਦਾ ਧੰਨਵਾਦ ਜ਼ਰੂਰੀ ਸੁਰਿੰਦਰ ਸਿੰਘ ਚੱਢਾ

ਪਟਿਆਲਾ:- ਪੰਜਾਬ ਅਤੇ ਪਟਿਆਲਾ ਵਿਖੇ ਆਵਾਜਾਈ, ਘਰੈਲੂ ਹਾਦਸੇ ਘਟਾਉਣ ਅਤੇ ਸੰਕਟ ਸਮੇਂ ਕੀਮਤੀ ਜਾਨਾਂ ਬਚਾਉਣ ਦੀ ਫਸਟ ਏਡ, ਸੀ ਪੀ ਆਰ ਦੀ ਟ੍ਰੇਨਿੰਗਾਂ, ਅਭਿਆਸ ਕਰਵਾਉਣ ਲਈ ਹਰਰੋਜ ਯਤਨਸ਼ੀਲ ਰਹਿੰਦੇ ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ, ਰੈੱਡ ਕਰਾਸ ਸੁਸਾਇਟੀ ਅਤੇ ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਏ ਐਸ ਆਈ ਰਾਮ ਸਰਨ ਨੂੰ ਸਕਾਲਰ ਫ਼ੀਲਡ ਪਬਲਿਕ ਸਕੂਲ ਵਿਖੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤਿਆਂ ਵਜੋਂ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਸਰਦਾਰ ਸੁਰਿੰਦਰ ਸਿੰਘ ਚੱਢਾ ਅਤੇ ਮਿਸਜ਼ ਚੱਢਾ ਨੇ ਕਿਹਾ ਕਿ ਵੱਧ ਰਹੇ ਹਾਦਸੇ, ਦੁਰਘਟਨਾਵਾਂ ਅਤੇ ਅਚਾਨਕ ਵਾਪਰਨ ਵਾਲੇ ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਸਦਮੇਂ ਸਮੇਂ ਪੀੜਤਾਂ ਦੀ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੀ ਟ੍ਰੇਨਿੰਗ ਦੇਣ ਲਈ ਜੰਗੀ ਪੱਧਰ ਯਤਨਸ਼ੀਲ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਵਲੋਂ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲਈ ਸਾਨੂੰ ਅਜਿਹੇ ਗਿਆਨਵਾਨ, ਵਿਦਵਾਨ, ਨਿਸ਼ਕਾਮ ਭਾਵਨਾ ਨਾਲ ਕਾਰਜ ਕਰਦੇ ਇਨਸਾਨਾਂ ਦੇ ਸਨਮਾਨ, ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ। 
ਇਸ ਮੌਕੇ ਸ਼੍ਰੀ ਕਾਕਾ ਰਾਮ ਵਰਮਾ ਅਤੇ ਏ ਐਸ ਆਈ ਰਾਮ ਸ਼ਰਨ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹਾਦਸਿਆਂ ਤੋਂ ਬਚਣ, ਆਪਣੀ ਸੁਰੱਖਿਆ, ਬਚਾਅ ਅਤੇ ਐਮਰਜੈਂਸੀ ਦੌਰਾਨ ਪੀੜਤਾਂ ਦੀ ਮਦਦ ਕਰਨ ਦੀ ਟ੍ਰੇਨਿੰਗ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਆਪਣੀਆਂ ਅਣਗਹਿਲੀਆਂ, ਲਾਪਰਵਾਹੀਆਂ, ਕਾਹਲੀ, ਨਾਸਮਝੀ ਕਾਰਨ ਹਰਰੋਜ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਸੜਕਾਂ ਕੰਮ ਵਾਲੀਆਂ ਥਾਵਾਂ ਅਤੇ ਘਰ ਪਰਿਵਾਰਾਂ ਵਿੱਚ ਹੋ ਰਹੀਆਂ ਹਨ।  ਇਸ ਲਈ ਸਾਨੂੰ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ, ਪੀੜਤਾਂ ਦੀ ਸਹਾਇਤਾ ਕਰਨ ਲਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਦੀ ਪਾਲਣਾ ਕਰਕੇ, ਸਮੇਂ ਸਮੇਂ ਟ੍ਰੇਨਿੰਗਾਂ ਲੈਕੇ, ਇੱਕ ਜੁਮੇਵਾਰ, ਵਫ਼ਾਦਾਰ ਇਮਾਨਦਾਰ ਨਾਗਰਿਕ ਵਲੋਂ ਯਤਨ ਕਰਨੇ ਚਾਹੀਦੇ ਹਨ। 
ਸ਼੍ਰੀ ਐਸ ਐਸ ਸੋਢੀ ਪ੍ਰਬੰਧਕ ਅਫਸਰ ਨੇ ਦੱਸਿਆ ਕਿ ਸ਼੍ਰੀ ਕਾਕਾ ਰਾਮ ਵਰਮਾ ਜੀ ਪਿਛਲੇ 45 ਸਾਲਾਂ ਤੋਂ ਸਿਖਿਆ ਸੰਸਥਾਵਾਂ, ਵਿਉਪਾਰਕ ਅਦਾਰਿਆਂ, ਪੁਲਿਸ ਫੈਕਟਰੀ ਖੇਤਰਾਂ ਵਿਖੇ ਜਾਕੇ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗਾਂ ਦੇਕੇ, ਪੰਜਾਬ ਵਿੱਚ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਤਿਆਰ ਕਰਨ ਲਈ ਇਨਸਾਨੀਅਤ ਨਾਤੇ ਯਤਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ, ਅਭਿਆਸ ਦੀ ਵਿਦਿਆਰਥੀਆਂ, ਨੋਜਵਾਨਾਂ ਅਧਿਆਪਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਸੀ ਸੀ ਕੇਡਿਟਜ, ਐਨ ਐਸ ਐਸ ਵੰਲਟੀਅਰਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਕਿਉਂਕਿ 80% ਤੋਂ ਵੱਧ ਪੀੜਤਾਂ ਦੀਆਂ ਮੌਤਾਂ ਵੀ ਮੌਕੇ ਤੇ ਠੀਕ ਫਸਟ ਏਡ ਨਾ ਮਿਲਣ ਕਾਰਨ ਹੋ ਰਹੀਆਂ ਹਨ।