ਸੀਵਰੇਜ ਪਾਉਣ ਲਈ ਪੁੱਟੀ ਸੜਕ ਤੇ ਬਣਿਆ ਹਾਦਸਿਆਂ ਦਾ ਖ਼ਤਰਾ ਸਤੀਸ਼ ਕੁਮਾਰ ਸੋਨੀ
ਗੜ੍ਹਸ਼ੰਕਰ:- ਸੂਬਾ ਸਰਕਾਰ ਵਲੋਂ ਵਿਕਾਸ ਦੇ ਨਾਮ ਤੇ ਨੰਗਲ ਚੌਂਕ 'ਚ ਸੀਵਰੇਜ ਪਾਉਣ ਲਈ ਸੜਕ ਦੀ ਕੀਤੀ ਪੁਟਾਈ ਕਾਰਨ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ। ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਵਾਰਤਾ ਦੌਰਾਨ ਰੱਖੇ। ਉਹਨਾ ਕਿਹਾ ਕਿ ਪਿਛਲੇ ਤਿੰਨ ਮਹੀਨੇ ਪਹਿਲਾ ਨੰਗਲ ਚੌਕ ਅਤੇ ਬੀਰਮਪੁਰ ਰੋਡ ਤੇ ਸੀਵਰੇਜ ਪਾਉਣ ਲਈ ਸੜਕ ਨੂੰ ਪੁੱਟਿਆ ਗਿਆ ਸੀ। ਜਿਸ ਨਾਲ ਸੜਕ ਦੀ ਹਾਲਤ ਨਾਜ਼ੁਕ ਹੋ ਗਈ ਸੀ।
ਪਰ ਸੀਵਰੇਜ ਦਾ ਕੰਮ ਨਿੱਬੜ ਜਾਣ ਤੋਂ ਬਾਅਦ ਸੜਕ ਦਾ ਨਿਰਮਾਣ ਕਰਾਉਣ ਦੀ ਜਿੰਮੇਵਾਰੀ ਸੀਵਰੇਜ ਵਿਭਾਗ ਦੀ ਬਣਦੀ ਸੀ। ਸੀਵਰੇਜ ਦਾ ਕੰਮ ਪੂਰਾ ਹੋਏ ਨੂੰ ਕਾਫੀ ਅਰਸਾ ਬੀਤ ਜਾਣ ਦੇ ਮਗਰੋਂ ਸੀਵਰੇਜ ਵਿਭਾਗ ਅਤੇ ਪੀ. ਡਬਲਯੂ .ਡੀ .ਵਿਭਾਗ ਵਲੋ ਸੜਕ ਨੂੰ ਖਸਤਾ ਹਾਲ 'ਚ ਹੀ ਛਡ ਦਿੱਤਾ ਗਿਆ। ਉਸਦੇ ਨਿਰਮਾਣ ਵਲ੍ਹ ਧਿਆਨ ਨਹੀਂ ਦਿੱਤਾ ਗਿਆ। ਨੰਗਲ ਚੌਂਕ 'ਚ ਖਸਤਾ ਹਾਲ ਸੜਕ ਕਾਰਨ ਹਰ ਵੇਲੇ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ।
ਜਦੋਂ ਕਿ ਬਾਰਿਸ਼ ਵਾਲੇ ਦਿਨ ਤਾਂ ਚਿੱਕੜ ਕਰਨ ਦੁਪਹੀਆ ਵਾਹਨ ਚਾਲਕ ਸਲਿਪਰੀ ਕਾਰਨ ਦੁਰਘਟਨਾ ਗ੍ਰਸਤ ਵੀ ਹੋ ਜਾਂਦੇ ਹਨ। ਉਹਨਾ ਕਿਹਾ ਕਿ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ) ਪੰਜਾਬ ਇਸ ਪ੍ਰੈਸ ਨੋਟ ਦੇ ਮਾਧਿਅਮ ਰਾਹੀਂ ਮੰਗ ਕਰਦੀ ਹੈ, ਕਿ ਨੰਗਲ ਚੌਕ 'ਚ ਖਸਤਾ ਹਾਲ ਸੜਕ ਦਾ ਨਿਰਮਾਣ ਜਲਦੀ ਤੋ ਜਲਦੀ ਕੀਤਾ ਜਾਵੇ।
