ਰਾਜ ਸਿੰਗਲਾ ਬਣੇ ਰਾਸ਼ਟਰੀ ਜਯੋਤੀ ਕਲਾ ਮੰਚ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ
ਪਟਿਆਲਾ, 7 ਸਤੰਬਰ:- ਅੱਜ ਰਾਸ਼ਟਰੀ ਜਯੋਤੀ ਕਲਾ ਮੰਚ (ਰਜਿ.) ਪਟਿਆਲਾ ਦੀ ਦੁਸ਼ਹਿਰਾ ਕਮੇਟੀ ਦੀ ਪਲੇਠੀ ਮੀਟਿੰਗ ਭਗਵਾਨ ਦਾਸ ਜੁਨੇਜਾ ਗਰੀਨ ਮੈਨ ਦੀ ਸਰਪਰਸਤੀ ਹੇਠ ਅਤੇ ਡਾਇਰੈਕਟਰ ਰਾਕੇਸ਼ ਠਾਕੁਰ ਦੀ ਨਿਰਦੇਸ਼ਨਾ ਹੇਠ ਹੋਟਲ ਫਲਾਈਓਵਰ ਕਲਾਸਿਕ ਵਿਖੇ ਕੀਤੀ ਗਈ। ਜਿਸ ਵਿੱਚ ਮੰਚ ਦੇ ਅਹੁਦੇਦਾਰਾਂ ਅਤੇ ਸਾਰੇ ਮੈਂਬਰਾਂ ਨੇ ਸਰਬ ਸੰਮਤੀ ਨਾਲ ਸਮਾਜ ਸੇਵੀ ਸ਼੍ਰੀ ਰਾਜ ਸਿੰਗਲਾ ਨੂੰ 19ਵੇਂ ਦੁਸ਼ਹਿਰੇ ਮੇਲੇ ਦਾ ਪ੍ਰਧਾਨ ਚੁਣਿਆ। ਇਸ ਤੋਂ ਇਲਾਵਾ ਉੱਘੇ ਸਮਾਜ ਸੇਵੀ ਅਤੇ ਗ੍ਰੀਨ ਮੈਨ ਸ਼੍ਰੀ ਭਗਵਾਨ ਦਾਸ ਜੁਨੇਜਾ ਨੂੰ ਮੇਲੇ ਦੇ ਸਰਪ੍ਰਸਤ ਦੀ ਜ਼ਿੰਮੇਵਾਰੀ ਦਿੱਤੀ ਗਈ। ਮੰਚ ਦਾ 19ਵਾਂ ਦੁਸਹਿਰਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਐਸ. ਐਸ. ਟੀ. ਨਗਰ ਦੁਸ਼ਹਿਰਾਂ ਗਰਾਉਂਡ ਪਟਿਆਲਾ ਵਿਖੇ ਆਯੋਜਿਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਜਿੱਥੇ ਨਵੇਂ ਚੁਣੇ ਪ੍ਰਧਾਨ ਸਣੇ ਹੋਰ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਉਥੇ ਹੀ ਮੇਲੇ ਦੀ ਰੂਪਰੇਖਾ ਅਤੇ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਡਾ. ਧਰਮਿੰਦਰ ਸੰਧੂ ਨੇ ਮੰਚ ਸੰਚਾਲਨ ਕਰਦਿਆਂ ਮੇਲੇ ਦੀਆਂ ਤਿਆਰੀਆਂ ਅਤੇ ਰੂਪ ਰੇਖਾ ਸਾਂਝੀ ਕੀਤੀ। ਇਸ ਮੌਕੇ ਰਾਸ਼ਟਰੀ ਜਯੋਤੀ ਕਲਾ ਮੰਚ ਦੇ ਅਹੁਦੇਦਾਰ ਅਤੇ ਮੈਂਬਰ ਅਕਸ਼ੇ ਗੋਪਾਲ ਨਵਯੁੱਗ, ਚੇਅਰਮੈਨ ਸੰਜੇ ਗੋਇਲ, ਇੰਜ. ਨਰਿੰਦਰ ਸਿੰਘ, ਡਾ. ਬੀਰ ਚੰਦ ਖੁਰਮੀ, ਹਰਮੇਸ਼ ਸਿੰਗਲਾ, ਐਡਵੋਕੇਟ ਸੁਰਿੰਦਰ ਮੋਹਨ ਸਿੰਗਲਾ, ਕੇ.ਵੀ ਪੁਰੀ, ਜਗਦੀਸ਼ ਵਰਮਾ, ਡਾ. ਸਤਿਆਪਾਲ ਸਲੂਜਾ, ਗਗਨ ਗੋਇਲ, ਦਰਸ਼ਨ ਜਿੰਦਲ, ਧਰਮਪਾਲ ਗਰਗ, ਈਸ਼ਵਰ ਸ਼ਰਮਾ, ਧੀਰਜ ਗੋਇਲ, ਰਾਕੇਸ਼ ਠਾਕੁਰ ਅਤੇ ਇੰਜੀਨੀਅਰ ਮਾਨਿਕ ਠਾਕੁਰ ਮੌਜੂਦ ਰਹੇ। ਮੰਚ ਦੇ ਮਹਿਲਾ ਵਿੰਗ ਨੂੰ ਵੀ ਮੇਲੇ ਸਬੰਧੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਦੌਰਾਨ ਮਮਤਾ ਠਾਕੁਰ, ਆਰਤੀ, ਭਾਰਤੀ, ਰਮਾ ਰਾਣੀ, ਨਿਰਮਲ ਜੈਨ, ਰਜਨੀ, ਰਾਜਵਿੰਦਰ ਕੌਰ, ਪਿੰਕੀ ਆਦਿ ਮੌਜੂਦ ਸਨ।
