ਹਰਿਆਣਾ ਵਿੱਚ ਪੰਚਾਇਤ ਪਰਿਯੋਜਨਾਵਾਂ ਨੇ ਫੜੀ ਰਫਤਾਰ

ਚੰਡੀਗੜ੍ਹ, 17 ਦਸੰਬਰ - ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਜੋ ਕਿ ਹਰਿਆਣਾ ਰੇਲ ਬੁਨਿਆਦੀ ਢਾਚਾ ਵਿਕਾਸ ਨਿਗਮ (ਐਚਆਰਆਈਡੀਸੀ) ਦੇ ਚੇਅਰਮੈਨ ਵੀ ਹਨ, ਨੇ ਦਸਿਆ ਕਿ ਰਾਜ ਦੀ ਕਈ ਪ੍ਰਮੁੱਖ ਰੇਲ ਢਾਂਚਾ ਪਰਿਯੋਜਨਾਵਾਂ ਵਿੱਚ ਵਰਨਣਯੋਗ ਪ੍ਰਗਤੀ ਹੋਈ ਹੈ।
          ਸ੍ਰੀ ਰਸਤੋਗੀ ਐਚਆਰਆਈਡੀਸੀ ਨਿਦੇਸ਼ਕ ਮੰਡਲ ਦੀ 35ਵੀਂ ਮੀਟਿੰਗ ਦੌਰਾਨ ਵੱਖ-ਵੱਖ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕਰ ਰਹੇ ਸਨ।
          ਮੀਟਿੰਗ ਵਿੱਚ ਦਸਿਆ ਗਿਆ ਕਿ ਕੁਰੂਕਸ਼ੇਤਰ ਏਲੀਵੇਟੇਡ ਟੈਕ ਪਰਿਯੋਜਨਾ ਨਿਸ਼ਪਾਦਨ ਦੇ ਉਨੱਤ ਪੜਾਅ ਵਿੱਚ ਪਹੁੰਚ ਗਈ ਹੈ। ਵਾਇਆਡਕਟ ਨਾਲ ਸਬੰਧਿਤ ਸਾਰੇ ਸਿਵਲ, ਟ੍ਰੈਕ, ਸਿੰਗਨਲਿੰਗ ਅਤੇ ਟੈਲੀਕਮਿਊਨੀਕੇਸ਼ਨ ਅਤੇ ਓਵਰਹੈਡ ਇਲੈਕਟ੍ਰੀਫਿਕੇਸ਼ਨ ਕੰਮ ਪੂਰੇ ਕਰ ਲਏ ਗਏ ਹਨ। ਏਲਿਵੇਟੇਡ ਪਲੇਟਫਾਰਮ ਦਾ ਨਿਰਮਾਣ ਵੀ ਆਖੀਰੀ ਪੜਾਅ ਵਿੱਚ ਹੈ। ਪੂਰੇ ਕੀਤੇ ਗਏ ਕੰਮਾਂ ਦਾ ਜਲਦੀ ਹੀ ਉੱਤਰੀ ਰੇਲਵੇ ਵੱਲੋਂ ਤਕਨੀਕੀ ਨਿਰੀਖਣ ਕੀਤਾ ਜਾਵੇਗਾ। ਇਸ ਦੇ ਬਾਅਦ ਰੇਲਵੇ ਸੁਰੱਖਿਆ ਕਮਿਸ਼ਨਰ ਵੱਲੋਂ ਨਿਰੀਖਣ ਕੀਤਾ ਜਾਵੇਗਾ।
          ਮੁੱਖ ਸਕੱਤਰ ਨੇ ਅਧਿਕਾਰੀਆਂ ਨੇ ਬਾਕੀ ਕੰਮਾਂ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਪਰਿਯੋਜਨਾ ਨੂੰ ਜਲਦੀ ਚਾਲੂ ਕੀਤਾ ਜਾ ਸਕੇ। ਐਚਆਰਆਈਡੀਸੀ ਵੱਲੋਂ ਹਾਸਲ ਮਾਹਰਤਾ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਨਿਗਮ ਨੂੰ ਆਪਣੇ ਕਾਰਜਖੇਤਰ ਦਾ ਵਿਸਤਾਰ ਕਰ ਕੌਮੀ ਪੱਧਰ 'ਤੇ ਪਹਿਚਾਣ ਬਨਾਉਣ ਦੀ ਦਿਸ਼ਾ ਵਿੱਚ ਕਾਰਜ ਕਰਨ ਦਾ ਵੀ ਸੁਝਾਅ ਦਿੱਤਾ।
          ਮੀਟਿੰਗ ਵਿੱਚ ਜਾਣੂ ਕਰਾਇਆ ਗਿਆ ਕਿ ਇਸਟਰਨ ਓਰਬਿਟਲ ਰੇਲ ਕੋਰੀਡੋਰ, ਜੋ ਸੋਨੀਪਤ ਤੋਂ ਪਲਵਲ ਵਾਇਆ ਬਾਗਪੱਤ, ਗਾਜ਼ਿਆਬਾਦ ਅਤੇ ਗੌਤਮ ਬੁੱਧ ਨਗਰ ਪ੍ਰਸਤਾਵਿਤ ਹਨ, ਦੇ ਅਧਿਐਨ ਤਹਿਤ ਸੰਰੇਖਣ (ਏਲਾਇਨਮੇਂਟ) ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਦੀ ਅਗਵਾਈ ਵਾਲੀ ਸਟੀਅਰਿੰਗ ਕਮੇਟੀ ਵੱਲੋਂ ਮੰਜੂਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਕੋਰੀਡੋਰ ਦਾ ਵਿਵਹਾਰਤਾ ਅਧਿਐਨ ਅਗਰਿਮ ਪੜਾਅ ਵਿੱਚ ਹੈ।
          ਮੁੱਖ ਸਕੱਤਰ ਨੇ ਦਸਿਆ ਕਿ ਹਰਿਆਣਾ ਓਰਬਿਟਲ ਰੇਲ ਕੋਰੀਡੋਰ ਪਰਿਯੋਜਨਾ ਦੇ ਵੱਖ-ਵੱਖ ਘਟਕਾਂ ਵਿੱਚ ਵਰਨਣਯੋਗ ਪ੍ਰਗਤੀ ਹੋਈ ਹੈ। ਪਰਿਯੋਜਨਾ ਦਾ ਮਾਨੇਸਰ-ਪਾਤਲੀ ਬਲਾਕ ਅਤੇ ਮਾਰੂਤੀ ਰੇਲਵੇ ਯਾਰਡ ਜੂਨ 2025 ਵਿੱਚ ਚਾਲੂ ਕੀਤਾ ਜਾ ਚੁੱਕਾ ਹੈ। ਹੁਣ ਤੱਕ ਮਾਨੇਸਰ ਸਥਿਤ ਮਾਰੂਤੀ ਪਲਾਟ ਤੋਂ 372 ਰੈਕ ਲੋਡ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਹਰਿਆਣਾ ਓਰਬਿਟਲ ਰੇਲ ਕਾਰਪੋਰੇਸ਼ਨ ਨੂੰ ਮਾਲ ਪ੍ਰਾਪਤ ਹੋਣਾ ਵੀ ਸ਼ੁਰੂ ਹੋ ਗਿਆ ਹੈ। ਪਰਿਯੋਜਨਾ ਲਈ ਪੜਾਅ-1 (ਸੈਦਾਂਤਿਕ) ਵਨ ਮੰਜੂਰੀ ਪ੍ਰਾਪਤ ਹੋ ਚੁੱਕੀ ਹੈ ਅਤੇ ਅਰਾਵਲੀ ਸਬੰਧੀ ਮੰਜੂਰੀ ਤਹਿਤ ਵੀ ਅਨੁਮੋਦਨ ਦੇ ਲਈ ਬਿਨੈ ਕੀਤਾ ਗਿਆ ਹੈ।
          ਭੂਮੀ ਮੁਆਵਜ਼ਾ ਵੰਡ ਵਿੱਚ ਵੀ ਵਰਨਣਯੋਗ ਪ੍ਰਗਤੀ ਹੋਈ ਹੈ। ਭੂਮੀ ਅਵਾਰਡ ਦੀ ਕੁੱਲ 1878 ਕਰੋੜ ਰੁਪਏ ਦੀ ਰਕਮ ਦੇ ਮੁਕਾਬਲੇ ਹੁਣ ਤੱਕ 1533 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਮਧਿਅਸਤਾ ਅਵਾਰਡ ਤਹਿਤ ਵੀ 99 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ।
          ਮੀਟਿੰਗ ਵਿੱਚ ਇਹ ਵੀ ਦਸਿਆ ਗਿਆ ਕਿ ਐਚਓਆਰਸੀ ਪਰਿਯੋਜਨਾ ਦੇ ਤਹਿਤ ਨਿਰਮਾਣਧੀਨ ਸੁਰੰਗ, ਯਾਤਰੀ ਆਵਾਜਾਈ ਲਈ ਆਪਣੇ ਕ੍ਰਾਸ-ਸੇਕਸ਼ਨ ਦੇ ਲਿਹਾਜ ਨਾਲ ਖੇਤਰ ਦੀ ਸੱਭ ਤੋਂ ਵੱਡੀ ਸੁਰੰਗਾਂ ਵਿੱਚੋਂ ਇੱਕ ਹੈ। ਸੁਰੰਗ ਦਾ ਨਿਰਮਾਣ ਕੰਮ ਸੰਤੋਸ਼ਜਨਕ ਗਤੀ ਤੋਂ ਅੱਗੇ ਵੱਧ ਰਿਹਾ ਹੈ। ਮੌਜੂਦਾ ਵਿੱਚ ਅੱਠ ਸਰਗਰਮ ਫੇਸ ਤੋਂ ਕੰਮ ਕੀਤਾ ਜਾ ਰਿਹਾ ਹੈ ਅਤੇ ਦੋ ਵੱਧ ਫੇਸ ਵਿਕਸਿਤ ਕੀਤੇ ਜਾ ਰਹੇ ਹਨ ਤਾਂ ਜੋ ਕੰਮ ਵਿੱਚ ਹੋਰ ਤੇਜੀ ਲਿਆਈ ਜਾ ਸਕੇ। ਨਿਯੂ ਆਸਟ੍ਰਿਅਨ ਟਰਲਿੰਗ ਮੈਥਡ ਰਾਹੀਂ ਨਿਰਮਾਣਤ ਕੀਤੀ ਜਾਣ ਵਾਲੀ ਕੁੱਲ 7200 ਮੀਟਰ ਲੰਬੀ ਸੁਰੰਗ ਵਿੱਚੋਂ ਹੁਣ ਤੱਕ 3773 ਮੀਟਰ, ਯਾਨੀ ਕੁੱਲ ਲੰਬਾਈ ਦਾ 52 ਫੀਸਦੀ ਤੋਂ ਵੱਧ ਹਿੱਸੇ ਦੀ ਖੁਦਾਈ ਕੀਤੀ ਜਾ ਚੁੱਕੀ ਹੈ।
          ਪਰਿਯੋਜਨਾਵਾਂ ਦੀ ਸਮੂਚੀ ਪ੍ਰਗਤੀ ਦਾ ਜਿਕਰ ਕਰਦੇ ਹੋਏ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਕਿਹਾ ਕਿ ਇਹ ਪਰਿਯੋਜਨਾਵਾਂ ਆਧੁਨਿਕ, ਕੁਸ਼ਲ ਅਤੇ ਲਗਾਤਾਰ ਰੇਲ ਢਾਂਚਾ ਵਿਕਸਿਤ ਕਰਨ ਦੀ ਸੂਬਾ ਸਰਕਾਰ ਦੀ ਪ੍ਰਤੀਬੱਧਤਾ ਦਰਸ਼ਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਰੇਡ ਕੋਰੀਡੋਰਾਂ ਨਾਲ ਖੇਤਰੀ ਸੰਪਰਕ ਮਜਬੂਤ ਹੋਵੇਗਾ, ਆਰਥਕ ਵਿਕਾਸ ਨੂੰ ਗਤੀ ਮਿਲੇਗੀ ਅਤੇ ਨਾਗਰਿਕਾਂ ਦੇ ਆਵਾਜਾਈ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਐਚਆਰਆਈਡੀਸੀ ਸਮੇਂਬੱਧ ਲਾਗੂ ਕਰਨ ਦੇ ਨਾਲ-ਨਾਲ ਗੁਣਵੱਤਾ, ਸੁਰੱਖਿਆ ਅਤੇ ਵਾਤਾਵਰਣ ਦੇ ਮਾਨਕਾਂ ਦਾ ਉੱਚ ਪੱਧਰ ਬਣਾਏ ਰੱਖਣ ਲਈ ਪ੍ਰਤੀਬੱਧ ਹੈ।
          ਮੀਟਿੰਗ ਵਿੱਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ ਅਤੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।