ਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਅਤੇ ਸਟੋਨ ਕਰੱਸ਼ਰਾਂਸਕਰੀਨਿੰਗ ਪਲਾਂਟਾਂ ਦੀ ਚੈਕਿੰਗ ਲਈ ਅਧਿਕਾਰੀਆਂ ਦੀ ਡਿਊਟੀ ਲਾਈ ਗਈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਸਤੰਬਰ:- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਅਤੇ ਸਟੋਨ ਕਰੱਸ਼ਰਾਂ/ਸਕਰੀਨਿੰਗ ਪਲਾਂਟਾਂ ਦੀ ਚੈਕਿੰਗ ਕਰਨ ਲਈ ਜ਼ਿਲ੍ਹੇ ’ਚ ਸਬ-ਡਵੀਜ਼ਨ ਪੱਧਰ ’ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਸਤੰਬਰ2 026 ਤੋਂ ਦਸੰਬਰ 2026 ਤੱਕ ਰੋਸਟਰ ਵਾਰ ਕੰਮ ਕਰਨਗੀਆਂ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਜ) ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਜਾਰੀ ਹੁਕਮਾਂ ਅਨੁਸਾਰ ਪ੍ਰਮੁੱਖ ਸੱਕਤਰ, ਮਾਈਨਜ਼ ਅਤੇ ਜਿਓਲੋਜੀ ਵਿਭਾਗ ਪੰਜਾਬ ਵਲੋਂ ਜਾਰੀ ਨੰ.1300 ਜੀਐਜੀ/2022 ਮਿਤੀ 07.10.2022 ਰਾਹੀਂ ਗੈਰ-ਕਾਨੂੰਨੀ ਮਾਈਨਿੰਗ ਅਤੇ ਸਟੋਨ ਕਰੱਸ਼ਰਾਂ/ਸਕਰੀਨਿੰਗ ਪਲਾਂਟਾਂ ਦੀ ਚੈਕਿੰਗ ਕਰਨ ਦੇ ਦਿੱਤੇ ਆਦੇਸ਼ਾਂ ਦੀ ਪਾਲਣਾ ਹਿੱਤ ਇਹ ਟੀਮਾਂ ਰੇਤੇ, ਬਜਰੀ, ਸਟੋਨ ਕਰੱਸ਼ਰਾਂ ਅਤੇ ਗੈਰ ਕਾਨੂੰਨੀ ਮਾਈਨਿੰਗ ਦੀ ਕੀਤੀ ਜਾਂਦੀ ਚੈਕਿੰਗ ਦੀ ਰੋਜ਼ਾਨਾ ਰਿਪੋਰਟ ਭੇਜੀ ਜਾਣੀ ਯਕੀਨੀ ਬਣਾਉਣਗੀਆਂ ਤਾਂ ਜੋ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਿਆ ਜਾ ਸਕੇ। ਟੀਮਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਨਜਾਇਜ਼ ਮਾਈਨਿੰਗ ਸਬੰਧੀ ਕੇਸ ਦਰਜ ਕਰਵਾਉਦੇ ਸਮੇਂ ਗੱਡੀ ਦਾ ਨੰਬਰ, ਉਸਦੇ ਮਾਲਕ ਦਾ ਨਾਮ ਵੀ ਐਫ.ਆਈ.ਆਰ. ਵਿੱਚ ਦਰਜ ਕੀਤਾ ਜਾਵੇ ਅਤੇ ਆਰ.ਟੀ.ਓ ਐਸ.ਏ.ਐਸ ਨਗਰ ਨਾਲ ਤਾਲਮੇਲ ਕਰਕੇ ਵਰਤੇ ਜਾਣ ਵਾਲੇ ਟਿੱਪਰ, ਜੇ.ਸੀ.ਬੀ. ਪੋਕਲੇਨ, ਟਰੈਕਟਰ-ਟਰਾਲੀ ਆਦਿ ਦੇ ਵੇਰਵੇ ਡਾਟਾਬੇਸ ਵਿੱਚ ਲੈ ਲਏ ਜਾਣ।
ਇਨ੍ਹਾਂ ਟੀਮਾਂ ’ਚ ਸਬ ਡਵੀਜਨ ਖਰੜ ’ਚ ਟੀ ਪੁਆਇੰਟ ਮਾਜਰੀ ਲਈ ਸ੍ਰੀ ਸੁਖਪਾਲ ਸਿੰਘ, ਉਪ ਮੰਡਲ ਅਫਸਰ, ਦਫਤਰ ਜਲ ਨਿਕਾਸ ਕਮ ਮਾਈਨਿੰਗ ਅਤੇ ਜਿਓਲੋਜੀ ਮੰਡਲ, ਮੋਹਾਲੀ (98722-05432), ਸ੍ਰੀ ਬਲਵਿੰਦਰ ਸਿੰਘ ਫਰੈਸਟ ਗਾਰਡ ਅਫਸਰ ਮੁਹਾਲੀ, (83604-15083), ਏ ਐਸ ਆਈ ਜਸਵਿੰਦਰ ਸਿੰਘ 468/ਐਸ.ਏ.ਐਸ. ਨਗਰ, (94179-26369) ਅਤੇ ਐਚ ਸੀ ਮਨੋਜ ਸੈਣੀ 1650/ਐਸ.ਏ.ਐਸ. ਨਗਰ, (70157-59903) ਦੀ ਡਿਊਟੀ ਲਾਈ ਗਈ ਹੈ।
ਦੂਸਰੀ ਟੀਮ ’ਚ ਸ੍ਰੀ ਮਨਜੀਤ ਸਿੰਘ, ਬਲਾਕ ਅਫਸਰ, ਦਫਤਰ ਵਣ ਮੰਡਲ, ਐਸ.ਏ.ਐਸ. ਨਗਰ, (98155-02266), ਸ੍ਰੀ ਪੰਕਜ ਜਿੰਦਲ ਜੇ.ਈ-ਕਮ ਮਾਈਨਿੰਗ ਇੰਸਪੈਕਟਰ ਮਾਈਨਿੰਗ ਵਿਭਾਗ, (7986445843), ਸੀਨੀਅਰ ਕਾਂਸਟੇਬਲ ਗੁਰੋਜਧ ਸਿੰਘ 1551/ਐਸ.ਏ.ਐਸ.ਨਗਰ, (99141-94818) ਅਤੇ ਕਾਂਸਟੇਬਲ ਸਿਮਰਨਜੀਤ ਸਿੰਘ 2438/ਐਸ.ਏ.ਐਸ. ਨਗਰ, (78375-14308) ਦੀ ਡਿਊਟੀ ਲਾਈ ਗਈ ਹੈ।
ਟੀ-ਪੁਆਇੰਟ ਸਿਸਵਾਂ ਮਾਜਰਾ ਲਈ ਸ੍ਰੀ ਦੀਪਕ ਸ਼ਰਮਾ, ਜੇ.ਈ-ਕਮ-ਮਾਈਨਿੰਗ, ਇੰਸਪੈਕਟਰ, ਮੋਹਾਲੀ, ਦਫਤਰ ਉਪ ਮੰਡਲ ਮੋਹਾਲੀ (8847628860), ਸ੍ਰੀ ਸੰਦੀਪ ਗਰੋਵਰ, ਏ.ਈ ਦਫਤਰ ਕਾਰਜਕਾਰੀ ਇੰਜੀਨੀਅਰ ਨੈਸ਼ਨਲ ਹਾਈਵੇ ਮੰਡਲ, ਲੋਕ ਨਿਰਮਾਣ ਵਿਭਾਗ ਭ ਤੇ ਮ ਸ਼ਾਖਾ ਐਸ.ਏ.ਐਸ. ਨਗਰ, (94173-06946), ਸ੍ਰੀ ਸੁਰਿੰਦਰ ਕੁਮਾਰ, ਬਲਾਕ ਅਫਸਰ, ਵਣ ਮੰਡਲ, ਐਸ.ਏ.ਐਸ ਨਗਰ, (88729-55080), ਏ ਐਸ ਆਈ/ਐਲ ਆਰ ਰਾਜਿੰਦਰ ਸਿੰਘ 1118/ਐਸ.ਏ.ਐਸ. ਨਗਰ, (98723-36516) ਅਤੇ ਕਾਂਸਟੇਬਲ ਪਰਮਿੰਦਰ ਸਿੰਘ 2454/ਐਸ.ਏ.ਐਸ.ਨਗਰ, (98761-00231) ਦੀ ਡਿਊਟੀ ਲਾਈ ਗਈ ਹੈ। ਦੂਸਰੀ ਟੀਮ ’ਚ ਸ੍ਰੀ ਕੁਲਦੀਪ ਸਿੰਘ, ਵਣ ਰੇਂਜ ਮੁਹਾਲੀ ਵਣ ਮੰਡਲ ਅਫਸਰ, ਮੁਹਾਲੀ, (95927-78455), ਸ੍ਰੀ ਕੁਮਾਰ ਗੋਰਵ ਜੇ.ਈ ਦਫਤਰ ਕਾਰਜਕਾਰੀ ਇੰਜੀਨੀਅਰ ਨੈਸ਼ਨਲ ਹਾਈਵੇ ਮੰਡਲ, ਲੋਕ ਨਿਰਮਾਣ ਵਿਭਾਗ ਭ ਤੇ ਮ ਸ਼ਾਖਾ ਐਸ.ਏ.ਐਸ. ਨਗਰ, (90565-25090), ਏ ਐਸ ਆਈ/ਐਲ ਆਰ ਕਰਮ ਚੰਦ661/ਐਸ.ਏ.ਐਸ.ਨਗਰ, (94638-37088), ਕਾਂਸਟੇਬਲ ਅਰਮਾਨ 1999/ਐਸ.ਏ.ਐਸ.ਨਗਰ, (99886-60951) ਅਤੇ ਕਾਂਸਟੇਬਲ ਸੰਦੀਪ ਕੁਮਾਰ 2396/ਐਸ.ਏ.ਐਸ. ਨਗਰ, (95014-42342) ਦੀ ਡਿਊਟੀ ਲਾਈ ਗਈ ਹੈ।
ਸੂੰਕ ਏਰੀਆ ਲਈ ਸ੍ਰੀ ਹਿਤੇਸ਼ ਕੌਸ਼ਲ, ਜੇ ਈ ਕਮ ਮਾਈਨਿੰਗ ਇੰਸਪੈਕਟਰ ਮੋਹਾਲੀ, (8209326009), ਸ੍ਰੀ ਤੇਜਪਾਲ ਸਿੰਘ, ਏ.ਈ ਉਪ ਮੰਡਲ ਨੰਬਰ, 03 ਮੋਹਾਲੀ ਲੋਕ ਨਿਰਮਾਣ ਵਿਭਾਗ ਭ ਤੇ ਮ ਸ਼ਾਖਾ, (79730-44794), ਸ੍ਰੀ ਜਗਮੀਤ ਬਰਾੜ, ਜੇ.ਈ. ਉਪ ਮੰਡਲ ਨੰਬਰ: 03 ਮੋਹਾਲੀ ਲੋਕ ਨਿਰਮਾਣ ਵਿਭਾਗ ਭ ਤੇ ਮ ਸ਼ਾਖਾ, (98767-44662), ਕਾਂਸਟੇਬਲ ਰਣਜੀਤ ਸਿੰਘ 1975/ਐਸ.ਏ.ਐਸ. ਨਗਰ, (98556-41146) ਅਤੇ ਕਾਂਸਟੇਬਲ ਗੁਰਵਿੰਦਰ ਸਿੰਘ 2043/ਐਸ.ਏ.ਐਸ. ਨਗਰ, (97814-14307) ਦੀ ਡਿਊਟੀ ਲਾਈ ਗਈ ਹੈ।
ਸਬ ਡਵੀਜਨ ਡੇਰਾਬਸੀ ’ਚ ਮੁਬਾਰਿਕਪੁਰ ਚੌਂਕੀ (ਸੁੰਢਰਾਂ ਰੋਡ ਮੁਬਾਰਿਕਪੁਰ) ਲਈ ਸ੍ਰੀ ਰਵਿੰਦਰ ਕੁਮਾਰ, ਉਪ ਮੰਡਲ ਮੋਹਾਲੀ, (9780030100), ਸ੍ਰੀ ਕਰਮਜੀਤ ਸਿੰਘ, ਉਪ ਮੰਡਲ ਇੰਜੀਨੀਅਰ, ਜਸਸ ਉਪ ਮੰਡਲ ਡੇਰਾਬਸੀ, ਦਫਤਰ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ. 3, ਐਸ.ਏ.ਐਸ. ਨਗਰ, (99155-91609), ਹੈੱਡ ਕਾਂਸਟੇਬਲ ਬਲਵੀਰ ਸਿੰਘ 1630/ ਐਸ.ਏ.ਐਸ. ਨਗਰ, (81469-97571), ਸੀਨੀਅਰ ਕਾਂਸਟੇਬਲ ਅਮਰਜੀਤ ਸਿੰਘ 1454/ਐਸ.ਏ.ਐਸ. ਨਗਰ, (97819-03055), ਏ ਐਸ ਆਈ ਗੁਰਨਾਮ ਸਿੰਘ 500/ਐਸ.ਏ.ਐਸ. ਨਗਰ, (98148-60172), ਹੈੱਡ ਕਾਂਸਟੇਬਲ ਅਸ਼ੋਕ ਕੁਮਾਰ 594/ਐਸ.ਏ.ਐਸ. ਨਗਰ, (99885-22991) ਦੀ ਡਿਊਟੀ ਲਾਈ ਗਈ ਹੈ।
ਥਾਣਾ ਲਾਲੜੂ (ਆਈ.ਟੀ.ਆਈ ਚੌਂਕ ਲਾਲੜੂ) ਵਾਸਤੇ ਸ੍ਰੀ ਅਪਿੰਦਰਜੀਤ ਸਿੰਘ, ਜੂਨੀਅਰ ਇੰਜੀਨੀਅਰ, ਦਫਤਰ ਕਾਰਜਕਾਰੀ ਇੰਜੀਨੀਅਰ ਕੇਂਦਰੀ ਕਾਰਜ ਮੰਡਲ, ਪੰਜਾਬ ਲੋ.ਨਿ.ਵਿ. ਭ ਤੇ ਮ ਸ਼ਾਖਾ ਮੋਹਾਲੀ, (94638-36366), ਸ੍ਰੀ ਜੈ ਸਿੰਘ ਬਲਾਕ ਅਫਸਰ, ਦਫਤਰ ਵਣ ਮੰਡਲ ਐਸ.ਏ.ਐਸ. ਨਗਰ, (98148-16502), ਏ ਐਸ ਆਈ ਮਲਕੀਤ ਸਿੰਘ 264/ਐਸ.ਏ.ਐਸ.ਨਗਰ, (98550-60175) ਦੀ ਡਿਊਟੀ ਲਾਈ ਗਈ ਹੈ।
ਥਾਣਾ ਹੰਡੇਸਰਾਂ (ਬੱਸ ਸਟੈਂਡ ਹੰਡੇਸਰਾਂ) ਲਈ ਸ੍ਰੀ ਰੇਸ਼ਮ ਸਿੰਘ, ਵਣ ਗਾਰਡ, ਦਫਤਰ ਵਣ ਮੰਡਲ ਅਫਸਰ, ਮੁਹਾਲੀ, (81463-57545), ਸ੍ਰੀ ਤਪੇਸ਼ਵਰ ਕਾਲਰਾ, ਜੇ.ਈ-ਕਮ-ਮਾਈਨਿੰਗ, ਇੰਸਪੈਕਟਰ, ਮੋਹਾਲੀ, (9050751333), ਏ ਐਸ ਆਈ ਓਮ ਪ੍ਰਕਾਸ਼, 731/ਐਸ.ਏ.ਐਸ.ਨਗਰ, (85484-54076), ਕਾਂਸਟੇਬਲ ਪ੍ਰਭਜੀਤ ਸਿੰਘ 1901/ਐਸ.ਏ.ਐਸ.ਨਗਰ, (95175-85153) ਦੀ ਡਿਊਟੀ ਲਾਈ ਗਈ ਹੈ।
ਸਬ ਡਵੀਜ਼ਨ ਮੋਹਾਲੀ ’ਚ ਕਰਾਸਿੰਗ ਬਨੂੰੜ-ਤੇਪਲਾ ਰੋਡ, ਜ਼ੀਰਕਪੁਰ- ਪਟਿਆਲਾ ਰੋਡ ਲਈ ਸ੍ਰੀ ਸ਼ਿਵ ਚਰਨ ਸੈਣੀ, ਜੇ.ਈ.-ਕਮ ਮਾਈਨਿੰਗ ਇੰਸਪੈਕਟਰ, ਬਨੂੰੜ ਮੋਹਾਲੀ, (8360153871), ਅਮਿਤ ਪਾਲ ਸਿੰਘ ਉਪ ਮੰਡਲ ਇੰਜੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ:1, (98767-98741), ਏ ਐਸ ਆਈ ਬਲਵਿੰਦਰ ਸਿੰਘ 351/ ਐਸ.ਏ.ਐਸ ਨਗਰ, (97293-86894) ਅਤੇ ਕਾਂਸਟੇਬਲ ਗੁਰਦੀਪ ਸਿੰਘ 2179/ਐਸ.ਏ.ਐਸ.ਨਗਰ, (94647-96557) ਦੀ ਡਿਊਟੀ ਲਾਈ ਗਈ ਹੈ।
ਉਕਤ ਸਾਰੀਆਂ ਟੀਮਾਂ ਵੱਲੋ ਕੀਤੀ ਗਈ ਚੈਕਿੰਗ ਦੀ ਵਿਸਥਾਰਪੂਰਵਕ ਰਿਪੋਰਟ ਹਰ ਹਫ਼ਤੇ ਕਾਰਜਕਾਰੀ ਇੰਜੀਨੀਅਰ ਕਮ ਮਾਈਨਿੰਗ ਅਫਸਰ, ਐਸ.ਏ.ਐਸ. ਨਗਰ ਵੱਲੋਂ ਤਿਆਰ ਕਰਕੇ ਡੀ ਸੀ ਦਫਤਰ ਨੂੰ ਭੇਜੀ ਜਾਣੀ ਯਕੀਨੀ ਬਨਾਉਣਗੇ।
ਇਸ ਚੈਕਿੰਗ ਬਾਰੇ ਸਬੰਧਤ ਉਪ ਮੰਡਲ ਮੈਜਿਸਟਰੇਟਸ (ਐਸ.ਏ.ਐਸ ਨਗਰ/ਖਰੜ/ਡੇਰਾਬੱਸੀ) ਆਪਣੀ ਸਬ ਡਵੀਜ਼ਨ ਦੇ ਓਵਰ ਆਲ ਇੰਚਾਰਜ ਹੋਣਗੇ। ਜਦਕਿ ਸਬੰਧਤ ਵਿਭਾਗਾਂ ਦੇ ਜ਼ਿਲ੍ਹਾ ਪੱਧਰੀ ਮੁੱਖੀ ਵਿਭਾਗ ਦੇ ਲਗਾਏ ਗਏ ਸਟਾਫ ਨੂੰ ਮੋਨੀਟਰ ਕਰਨ ਲਈ ਜਿੰਮੇਂਵਾਰ ਹੋਣਗੇ। ਡੀ.ਐਸ.ਪੀ. ਆਰਥਿਕ ਅਪਰਾਧ ਅਤੇ ਸਾਈਬਰ ਜੁਰਮ, ਐਸ.ਏ.ਐਸ. ਨਗਰ ਪੁਲਿਸ ਟੀਮ ਦੇ ਨੋਡਲ ਅਫਸਰ ਹੋਣਗੇ ਅਤੇ ਸਬੰਧਤ ਉਪ ਮੰਡਲ ਪੁਲਿਸ ਅਫਸਰ (ਡੀ ਐਸ ਪੀਜ਼) ਉਕਤ ਚੈਕਿੰਗ ਲਈ ਬਣਾਈਆਂ ਗਈਆਂ ਟੀਮਾਂ ਦੀ ਨਿਗਰਾਨੀ ਅਤੇ ਆਪੋ-ਆਪਣੀ ਸਬ ਡਵੀਜ਼ਨ ਦੇ ਐਸ.ਡੀ.ਐਮਜ਼ ਨਾਲ ਲਗਾਤਾਰ ਤਾਲਮੇਲ ਰੱਖਣਗੇ।