ਜਾਗਤ ਜੋਤ ਸਤਿਕਾਰ ਐਕਟ ਵਿੱਚ ਇਤਰਾਜਯੋਗ ਮਦਾਂ ਨੂੰ ਹਟਾਇਆ ਜਾਵੇ ਜਥੇਦਾਰ ਮਾਨਸੋਵਾਲ

ਹੁਸ਼ਿਆਰਪੁਰ:- ਸ਼੍ਰੋਮਣੀ ਅਕਾਲੀ ਦਲ ਦੇ ਬੀਤ ਇਲਾਕੇ (ਸਰਕਲ) ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਮਾਨਸੋਵਾਲ ਨੇ ਪੰਜਾਬ ਸਰਕਾਰ ਵਲੋਂ ਜਲਦਬਾਜ਼ੀ ਵਿੱਚ ਪਾਸ ਕੀਤੇ ਐਕਟ' ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ " ਸੰਬੰਧੀ ਕਿਹਾ ਕਿ ਪੰਥ ਦੀ ਸਰਬ ਉਚ ਸ਼ਕਤੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਸਰਕਾਰ ਨੂੰ ਇਸ ਐਕਟ ਸੰਬੰਧੀ ਇਤਰਾਜਯੋਗ ਮੱਦਾਂ ਨੂੰ ਹਟਾਉਣ ਲਈ ਕਿਹਾ ਗਿਆ ਸੀ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਹੰਕਾਰੀ ਅਤੇ ਤਾਨਾਸ਼ਾਹੀ ਰਵਈਆਂ ਅਪਣਾਇਆ ਹੋਇਆ ਹੈ।
ਇਸ ਐਕਟ ਵਿੱਚ ਸੁਖਆਸਣ ਅਸਥਾਨ ਲਈ ਸਟੋਰ ਸ਼ਬਦ ਦੀ ਵਰਤੋ ਨਾਬਾਜਬ ਹੈ ਇਸ 'ਤੋਂ ਇਲਾਵਾ ਕਸਟੋਡੀਅਨ ਸੰਬੰਧੀ ਧਾਰਾਵਾਂ, ਪ੍ਰਕਾਸ਼ਿਤ ਬੀੜਾਂ ਦੀ ਜਾਣਕਾਰੀ ਜਨਤਕ ਕਰਨ ਅਤੇ ਸਰੂਪਾਂ ਦੇ ਨੰਬਰ  ਲਾਉਣ ਵਰਗੀਆਂ ਮੱਦਾਂ ਨਾਲ ਪੰਥ ਬਿਲਕੁਲ ਸਹਿਮਤ ਨਹੀਂ ਹੈ, ਜੱਥੇਦਾਰ ਮਾਨਸੋਵਾਲ ਨੇ ਕਿਹਾਂ ਕਿ ਕਾਨੂੰਨ ਬੇਅਦਬੀਆਂ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਂਭ-ਸੰਭਾਲ, 983 ਵਾਲਿਆਂ ਤੇ ਜਿਆਦਾ ਸਰਤਾਂ ਲਾਉਂਦਾ ਤੇ ਇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰੰਥੀ ਸਿੰਘਾਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਕਾਨੂੰਨੀ ਦਾਇਰੇ ਵਿੱਚ ਦੋਸ਼ੀਆਂ ਵਾਂਗ ਵੰਡਿਆ ਗਿਆ ਗਿਆ ਹੈ।
 ਜੋ ਸਿੱਖ ਵਾਅਦਿਆਂ ਵਿੱਚ ਸਿੱਧੀ ਸਰਕਾਰੀ ਦਖਲ ਅੰਦਾਜੀ ਹੈ ਇਹ ਐਕਟ ਬਿਨਾਂ ਕਿਸੇ ਪੰਥਕ ਵਿਚਾਰ ਚਰਚ ਵਿਚਾਰ ਚਰਚਾ ਤੋਂ ਜਲਦਬਾਜੀ ਵਿੱਚ ਪਾਸ ਕੀਤਾ ਗਿਆ ਹੈ ਪੰਥ ਨੇ ਵਿਸ ਕਾਨੂੰਨ ਨੂੰ ਮਾਨਤਾ ਨਹੀਂ ਦਿੱਤੀ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਸੈਕਟ ਵਿੱਚ ਇਤਰਾਜਯੋਗ ਮੱਦਾਂ ਨੂੰ ਤੁਰੰਤ ਹਟਾ ਕੇ ਪੰਥ ਦੀ ਸਰਬ ਉੱਚ ਸ਼ਕਤੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨ ਕੇ ਪੰਥ ਦੀਆਂ ਭਾਵਨਾਵਾਂ ਦਾ ਖਿਆਲ ਰੱਖਣ ਵੱਲ ਤੁਰੰਤ ਧਿਆਨ ਦੇਵੇ।