ਹੁਸ਼ਿਆਰਪੁਰ (ਪੈਗਾਮ-ਏ-ਜਗਤ):- ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ੁੱਕਰਵਾਰ ਨੂੰ ਲਿਵਾਸਾ ਹਸਪਤਾਲ, ਹੁਸ਼ਿਆਰਪੁਰ ਵਿਖੇ ਅਤਿ-ਆਧੁਨਿਕ ਕੈਥ ਲੈਬ ਦਾ ਉਦਘਾਟਨ ਕੀਤਾ। ਇਸ ਸਹੂਲਤ ਦੀ ਸ਼ੁਰੂਆਤ ਖੇਤਰ ਵਿੱਚ ਦਿਲ ਦੇ ਰੋਗਾਂ ਦੇ ਉੱਨਤ ਇਲਾਜ ਦੀਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਅਹਿਮ ਕਦਮ ਹੈ।
ਐਸੋਸੀਏਟ ਡਾਇਰੈਕਟਰ – ਇੰਟਰਵੈਂਸ਼ਨਲ ਕਾਰਡੀਓਲੋਜੀ ਡਾ. ਰਵੀ ਕੁਮਾਰ ਵੀ ਅਤੇ ਕੰਸਲਟੈਂਟ – ਇੰਟਰਵੈਂਸ਼ਨਲ ਕਾਰਡੀਓਲੋਜੀ ਡਾ. ਕ੍ਰਿਸ਼ਨੂ ਕੁਸੁਮ ਦੀ ਅਗਵਾਈ ਹੇਠ ਚੱਲਣ ਵਾਲੀ ਇਹ ਕੈਥ ਲੈਬ ਅਤਿ-ਆਧੁਨਿਕ ਕਾਰਡੀਅਕ ਇਮੇਜਿੰਗ ਅਤੇ ਕੈਥੇਟਰਾਈਜ਼ੇਸ਼ਨ ਤਕਨੀਕ ਨਾਲ ਲੈਸ ਹੈ। ਇਸ ਰਾਹੀਂ ਦਿਲ ਦੇ ਰੋਗਾਂ ਦੀਆਂ ਵਿਸ਼ੇਸ਼ ਜਾਂਚਾਂ ਦੇ ਨਾਲ-ਨਾਲ ਵੱਖ-ਵੱਖ ਇੰਟਰਵੈਂਸ਼ਨਲ ਪ੍ਰਕਿਰਿਆਵਾਂ ਵੀ ਕੀਤੀਆਂ ਜਾ ਸਕਣਗੀਆਂ।
ਨਵੀਂ ਕੈਥ ਲੈਬ ਦੀ ਸ਼ੁਰੂਆਤ ਨਾਲ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਮਰੀਜ਼ਾਂ ਨੂੰ ਦਿਲ ਦੇ ਰੋਗਾਂ ਦੀ ਉੱਨਤ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਹੁਣ ਆਪਣੇ ਹੀ ਖੇਤਰ ਵਿੱਚ ਉਪਲਬਧ ਹੋਣਗੀਆਂ। ਇਸ ਨਾਲ ਮਰੀਜ਼ਾਂ ਨੂੰ ਵਿਸ਼ੇਸ਼ ਕਾਰਡੀਅਕ ਪ੍ਰਕਿਰਿਆਵਾਂ ਲਈ ਦੂਰ-ਦੁਰਾਡੇ ਦੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਘੱਟ ਪਵੇਗੀ। ਇਹ ਸਹੂਲਤ ਹਸਪਤਾਲ ਦੀ ਸਮੇਂ ਸਿਰ ਅਤੇ ਵਿਆਪਕ ਕਾਰਡੀਅਕ ਇਲਾਜ ਸੇਵਾਵਾਂ ਪ੍ਰਦਾਨ ਕਰਨ ਦੀ ਸਮਰੱਥਾ ਨੂੰ ਵੀ ਵਧਾਏਗੀ।
ਲਿਵਾਸਾ ਹਸਪਤਾਲ ਦੇ ਸੀਈਓ ਅਨੁਰਾਗ ਯਾਦਵ ਨੇ ਕਿਹਾ, “ਸਾਡਾ ਉਦੇਸ਼ ਹੈ ਕਿ ਇਸ ਖੇਤਰ ਦੇ ਲੋਕਾਂ ਨੂੰ ਤਜਰਬੇਕਾਰ ਡਾਕਟਰਾਂ, ਉੱਨਤ ਤਕਨੀਕ ਅਤੇ ਵਿਆਪਕ ਹਸਪਤਾਲ ਸੇਵਾਵਾਂ ਦੀ ਮਦਦ ਨਾਲ ਮਿਆਰੀ ਦਿਲ ਦੇ ਰੋਗਾਂ ਦਾ ਇਲਾਜ ਆਪਣੇ ਹੀ ਇਲਾਕੇ ਵਿੱਚ ਉਪਲਬਧ ਕਰਵਾਇਆ ਜਾਵੇ। ਇਸ ਕੈਥ ਲੈਬ ਦੀ ਸ਼ੁਰੂਆਤ ਵਿਸ਼ੇਸ਼ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਅਤੇ ਲੋਕਾਂ ਤੱਕ ਉੱਨਤ ਕਾਰਡੀਅਕ ਕੇਅਰ ਦੀ ਪਹੁੰਚ ਵਧਾਉਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।”
ਲਿਵਾਸਾ ਹਸਪਤਾਲ ਦੇ ਰੀਜਨਲ ਫੈਸਿਲਿਟੀ ਡਾਇਰੈਕਟਰ ਅਭਿਨਵ ਸ਼੍ਰੀਵਾਸਤਵ ਨੇ ਕਿਹਾ, “ਕੈਥ ਲੈਬ ਦੀ ਸ਼ੁਰੂਆਤ ਨਾਲ ਸਾਡੇ ਹਸਪਤਾਲ ਵਿੱਚ ਉਪਲਬਧ ਵਿਸ਼ੇਸ਼ ਦਿਲ ਦੇ ਰੋਗਾਂ ਦੇ ਇਲਾਜ ਦੀਆਂ ਸੇਵਾਵਾਂ ਦਾ ਦਾਇਰਾ ਕਾਫ਼ੀ ਵਧੇਗਾ। ਤਜਰਬੇਕਾਰ ਇੰਟਰਵੈਂਸ਼ਨਲ ਕਾਰਡੀਓਲੋਜਿਸਟ ਅਤੇ ਅਤਿ-ਆਧੁਨਿਕ ਤਕਨੀਕ ਦੀ ਉਪਲਬਧਤਾ ਨਾਲ ਹੁਣ ਵਿਸ਼ੇਸ਼ ਕਾਰਡੀਅਕ ਜਾਂਚ ਅਤੇ ਕੈਥੇਟਰ ਆਧਾਰਿਤ ਇਲਾਜ ਦੀ ਲੋੜ ਵਾਲੇ ਮਰੀਜ਼ਾਂ ਨੂੰ ਸਥਾਨਕ ਪੱਧਰ 'ਤੇ ਹੀ ਢੁੱਕਵੀਆਂ ਮੈਡੀਕਲ ਸਹੂਲਤਾਂ ਮਿਲ ਸਕਣਗੀਆਂ। ਇਸ ਨਾਲ ਉਨ੍ਹਾਂ ਨੂੰ ਵੱਡੇ ਸ਼ਹਿਰਾਂ ਤੱਕ ਜਾਣ ਦੀ ਖੱਜਲ-ਖੁਆਰੀ ਤੋਂ ਵੀ ਰਾਹਤ ਮਿਲੇਗੀ।”
ਅਤਿ-ਆਧੁਨਿਕ ਕੈਥ ਲੈਬ ਦਾ ਉਦਘਾਟਨ ਲਿਵਾਸਾ ਹਸਪਤਾਲ, ਹੁਸ਼ਿਆਰਪੁਰ ਵੱਲੋਂ ਲੋਕਾਂ ਨੂੰ ਪਹੁੰਚਯੋਗ, ਵਿਸ਼ੇਸ਼ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ। ਇਹ ਪਹਿਲ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਮਰੀਜ਼ਾਂ ਨੂੰ ਦਿਲ ਦੇ ਰੋਗਾਂ ਦੇ ਉੱਨਤ ਇਲਾਜ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ।
