ਸੈਕਟਰ 71 ਦੇ ਕਾਰਗਿਲ ਪਾਰਕ ਵਿੱਚ ਬਣੀ ਲਾਈਬਰੇਰੀ ਚਾਲੂ ਕਰਵਾਈ
ਐਸ ਏ ਐਸ ਨਗਰ, 11 ਅਪ੍ਰੈਲ- ਸਥਾਨਕ ਸੈਕਟਰ 71 ਵਿੱਚ ਸਥਿਤ ਕਾਰਗਿਲ ਪਾਰਕ ਵਿੱਚ ਨਗਰ ਨਿਗਮ ਵਲੋਂ ਬਣਾਈ ਗਈ ਲਾਈਬਰੇਰੀ ਨੂੰ ਚਾਲੂ ਕਰ ਦਿੱਤਾ ਗਿਆ ਹੈ।
ਨਗਰ ਨਿਗਮ ਦੇ ਕਾਰਜਕਾਰੀ ਮੇਅਰ ਸ੍ਰ ਅਮਰੀਕ ਸਿੰਘ ਸੋਮਲ ਨੇ ਦੱਸਿਆ ਕਿ ਨਿਗਮ ਵਲੋਂ ਇੱਥੇ ਲਾਈਬਰੇਰੀ ਤਾਂ ਬਣਾ ਦਿੱਤੀ ਗਈ ਸੀ, ਪਰੰਤੂ ਇਸਨੂੰ ਚਾਲੂ ਨਾ ਕੀਤੇ ਜਾਣ ਕਾਰਨ ਲੋਕਾਂ ਨੂੰ ਇਸਦੀ ਸੁਵਿਧਾ ਨਹੀਂ ਮਿਲ ਰਹੀ ਸੀ।
ਉਹਨਾਂ ਦੱਸਿਆ ਕਿ ਇਸ ਲਾਈਬਰੇਰੀ ਨੂੰ ਚਾਲੂ ਕਰਵਾ ਦਿੱਤਾ ਗਿਆ ਹੈ ਅਤੇ ਇਹ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਖੁੱਲ੍ਹਿਆ ਕਰੇਗੀ। ਉਹਨਾਂ ਦੱਸਿਆ ਕਿ ਲਾਈਬਰੇਰੀ ਵਿੱਚ ਅਖਬਾਰਾਂ ਵੀ ਲਗਵਾ ਦਿੱਤੀਆਂ ਗਈਆਂ ਹਨ ਅਤੇ ਇੱਥੇ ਕਿਤਾਬਾਂ ਵੀ ਮੁਹਈਆ ਕਰਵਾ ਦਿੱਤੀਆਂ ਗਈਆਂ ਹਨ।
