ਚਾਰ ਟੀਮਾਂ ਦੇ ਵਿਚਕਾਰ ਹੋਵੇਗਾ ਅੰਤਰਰਾਜੀ ਬਲਾਇੰਡ 20 ਕ੍ਰਿਕਟ ਟੂਰਨਾਮੈਂਟ ਸੰਦੀਪ ਸ਼ਰਮਾ
ਹੁਸ਼ਿਆਰਪੁਰ- ਡਿਸੇਬਲਡ ਪਰਸਨ ਵੈਲਫੇਅਰ ਸੋਸਾਇਟੀ ਰਜਿਸਟਰਡ ਹੂਸ਼ਿਆਰਪੁਰ ਪਿਛਲੇ ਲੰਬੇ ਸਮੇਂ ਦਿਵਿਆਂਗ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ! ਦਿਵਿਆਗ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਦਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ ਤੇ ਉਹਨਾਂ ਦੇ ਹੁਨਰ ਨੂੰ ਸਮਾਜ ਅੱਗੇ ਪੇਸ਼ ਕਰਨ ਲਈ ਨਿਵੇਕਲੇ ਉਪਰਾਲੇ ਵੀ ਸਮੇਂ ਸਮੇਂ ਤੇ ਕੀਤੇ ਜਾਂਦੇ ਹਨ।
ਸੋਸਾਇਟੀ ਦੀ ਇੱਕ ਮੀਟਿੰਗ ਪ੍ਰਧਾਨ ਸੰਦੀਪ ਸ਼ਰਮਾ ਅਤੇ ਜਨਰਲ ਸਕੱਤਰ ਰਾਜਕੁਮਾਰ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਸੋਸਾਇਟੀ ਵੱਲੋਂ ਨਵੰਬਰ ਮਹੀਨੇ ਵਿੱਚ ਹੋਣ ਵਾਲੇ ਅੰਤਰਰਾਜੀ ਬਲਾਇੰਡ ਟੀਟ ਕ੍ਰਿਕਟ ਟੂਨਾਮੈਂਟ ਵਿੱਚ 4 ਟੀਮਾਂ ਨੂੰ ਬੁਲਾਣ ਦਾ ਫੈਸਲਾ ਲਿਆ ਗਿਆ ਹੈ। ਇਸ ਵਾਰ ਟੂਰਨਾਮੈਂਟ ਵਿੱਚ ਪੰਜਾਬ ਹਰਿਆਣਾ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੀਆਂ ਟੀਮਾਂ ਭਾਗ ਲੈਣਗੀਆਂ।
2024 ਵਿੱਚ ਕਿਰਾਏ ਗਏ ਟੂਰਨਾਮੈਂਟ ਵਿੱਚ ਤਿੰਨ ਟੀਮਾਂ ਨੂੰ ਬੁਲਾਈਆਂ ਗਈਆਂ ਸੀ। ਜਿਨਾਂ ਵਿੱਚ ਪੰਜਾਬ ਦਿੱਲੀ ਅਤੇ ਉੱਤਰ ਪ੍ਰਦੇਸ਼ ਸ਼ਾਮਿਲ ਸਨ। ਸੋਸਾਇਟੀ ਦੇ ਕਾਰਜਕਾਰੀ ਮੈਂਬਰ ਦੀਪਕ ਸ਼ਰਮਾ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਬਹੁਤ ਸਾਰੀਆਂ ਟੀਮਾਂ ਨਾਲ ਸੰਪਰਕ ਕੀਤਾ ਗਿਆ ਸੀ। ਪਰ ਵੱਖ ਵੱਖ ਰਾਜਾਂ ਵਿੱਚ ਵਹਲ ਰਹੇ ਟੂਨਾਮੈਂਟ ਕਾਰਨ ਇਸ ਵਾਰ ਚਾਰ ਟੀਮਾਂ ਹੀ ਭਾਗ ਲੈਣਗੀਆਂ।
ਇਹਨਾਂ ਚਾਰ ਟੀਮਾਂ ਵੱਲੋਂ 6 ਮੈਚ ਖੇਡੇ ਜਾਣਗੇ ਲਗਾਤਾਰ ਦੋ ਮੈਚ ਜਿੱਤਣ ਵਾਲੀ ਟੀਮ ਨੂੰ ਫਾਈਨਲ ਮੈਚ ਖੜਾਇਆ ਜਾਵੇਗਾ। ਮੀਟਿੰਗ ਵਿੱਚ ਸਾਰੇ ਮੈਂਬਰਾ ਵਲੋਂ ਜਾਣਕਾਰੀ ਦਿੱਤੀ ਗਈ ਹੈ ਕੀ ਚਾਰਾਂ ਟੀਮਾਂ ਦੇ ਰਹਿਣ ਅਤੇ ਉਨਾਂ ਦੇ ਖਾਣ ਪੀਣ ਦੀ ਵਿਵਸਥਾ ਪੂਰੀ ਕਰ ਲਈ ਗਈ ਹੈ।
ਲੈਕਚਰਾਰ ਪ੍ਰਭਜੋਤ ਸਿੰਘ ਵੱਲੋਂ ਸਕੂਲਾਂ ਵਿੱਚ ਕੰਮ ਕਰਦੇ ਸਰੀਰਕ ਸਿੱਖਿਆ ਅਧਿਆਪਕਾਂ ਦੀਆਂ ਡਿਊਟੀਆਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਉਹਨਾ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਸ਼ਹਿਰ ਦੀਆਂ ਨਾਮੀ ਹਸਤੀਆਂ ਤੋਂ ਇਲਾਵਾ ਮਸ਼ਹੂਰ ਸ਼ਖਸ਼ੀਅਤਾਂ ਵੀ ਪਹੁੰਚ ਰਹੀਆਂ ਹਨ।
ਮੀਟਿੰਗ ਵਿੱਚ ਹਾਜ਼ਰ ਰਾਜਕੁਮਾਰ ਕੈਸ਼ੀਅਰ ਕਮ ਜਨਸ ਸਕੱਤਰ ਅਮਰੀਕ ਸਿੰਘ ਪਵਨ ਕੁਮਾਰ ਰਾਜਦੀਪ ਸਿੰਘ ਕੇਵਲ ਤੱਖੀ ਪ੍ਰਭਜੋਤ ਸਿੰਘ ਅਤੇ ਕੁਲਜੀਤ ਬੰਗੜ ਹਾਜਰ ਸਨ!
