ਭਾਰਤ ਵਿੱਚ ਕਿਸਾਨਾਂ ਨੂੰ ਪਹਿਲੀ ਵਾਰ ਮਿੱਟੀ ਦੇ ਕਾਰਬਨ ਕ੍ਰੈਡਿਟ ਦੀ ਅਦਾਇਗੀ
ਪਟਿਆਲਾ, 16 ਸਤੰਬਰ:- ਵਿਗਿਆਨਕ ਆਧਾਰ ਵਾਲੇ, ਜਲਵਾਯੂ-ਅਨੁਕੂਲ ਖੇਤੀਬਾੜੀ ਪ੍ਰੋਗਰਾਮ ਤਹਿਤ ਪੰਜਾਬ ਅਤੇ ਹਰਿਆਣਾ ਦੇ ਛੋਟੇ ਕਿਸਾਨਾਂ ਨੂੰ ਪਹਿਲੀ ਵਾਰ ਕਾਰਬਨ ਕ੍ਰੈਡਿਟ ਦੀ ਅਦਾਇਗੀ ਕੀਤੀ ਗਈ। ਇਹ ਸਮਾਗਮ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਹੋਇਆ, ਜਿਸ ਵਿੱਚ ਡਾ. ਐਮ. ਐਲ. ਜਾਟ, ਡਾਇਰੈਕਟਰ ਜਨਰਲ, ਆਈ.ਸੀ.ਏ.ਆਰ., ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਲੁਧਿਆਣਾ, 15 ਸਤੰਬਰ 2026: ਭਾਰਤੀ ਖੇਤੀਬਾੜੀ ਵਿੱਚ ਪਹਿਲੀ ਵਾਰ ਪੰਜਾਬ ਅਤੇ ਹਰਿਆਣਾ ਦੇ ਛੋਟੇ ਕਿਸਾਨਾਂ ਨੂੰ ਉਨ੍ਹਾਂ ਦੇ ਆਪਣੇ ਖੇਤਾਂ ਵਿੱਚ ਅਪਣਾਈਆਂ ਗਈਆਂ ਜਲਵਾਯੂ-ਅਨੁਕੂਲ ਖੇਤੀ ਪ੍ਰਥਾਵਾਂ ਲਈ ਪਹਿਲੀ ਕਾਰਬਨ ਕ੍ਰੈਡਿਟ ਅਦਾਇਗੀ ਪ੍ਰਾਪਤ ਹੋਈ ਹੈ। ਇਹ ਭੁਗਤਾਨ 14 ਸਤੰਬਰ 2026 ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਡਿਜੀਟਲ ਤਰੀਕੇ ਨਾਲ ਜਾਰੀ ਕੀਤੇ ਗਏ। ਸਮਾਗਮ ਵਿੱਚ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਆਈ.ਸੀ.ਏ.ਆਰ. ਦੇ ਡਾਇਰੈਕਟਰ ਜਨਰਲ ਡਾ. ਐਮ. ਐਲ. ਜਾਟ ਮੁੱਖ ਮਹਿਮਾਨ ਸਨ।
ਮੰਚ 'ਤੇ ਡਾ. ਐਮ. ਐਲ. ਜਾਟ, ਡਾਇਰੈਕਟਰ ਜਨਰਲ, ਆਈ.ਸੀ.ਏ.ਆਰ. (ਮੁੱਖ ਮਹਿਮਾਨ); ਡਾ. ਰਾਜਬੀਰ ਸਿੰਘ, ਡਿਪਟੀ ਡਾਇਰੈਕਟਰ ਜਨਰਲ (ਖੇਤੀਬਾੜੀ ਪਸਾਰ), ਆਈ.ਸੀ.ਏ.ਆਰ.; ਡਾ. ਅਜਮੇਰ ਢੱਟ, ਡਾਇਰੈਕਟਰ ਆਫ ਰਿਸਰਚ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ; ਡਾ. ਵੀ. ਕੇ. ਸਹਿਗਲ, ਪ੍ਰਿੰਸੀਪਲ ਸਾਇੰਟਿਸਟ, ਆਈ.ਸੀ.ਏ.ਆਰ.-ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ; ਅਤੇ ਡਾ. ਉਸ਼ਾ ਬਾਰਵਾਲੇ ਜ਼ੋਹਰ, ਐਗਜ਼ੈਕਟਿਵ ਡਾਇਰੈਕਟਰ, ਗ੍ਰੋਇੰਡੀਗੋ ਮੌਜੂਦ ਸਨ।
ਇਹ ਭੁਗਤਾਨ ਆਦੀ ਪ੍ਰੋਜੈਕਟ ਦਾ ਹਿੱਸਾ ਹਨ, ਜੋ ਗ੍ਰੋਇੰਡੀਗੋ ਵੱਲੋਂ ਚਲਾਇਆ ਜਾ ਰਿਹਾ ਕਿਸਾਨ ਕਾਰਬਨ ਪ੍ਰੋਗਰਾਮ ਹੈ। 2019 ਤੋਂ 2022 ਦੇ ਦਰਮਿਆਨ ਕਿਸਾਨਾਂ ਨੇ ਜਲਵਾਯੂ-ਅਨੁਕੂਲ ਖੇਤੀ ਪ੍ਰਥਾਵਾਂ, ਜਿਵੇਂ ਕਿ ਸਿੱਧੀ ਬਿਜਾਈ ਵਾਲਾ ਝੋਨਾ, ਘੱਟ ਵਾਹੀ ਅਤੇ ਫਸਲਾਂ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ, ਅਪਣਾਈਆਂ। ਇਹ ਪ੍ਰਥਾਵਾਂ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਂਦੀਆਂ ਹਨ ਅਤੇ ਮਿੱਟੀ ਵਿੱਚ ਕਾਰਬਨ ਸੰਭਾਲਣ ਵਿੱਚ ਮਦਦ ਕਰਦੀਆਂ ਹਨ। ਇਸ ਤੋਂ ਪੈਦਾ ਹੋਏ ਜਲਵਾਯੂ ਪ੍ਰਭਾਵ ਨੂੰ ਸੁਤੰਤਰ ਤੌਰ 'ਤੇ ਮਾਪਿਆ ਅਤੇ ਜਾਂਚਿਆ ਗਿਆ ਤੇ ਮਾਪਿਆ ਅਤੇ ਤਸਦੀਕ ਕੀਤਾ ਗਿਆ ਅਤੇ ਇਸ ਦੇ ਆਧਾਰ ਤੇ ਕਾਰਬਨ ਕ੍ਰੈਡਿਟ ਜਾਰੀ ਕੀਤੇ ਗਏ। Aadi, Verra VM0042 ਮੈਥਡੋਲੋਜੀ ਤਹਿਤ ਖੇਤੀਬਾੜੀ ਲਈ ਭਾਰਤ ਵਿੱਚ ਕਾਰਬਨ ਕ੍ਰੈਡਿਟ ਜਾਰੀ ਕਰਨ ਵਾਲਾ ਪਹਿਲਾ ਪ੍ਰੋਗਰਾਮ ਹੈ।
ਹਰੇਕ ਯੋਗ ਕਿਸਾਨ ਨੂੰ ਇੱਕੋ ਜਿਹੇ ਅਤੇ ਨਿਰਪੱਖ ਆਧਾਰ 'ਤੇ ਭੁਗਤਾਨ ਕੀਤਾ ਗਿਆ। ਹਰੇਕ ਕਿਸਾਨ ਦੀ ਅਦਾਇਗੀ ਉਸਦੇ ਖੇਤਾਂ ਵੱਲੋਂ ਪੈਦਾ ਕੀਤੇ ਗਏ ਕਾਰਬਨ ਕ੍ਰੈਡਿਟ ਵਿੱਚ ਉਸਦੇ ਹਿੱਸੇ ਦੇ ਅਨੁਸਾਰ ਹੈ। ਕਿਸਾਨਾਂ ਨੂੰ ਉਡੀਕ ਨਾ ਕਰਨੀ ਪਵੇ, ਇਸ ਲਈ ਗਰੋ ਇੰਡੀਗੋ ਨੇ ਕਾਰਬਨ ਕ੍ਰੈਡਿਟ ਦੀ ਪੂਰੀ ਵਿਕਰੀ ਤੋਂ ਪਹਿਲਾਂ ਆਪਣੇ ਫੰਡਾਂ ਵਿੱਚੋਂ ਡਿਜੀਟਲ ਤਰੀਕੇ ਨਾਲ ਭੁਗਤਾਨ ਕੀਤਾ। ਹਰੇਕ ਕਿਸਾਨ ਨੂੰ ਦੋ ਵਿਕਲਪ ਦਿੱਤੇ ਗਏ: ਹੁਣੇ ਨਿਰਧਾਰਤ ਅਤੇ ਯਕੀਨੀ ਭੁਗਤਾਨ ਪ੍ਰਾਪਤ ਕਰਨਾ ਜਾਂ ਕ੍ਰੈਡਿਟ ਵੇਚੇ ਜਾਣ ਤੱਕ ਉਡੀਕ ਕਰਨੀ ਅਤੇ ਸ਼ੁੱਧ ਕਾਰਬਨ ਆਮਦਨ ਦਾ 75% ਪ੍ਰਾਪਤ ਕਰਨਾ।
ਪਹਿਲੀ ਅਦਾਇਗੀ—ਅੰਕੜਿਆਂ ਵਿੱਚ
ਵੇਰਵਾ - ਅੰਕੜਾ
ਭੁਗਤਾਨ ਪ੍ਰਾਪਤ ਕਰਨ ਵਾਲੇ ਕਿਸਾਨ - 2,500 ਤੋਂ ਵੱਧ
ਔਸਤ ਭੁਗਤਾਨ - ₹11,478
ਘੱਟੋ-ਘੱਟ ਭੁਗਤਾਨ - ₹3,000
ਵੱਧ ਤੋਂ ਵੱਧ ਭੁਗਤਾਨ - ₹1,17,985
ਜ਼ਿਆਦਾਤਰ ਕਿਸਾਨਾਂ ਨੂੰ ਮਿਲਿਆ ਭੁਗਤਾਨ - ₹4,000 ਤੋਂ ₹15,000
ਵਾਧੂ ਆਮਦਨ ਤੋਂ ਇਲਾਵਾ, ਇਨ੍ਹਾਂ ਖੇਤੀ ਪ੍ਰਥਾਵਾਂ ਨਾਲ ਕਈ ਮਹੱਤਵਪੂਰਨ ਲਾਭ ਵੀ ਮਿਲਦੇ ਹਨ। ਰਵਾਇਤੀ ਤਰੀਕੇ ਨਾਲ ਝੋਨੇ ਦੀ ਪਨੀਰੀ ਲਗਾਉਣ ਦੀ ਥਾਂ ਸਿੱਧੀ ਬਿਜਾਈ ਵਾਲਾ ਝੋਨਾ ਕਰਨ ਨਾਲ ਸਿੰਚਾਈ ਲਈ ਵਰਤੇ ਜਾਣ ਵਾਲੇ ਪਾਣੀ ਦੀ ਵੱਡੀ ਮਾਤਰਾ ਬਚਦੀ ਹੈ ਅਤੇ ਫਸਲਾਂ ਦੀ ਰਹਿੰਦ-ਖੂੰਹਦ (ਪਰਾਲੀ) ਸਾੜਨ ਵਿੱਚ ਕਮੀ ਆਉਣ ਨਾਲ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ। 2019 ਤੋਂ 2022 ਦੇ ਸਮੇਂ ਦੌਰਾਨ ਇਸ ਪ੍ਰੋਗਰਾਮ ਵਿੱਚ ਸ਼ਾਮਲ ਖੇਤਾਂ ਵਿੱਚ ਕੁੱਲ ਮਿਲਾ ਕੇ ਅੰਦਾਜ਼ਨ 45 ਅਰਬ ਲੀਟਰ ਪਾਣੀ ਦੀ ਬਚਤ, 2 ਲੱਖ ਟਨ ਤੋਂ ਵੱਧ ਫਸਲੀ ਰਹਿੰਦ-ਖੂੰਹਦ ਨੂੰ ਅੱਗ ਤੋਂ ਬਚਾਉਣਾ, ਅਤੇ ਲਗਭਗ 1,000 ਟਨ PM2.5 ਨਿਕਾਸ ਤੋਂ ਬਚਾਅ ਹੋਇਆ।
ਇਹ ਭੁਗਤਾਨ ਮਾਪ-ਤੋਲ ਅਤੇ ਸੁਤੰਤਰ ਤਸਦੀਕ ਦੀ ਕਈ ਸਾਲਾਂ ਤੱਕ ਚੱਲੀ ਸਖ਼ਤ ਪ੍ਰਕਿਰਿਆ ਦਾ ਨਤੀਜਾ ਹੈ।
ਡਾ. ਐਮ. ਐਲ. ਜਾਟ, ਡਾਇਰੈਕਟਰ ਜਨਰਲ, ਆਈ.ਸੀ.ਏ.ਆਰ. ਵੱਲੋਂ ਸੁਝਾਇਆ ਗਿਆ ਬਿਆਨ:
“ਇਹ ਭਾਰਤੀ ਖੇਤੀਬਾੜੀ ਲਈ ਇੱਕ ਇਤਿਹਾਸਕ ਪਲ ਹੈ। ਇਹ ਦਰਸਾਉਂਦਾ ਹੈ ਕਿ ਮਜ਼ਬੂਤ ਵਿਗਿਆਨ ਅਤੇ ਸਖ਼ਤ ਤਸਦੀਕ 'ਤੇ ਆਧਾਰਿਤ ਜਲਵਾਯੂ-ਅਨੁਕੂਲ ਖੇਤੀ ਪ੍ਰਥਾਵਾਂ ਸਾਡੇ ਛੋਟੇ ਕਿਸਾਨਾਂ ਦੀ ਆਮਦਨ ਵਿੱਚ ਅਸਲ ਅਤੇ ਵਾਧੂ ਵਾਧਾ ਕਰ ਸਕਦੀਆਂ ਹਨ, ਇਸ ਦੇ ਨਾਲ ਹੀ ਪਾਣੀ ਦੀ ਬਚਤ ਅਤੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਵੀ ਕਰ ਸਕਦੀਆਂ ਹਨ।”
ਡਾ. ਉਸ਼ਾ ਬਾਰਵਾਲੇ ਜ਼ੋਹਰ: “ਭਾਰਤ ਵਿੱਚ ਪਹਿਲੀ ਵਾਰ ਕਿਸੇ ਕਿਸਾਨ ਨੂੰ ਉਸ ਕਾਰਬਨ ਲਈ ਭੁਗਤਾਨ ਮਿਲ ਰਿਹਾ ਹੈ ਜੋ ਉਸਦੀ ਮਿੱਟੀ ਵਿੱਚ ਸੰਭਾਲਿਆ ਗਿਆ ਹੈ।”
ਕਿਸਾਨ ਹਰਿੰਦਰਜੀਤ ਗਿੱਲ, ਨੂਰਪੁਰ ਬੇਟ, ਲੁਧਿਆਣਾ: “ਅਸੀਂ ਪੰਜ ਸਾਲ ਪਹਿਲਾਂ ਗਰੋ ਇੰਡੀਗੋ ਦੇ ਕਾਰਬਨ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਭਰੋਸੇ ਨਾਲ ਇੱਕ ਕਦਮ ਚੁੱਕਿਆ ਸੀ ਅਤੇ ਅੱਜ ਇਸ ਦਾ ਫਲ ਸਾਨੂੰ ਭੁਗਤਾਨ ਦੇ ਰੂਪ ਵਿੱਚ ਮਿਲਿਆ ਹੈ।”
ਕਿਸਾਨ ਅਮਨਦੀਪ ਕੌਰ, ਸੰਗਰੂਰ: “ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਬਚਾਉਣ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਲੋਕਾਂ ਤੇ ਵਾਤਾਵਰਣ ਨੂੰ ਵੀ ਲਾਭ ਮਿਲਦਾ ਹੈ।”
ਪ੍ਰੋਗਰਾਮ ਬਾਰੇ:
Aadi ਪੰਜਾਬ ਅਤੇ ਹਰਿਆਣਾ ਵਿੱਚ ਗਰੋ ਇੰਡੀਗੋ ਦਾ ਪ੍ਰਮੁੱਖ ਕਿਸਾਨ ਕਾਰਬਨ ਪ੍ਰੋਗਰਾਮ ਹੈ। Grow Indigo ਦੀ ਸਥਾਪਨਾ Mahyco ਅਤੇ Indigo Ag (USA) ਵੱਲੋਂ ਕੀਤੀ ਗਈ ਹੈ।
