ਨਰਾਤਾ ਸਿੰਘ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ
ਖਰੜ 19 ਅਗਸਤ:- ਨਰਾਤਾ ਸਿੰਘ ਯਾਦਗਾਰੀ ਡਾ. ਭੀਮ ਰਾਓ ਅੰਬੇਡਕਰ ਲਾਇਬ੍ਰੇਰੀ ਦਾ ਉਦਘਾਟਨ ਗੁਰਮੀਤ ਸਿੰਘ ਪੀ.ਸੀ.ਐੱਸ., ਐੱਸ.ਡੀ.ਐੱਮ. ਖਰੜ ਗੁਰਮੀਤ ਸਿੰਘ ਨੇ ਕੀਤਾ| ਇਸ ਮੌਕੇ ਐੱਸ.ਡੀ.ਐੱਮ. ਗੁਰਮੀਤ ਸਿੰਘ ਨੇ ਲਾਇਬ੍ਰੇਰੀ ਇਮਾਰਤ ਦਾਤਾ ਗਰੀਬ ਸਿੰਘ ਜਿਨ੍ਹਾਂ ਆਪਣੀ ਜਾਇਦਾਦ ਗੁਰੂ ਰਵਿਦਾਸ ਸਭਾ ਦੇ ਨਾਮ ਕੀਤੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮਾਜ ਲਈ ਪ੍ਰੇਰਣਾਦਾਇਕ ਅਤੇ ਸ਼ਲਾਘਾਯੋਗ ਕਦਮ ਦੱਸਿਆ|
ਇਸ ਮੌਕੇ ਮਦਨ ਲਾਲ ਜਨਾਗਲ ਪ੍ਰਧਾਨ , ਹਰਨਾਮ ਸਿੰਘ ਡੱਲਾ, ਗੁਰਮੇਲ ਸਿੰਘ ਧਾਲੀਵਾਲ, ਜੰਗ ਸਿੰਘ ਮਦਨ ਲਾਲ ਜਨਾਗਲ ਪ੍ਰਧਾਨ, ਜਸਪਾਲ ਮੀਤ ਪ੍ਰਧਾਨ ਹਰਨਾਮ ਡੱਲਾ ਜਨ. ਸਕੱਤਰ, ਜੈ ਸਿੰਘ ਛਿੱਬਰ, ਜੰਗ ਸਿੰਘ ਵਿੱਤ ਸਕੱਤਰ, ਪਿ੍ੰਸੀਪਲ ਹਰਚਰਨ ਸਿੰਘ, ਹਰਨੇਕ ਸਿੰਘ ਦੇਵਪੁਰੀ, ਕੈਪਟਨ ਚੰਦਰ ਗੇਰਾ, ਕੁਲਦੀਪ ਕੁਮਾਰ, ਰਾਮ ਕਿ੍ਸ਼ਨ ਕਲੇਰ, ਵੀ ਹਾਜ਼ਰ ਸਨ
