ਹਰਿਆਣਾ ਸਰਕਾਰ ਨੇ ਸਰਕਾਰੀ ਕਾਲੇਜ ਜਾਖੌਲੀ ਦਾ ਨਾਮ ਬਦਲਣ ਨੂੰ ਦਿੱਤੀ ਮੰਜ਼ੂਰੀ ਸਿੱਖਿਆ ਮੰਤਰੀ ਮਹਿਪਾਲ ਢਾਂਡਾ
ਚੰਡੀਗਡ੍ਹ, 28 ਨਵੰਬਰ:- ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹਿਪਾਲ ਢਾਂਡਾ ਨੇ ਦੱਸਿਆ ਕਿ ਸੂਬੇ ਸਰਕਾਰ ਨੇ ਇਤਿਹਾਸਕ ਮਹੱਤਵ ਅਤੇ ਮਹਾਨ ਭਾਰਤੀ ਪਰੰਪਰਾ ਦਾ ਸਨਮਾਨ ਕਰਦੇ ਹੋਏ ਸਰਕਾਰੀ ਕਾਲੇਜ ਜਾਖੌਲੀ (ਸੋਨੀਪਤ ) ਦਾ ਨਾਮ ਬਦਲ ਕੇ ਸਮ੍ਰਾਟ ਪ੍ਰਿਥਵੀਰਾਜ ਚੌਹਾਨ ਸਰਕਾਰੀ ਕਾਲੇਜ, ਜਾਖੌਲੀ ਕਰਨ ਨੂੰ ਰਸਮੀ ਮੰਜ਼ੂਰੀ ਪ੍ਰਦਾਨ ਕਰ ਦਿੱਤੀ ਗਈ ਹੈ। ਇਹ ਫੈਸਲਾ ਉੱਚ ਸਿੱਖਿਆ ਵਿਭਾਗ ਵੱਲੋਂ ਭੇਜੇ ਗਏ ਪ੍ਰਸਤਾਵ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਮੰਜ਼ੂਰੀ ਤੋਂ ਬਾਅਦ ਲਿਆ ਗਿਆ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਮ੍ਰਾਟ ਪ੍ਰਿਥਵੀਰਾਜ ਚੌਹਾਨ ਭਾਰਤੀ ਇਤਿਹਾਸ ਵਿੱਚ ਅਦੁਤੀ ਬਹਾਦਰੀ, ਹਿੰਮਤ ਅਤੇ ਰਾਸ਼ਟਰ ਭਾਵਨਾ ਦੇ ਪ੍ਰਤੀਕ ਰਹੇ ਹਨ ਅਤੇ ਉਨ੍ਹਾਂ ਦੇ ਨਾਮ 'ਤੇ ਕਾਲੇਜ ਦਾ ਨਾਮਕਰਨ ਨੌਜੁਆਨਾਂ ਵਿੱਚ ਦੇਸ਼ ਭਗਤੀ, ਅਗਵਾਈ ਦੀ ਸਮਰਥਾ ਅਤੇ ਇਤਿਹਾਸਕ ਚੇਤਨਾ ਨੂੰ ਪ੍ਰੋਤਸਾਹਿਤ ਕਰੇਗਾ।
ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਦੇ ਵਿਦਿਅਕ ਸੰਸਥਾਨਾਂ ਨੂੰ ਸਿਰਫ਼ ਵਿਦਿਅਕ ਕੇਂਦਰ ਹੀ ਨਹੀਂ ਸਗੋਂ ਸਾਂਸਕ੍ਰਿਤਿਕ ਅਤੇ ਇਤਿਹਾਸਕ ਮੁੱਲਾਂ ਦੇ ਸੰਵਾਹਕ ਵੱਜੋਂ ਵਿਕਸਿਤ ਕਰਨ ਲਈ ਪ੍ਰਤੀਬੱਧ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਬਦਲਾਵ ਨਾ ਸਿਰਫ਼ ਵਿਦਿਅਕ ਵਾਤਾਵਰਨ ਨੂੰ ਮਜਬੂਤ ਕਰੇਗਾ ਸਗੋਂ ਵਿਦਿਆਰਥੀਆਂ ਨੂੰ ਆਪਣੇ ਗੌਰਵਸ਼ਾਲੀ ਪਿਛੋਕੜ ਤੋਂ ਪ੍ਰੇਰਣਾ ਲੈਣ ਦਾ ਮੌਕਾ ਵੀ ਪ੍ਰਦਾਨ ਕਰੇਗਾ।
