ਸਹਿਕਾਰਤਾ ਹਫ਼ਤੇ ਦੇ ਮੌਕੇ ਤੇ ਹਰਕੋ ਬੈਂਕ ਵੱਲੋਂ ਸਵੱਛਤਾ ਮੁਹਿੰਮ ਦਾ ਆਯੋਜਨ

ਚੰਡੀਗੜ੍ਹ, 4 ਜੁਲਾਈ:- ਹਰਿਆਣਾ ਸਟੇਟ ਕੋ-ਆਪਰੇਟਿਵ ਐਪੈਕਸ ਬੈਂਕ ਲਿਮਟਿਡ (ਹਰਕੋ ਬੈਂਕ) ਵੱਲੋਂ ਅੱਜ ਸਹਿਕਾਰਤਾ ਹਫ਼ਤੇ ਦੇ ਮੌਕੇ 'ਤੇ ਬੈਂਕ ਸਕੁਏਅਰ, ਸੈਕਟਰ-17ਬੀ, ਚੰਡੀਗੜ੍ਹ ਵਿਖੇ ਸਵੱਛਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਦੀ ਅਗਵਾਈ ਹਰਕੋ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਪ੍ਰਫੁੱਲ ਰੰਜਨ ਨੇ ਸੀਨੀਅਰ ਬੈਂਕ ਅਧਿਕਾਰੀਆਂ ਨਾਲ ਕੀਤੀ।
ਇਸ ਮੌਕੇ ਡਾ. ਪ੍ਰਫੁੱਲ ਰੰਜਨ ਨੇ ਕਿਹਾ ਕਿ ਸਹਿਕਾਰਤਾ ਅੰਦੋਲਨ ਸਿਰਫ ਵਿੱਤੀ ਸੰਸਥਾਵਾਂ 'ਤੇ ਆਧਾਰਿਤ ਵਿਵਸਥਾ ਨਹੀਂ ਹੈ, ਸਗੋਂ ਇਹ ਸਮਾਵੇਸ਼ੀ ਵਿਕਾਸ, ਵਾਤਾਵਰਣ ਸਥਿਰਤਾ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਸਮਰਪਿਤ ਇੱਕ ਜਨ-ਕੇਂਦਰਿਤ ਅੰਦੋਲਨ ਹੈ।
ਇਹ ਸਵੱਛਤਾ ਮੁਹਿੰਮ ਸਹਿਕਾਰਤਾ ਹਫ਼ਤੇ ਦੇ ਤਹਿਤ ਹਰਕੋ ਬੈਂਕ ਵੱਲੋਂ ਸ਼੍ਰੀਰਾਮ ਲਾਈਫ ਇੰਸ਼ੋਰੈਂਸ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ, ਜੋ ਬੈਂਕ ਦੀਆਂ ਆਪਣੀਆਂ ਮੂਲ ਸਹਿਕਾਰੀ ਬੈਂਕਿੰਗ ਵਚਨਬੱਧਤਾਵਾਂ ਦੇ ਨਾਲ-ਨਾਲ ਨਾਗਰਿਕ ਜ਼ਿੰਮੇਵਾਰੀ ਅਤੇ ਭਾਈਚਾਰਕ ਭਾਗੀਦਾਰੀ ਪ੍ਰਤੀ ਉਸਦੀ ਦ੍ਰਿੜ ਵਚਨਬੱਧਤਾ ਨੂੰ ਮੁੜ ਸਥਾਪਿਤ ਕਰਦਾ ਹੈ।
ਇਹ ਮੁਹਿੰਮ ਬੈਂਕ ਸਕੁਏਅਰ, ਸੈਕਟਰ-17ਬੀ, ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਗਈ, ਜਿੱਥੇ ਬੈਂਕ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹਪੂਰਵਕ ਹਿੱਸਾ ਲੈਂਦੇ ਹੋਏ ਬੈਂਕ ਸਕੁਏਅਰ ਵਿੱਚ ਵਿਆਪਕ ਸਵੱਛਤਾ ਕਾਰਜ ਕੀਤਾ। ਇਸ ਮੁਹਿੰਮ ਵਿੱਚ ਜਨਰਲ ਮੈਨੇਜਰ ਸ੍ਰੀ ਅਸ਼ੋਕ ਵਰਮਾ, ਜਨਰਲ ਮੈਨੇਜਰ ਸ਼੍ਰੀਮਤੀ ਉਰਵਸ਼ੀ ਗੁਪਤਾ, ਡਿਪਟੀ ਜਨਰਲ ਮੈਨੇਜਰ ਸ਼੍ਰੀਮਤੀ ਸੁਧਾ ਸ਼ਰਮਾ, ਮੈਨੇਜਰ ਸ੍ਰੀ ਜੈਪਾਲ ਸਿੰਘ, ਮੈਨੇਜਰ ਸ੍ਰੀ ਮਹਿੰਦਰ ਜਾਗੜਾ, ਮੈਨੇਜਰ ਸ੍ਰੀ ਉਮੇਸ਼ ਕੁਮਾਰ ਅਤੇ ਸਹਾਇਕ ਮੈਨੇਜਰ ਸ੍ਰੀ ਵਿਜੇ ਕੁਮਾਰ ਸਮੇਤ ਹੋਰ ਬੈਂਕ ਅਧਿਕਾਰੀਆਂ ਨੇ ਸਰਗਰਮ ਭਾਗੀਦਾਰੀ ਨਿਭਾਈ। 
ਅਜਿਹੀਆਂ ਜਨਹਿਤਕਾਰੀ ਪਹਿਲਕਦਮੀਆਂ ਰਾਹੀਂ ਹਰਕੋ ਬੈਂਕ ਸਹਿਕਾਰਤਾ ਅੰਦੋਲਨ ਦੇ ਮੂਲ ਸਿਧਾਂਤਾਂ ਅਤੇ ਮੁੱਲਾਂ ਨੂੰ ਲਗਾਤਾਰ ਅਪਣਾਉਂਦੇ ਹੋਏ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਵਿਘਨ ਨਿਭਾਅ ਕਰ ਰਿਹਾ ਹੈ ਅਤੇ ਸਵੱਛ ਭਾਰਤ ਦੇ ਨਿਰਮਾਣ ਵਿੱਚ ਆਪਣੀ ਸਰਗਰਮ ਅਤੇ ਸਾਰਥਕ ਭੂਮਿਕਾ ਨਿਭਾ ਰਿਹਾ ਹੈ।