ਬਾਗਬਾਨੀ ਫਸਲਾਂ ਦੀ ਖੇਤੀ ਲਈ ਗ੍ਰਾਂਟ ਦੇ ਰਹੀ ਸਰਕਾਰ
ਚੰਡੀਗੜ੍ਹ, 8 ਨਵੰਬਰ - ਹਰਿਆਣਾ ਸਰਕਾਰ ਕਿਸਾਨਾਂ ਨੂੰ ਬਾਗਬਾਨੀ ਫਸਲਾਂ ਦੀ ਖੇਤੀ ਦੇ ਲਈ ਨਵੇਂ ਪ੍ਰਾਵਧਾਨ ਕਰ ਰਹੀ ਹੈ। ਇਸ ਦੇ ਲਈ ਕਿਸਾਨਾਂ ਨੂੰ ਬਾਗਬਾਨੀ, ਫਲਾਂ, ਸਬਜੀਆਂ, ਫੁੱਲਾਂ ਅਤੇ ਮਸਾਲਿਆਂ ਦੀ ਖੇਤੀ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।
ਉਦਯੋਗ ਵਿਭਾਗ ਦੇ ਇੱਕ ਬੁਲਾਰੇ ਨੇ ਇਸ ਸਬੰਧ ਵਿੱਚ ਵਿਸਤਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬਾਗਬਾਨੀ ਖੇਤੀ ਵਿੱਚ ਫੱਲਾਂ ਦੇ ਨਵੇਂ ਬਾਗ ਲਗਾਉਣਾ, ਸਬਜੀਆਂ ਦੀ ਖੇਤੀ ਏਕੀਕ੍ਰਿਤ ਮਾਡਲ ਦੇ ਨਾਲ ਕਰਨਾ, ਫੱਲਾਂ ਦੀ ਖੇਤੀ, ਮਸਾਲਿਆਂ ਦੀ ਖੇਤੀ ਅਤੇ ਖੁਸ਼ਬੂਦਾਰ ਪੌਧਿਆ ਦੀ ਖੇਤੀ ਕਰਨਾ ਸ਼ਾਮਿਲ ਹਨ।
ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਮਸਾਲਿਆਂ ਦੀ ਖੇਤੀ ਲਈ ਕਿਸਾਨਾਂ ਨੂੰ ਗ੍ਰਾਂਟ ਵਜੋ ਨਵੇਂ ਬਾਗ ਲਗਾਉਣ 'ਤੇ 24,500 ਰੁਪਏ ਤੋਂ 1,40,000 ਰੁਪਏ ਤੱਕ ਪ੍ਰਤੀ ਏਕੜ, ਸਬਜੀਆਂ ਦੀ ਖੇਤੀ 'ਤੇ ਏਕੀਕ੍ਰਿਤ ਮਾਡਲ ਤਹਿਤ 15,000 ਰੁਪਏ ਪ੍ਰਤੀ ਏਕੜ, ਅਨੁਸੂਚਿਤ ਵਰਗ ਲਈ 25,500 ਰੁਪਏ ਪ੍ਰਤੀ ਏਕੜ, ਮਸਾਲਿਆਂ ਦੀ ਖੇਤੀ 'ਤੇ 15,000 ਰੁਪਏ ਤੋਂ 30,000 ਰੁਪਏ ਪ੍ਰਤੀ ਏਕੜ, ਫੁੱਲਾਂ ਦੀ ਖੇਤੀ 'ਤੇ 8,000 ਰੁਪਏ ਤੋਂ 40,000 ਰੁਪਏ ਪ੍ਰਤੀ ਏਕੜ ਅਤੇ ਖੁਸ਼ਬੂਦਾਰ ਪੌਧਿਆਂ ਦੀ ਖੇਤੀ 'ਤੇ 8,000 ਰੁਪਏ ਪ੍ਰਤੀ ਏਕੜ ਗ੍ਰਾਂਟ ਦਿੱਤਾ ਜਾਵੇਗਾ। ਗ੍ਰਾਂਟ ਦਾ ਭੁਗਤਾਨ ਸਿੱਧੇ ਕਿਸਾਨ ਦੇ ਖਾਤੇ ਵਿੱਚ ਕੀਤਾ ਜਾਵੇਗਾ। ਗ੍ਰਾਂਟ ਸਹਾਇਤਾ ਸੀਮਾ ਵੱਧ ਤੋਂ ਵੱਧ 5 ਏਕੜ ਤੱਕ ਹੀ ਿਦੱਤੀ ਜਾਵੇਗੀ।
ਬੁਲਾਰੇ ਨੇ ਦਸਿਆ ਕਿ ਯੋਜਨਾਵਾਂ ਦਾ ਲਾਭ ਪ੍ਰਾਪਤ ਕਰਨ, ਬਿਨੈ ਪ੍ਰਕ੍ਰਿਆ ਤੇ ਗ੍ਰਾਂਟ ਖੇਤਰ ਸੀਮਾ ਲਈ ਕਿਸਾਨ ਮੇਰੀ ਫਸਲ, ਮੇਰਾ ਬਿਊਰਾ, ਹੋਰਟਨੇਟ ਪੋਰਟਲ (hortnet.hortharyana.gov.in) 'ਤੇ ਰਜਿਸਟ੍ਰੇਸ਼ਣ ਕਰ ਸਕਦੇ ਹਨ। ਇਸ ਤੋਂ ਇਲਾਵਾ, ਲਾਭ ਪ੍ਰਾਪਤ ਕਰਨ ਵਾਲੇ ਕਿਸਾਨ ਦੇ ਕੋਲ ਆਪਣਾ ਬਿਨੈ ਅਤੇ ਨਿਜੀ ਵੇਰਵਾ, ਪਰਿਵਾਰ ਪਹਿਚਾਣ ਪੱਤਰ, ਬਿਨੈਕਾਰ ਦੇ ਬੈਂਕ ਖਾਤੇ ਦਾ ਪੂਰਾ ਵੇਰਵਾ ਅਤੇ ਜਿੱਥੇ ਜਰੂਰੀ ਹੋਵੇ ਤਾਂ ਅਨੁਸੂਚਿਤ ਜਾਤੀ ਦਾ ਪ੍ਰਮਾਣ ਪੱਤਰ ਵਰਗੇ ਜਰੂਰੀ ਦਸਤਾਵੇ੧ ਹੋਣੇ ਚਾਹੀਦੇ ਹਨ।
