ਚੌਥਾ ਦਰਜਾ ਮੁਲਾਜ਼ਮ ਸਿਹਤ ਮੰਤਰੀ ਦੀ ਰਿਹਾਇਸ਼ੀ ਵਿਖੇ ਕੀਤੀ ਰੋਸ ਰੈਲੀ ਦਰਸ਼ਨ ਲੁਬਾਣਾ

ਪਟਿਆਲਾ, 11 ਸਤੰਬਰ 2026:- ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਪਟਿਆਲਾ ਵੱਲੋਂ ਪੰਜਾਬ ਵਿਚਲੀਆਂ ਸਿਹਤ ਸੰਸਥਾਵਾਂ, ਆਮ ਆਦਮੀ ਕਲੀਨਿੰਗ, ਸਿਵਲ ਹਸਪਤਾਲਾਂ, ਮੈਡੀਕਲ ਖੋਜ ਦੇ ਕਾਲਜਾਂ, ਹਸਪਤਾਲਾਂ, ਸਰਕਾਰੀ ਮਾਤਾ ਕੁਸ਼ਲਿਆ ਹਸਪਤਾਲ ਤੇ ਸਿਵਲ ਸਰਜਨਾਂ, ਆਯੂਰਵੈਦਿਕ ਅਧੀਨ ਲੰਮੇ ਸਮੇਂ ਤੋਂ ਕੰਮ ਕਰਦੇ ਕੰਟਰੈਕਟ, ਆਊਟ ਸੋਰਸ ਤੇ ਯੂਜ਼ਿਰਜ਼ ਚਾਰਜ 'ਤੇ ਕੰਮ ਲੰਮੇ ਸਮੇਂ ਵਾਲੇ ਕਰਮੀਆਂ ਨੂੰ ਘੱਟੋ-ਘੱਟ ਉਜਰਤਾ ਲਾਗੂ ਕਰਵਾਉਣ, ਸਰਕਾਰ ਦੇ ਹਾਲ ਹੀ ਵਿੱਚ ਆਏ ਫੈਸਲਿਆਂ ਦੀ ਰੌਸ਼ਨੀ ਵਿੱਚ ਉਨ੍ਹਾਂ ਦਾ ਸੇਵਾ ਡਾਟਾ (ਐਚ.ਆਰ.ਐਮ.ਐਸ.) 'ਤੇ ਅੱਪਡੇਟ ਕਰਨ, ਐਂਟੀ ਲਾਰਵਾ (ਬਰਿਡਿੰਗ) ਵਰਕਰਾਂ ਨੂੰ ਘੱਟੋ-ਘੱਟ ਉਜਰਤਾ ਦੇ ਘੇਰੇ ਵਿੱਚ ਲਿਆਉਣ ਤੇ ਖਾਲੀ ਅਸਾਮੀਆਂ ਵਿਰੁੱਧ ਅਰਜਸਟ ਕਰਨ ਤੇ ਹਰ ਸਾਲ ਲੰਮੀਆਂ-ਲੰਮੀਆਂ ਬਰੇਕਾਂ ਪਾਉਣਾ ਬੰਦ ਕਰਨ, ਵਰਦੀਆਂ, ਸਨਾਖਤੀ ਕਾਰਡ ਜਾਰੀ ਕਰਨ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਦਾ ਸ਼ੋਸ਼ਣ ਖਤਮ ਕਰਨ ਤੇ ਰੈਗੂਲਰ ਭਰਤੀ ਕਰਨ, ਵਿਭਾਗੀ ਤਰੱਕੀਆਂ ਚੋਣ ਵਰਗੇ ਇੱਕ ਦਰਜਨ ਮੰਗਾਂ ਨੂੰ ਲੈ ਕੇ ਮੁਲਾਜ਼ਮ ਪਹਿਲਾਂ ਸ੍ਰੀ ਦੁੱਖਨਿਵਾਰਨ ਸਾਹਿਬ ਦੇ ਸਾਹਮਣੇ ਵਾਲੇ ਬੱਸ ਸਟਾਪ ਵਿਖੇ ਇਕੱਤਰ ਹੋਏ, ਜਿੱਥੇ ਪਹਿਲਾਂ ਤੋਂ ਭਾਰੀ ਪੁਲਿਸ ਤਾਇਨਾਤ ਕੀਤੀ ਹੋਈ ਸੀ।
ਮੁਲਾਜ਼ਮਾਂ ਜੋ ਭਾਰੀ ਗਿਣਤੀ ਵਿੱਚ ਇਕੱਤਰ ਸਨ, ਪੁਲਿਸ ਦਾ ਘੇਰਾ ਤੋੜ ਕੇ ਡਾ. ਬਲਬੀਰ ਸਿੰਘ ਸਿਹਤ ਮੰਤਰੀ ਦੀ ਰਿਹਾਇਸ਼ੀ ਵੱਲ ਵੱਧਣ ਦਾ ਯਤਨ ਕੀਤਾ ਤਾਂ ਪੁਲਿਸ ਨੇ ਰੋਕਾ ਲਾ ਕੇ ਰੋਕ ਲਿਆ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਯੂਨੀਅਨ ਆਗੂਆਂ ਨਾਲ ਗੱਲਬਾਤ ਕੀਤੀ। ਮੰਗਾਂ ਦਾ (ਮੈਮੋਰੰਡਮ) ਪ੍ਰਾਪਤ ਕਰਨ ਤੇ ਮੰਤਰੀ ਨਾਲ ਗੱਲਬਾਤ ਕਰਵਾਉਣ ਦੀ ਪੇਸ਼ਕਸ਼ ਕੀਤੀ, ਜਿਸ 'ਤੇ ਸਿਹਤ ਮੰਤਰੀ ਨਾਲ ਮਿਤੀ 15—09—2026 ਨੂੰ ਗੱਲਬਾਤ ਲਈ ਮੀਟਿੰਗ ਨਿਸ਼ਚਿਤ ਕਰਵਾਈ।
ਇਸ ਉਪਰੰਤ ਚੌਥਾ ਦਰਜਾ ਮੁਲਾਜ਼ਮਾਂ ਕੱਚੀਆਂ, ਪੱਕੀਆਂ ਨੇ ਇੱਥੇ ਰੋਸ ਮਾਰਚ ਖਤਮ ਕਰਕੇ ਰੋਸ ਭਰਪੂਰ ਰੈਲੀ ਕੀਤੀ ਤੇ ਮੰਗਾਂ ਠੇਕੇਦਾਰੀ ਪ੍ਰਥਾ ਦੀ ਤੁਰੰਤ ਸਮਾਪਤੀ ਕੀਤੀ ਜਾਵੇ, ਜਿਸ ਵਿੱਚ ਸਾਰੀਆਂ ਸਿਹਤ ਸੰਸਥਾਵਾਂ ਨੂੰ ਸ਼ਾਮਲ ਕੀਤਾ ਜਾਵੇ ਤੇ ਯੂਜ਼ਿਰ ਚਾਰਚਿਜ ਕਰਮੀਆਂ ਨੇ ਘੱਟੋ-ਘੱਟ ਉਜਰਤਾ ਲਾਗੂ ਕੀਤੀਆਂ ਤੇ 15 ਫੀਸਦੀ ਵਾਧਾ ਵੀ ਸਮੂਹ ਸੰਸਥਾਵਾਂ ਤੇ ਲਾਗੂ ਕੀਤਾ ਜਾਵੇ। ਇਹ ਵਾਧਾ ਲਾਗੂ ਨਾ ਕਰਨ ਵਾਲੇ ਅਧਿਕਾਰੀਆਂ ਤੇ ਉਚਿਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ। ਜਿਸ ਵਿੱਚ ਸਿਵਲ ਸਰਜਨ ਪਟਿਆਲਾ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ।
ਡਾਟਾ ਅੱਪਡੇਟ ਨਾ ਕਰਨ ਤੇ ਮੈਡੀਕਲ ਸੁਪਰਡੈਂਟ ਮਾਤਾ ਕੁਸ਼ਲਿਆ ਹਸਪਤਾਲ ਤੇ ਸਿਵਲ ਸਰਜਨ ਪਟਿਆਲਾ ਵਿਰੁੱਧ ਰੋਸ ਪ੍ਰਗਟ ਕੀਤਾ ਹੈ। ਮਿਤੀ 12—09—2026 ਨੂੰ ਹਸਪਤਾਲ ਸਮੇਤ ਇਨ੍ਹਾਂ ਅਧੀਨ ਸਿਹਤ ਸੰਸਥਾਵਾਂ ਵਿੱਚ ਕੰਮ ਛੋੜ ਹੜਤਾਲ ਕਰਨ ਦਾ ਐਲਾਨ ਵੀ ਕੀਤਾ ਗਿਆ।
ਰੈਲੀ ਦੀ ਅਗਵਾਈ ਤੇ ਸੰਬੋਧਨ ਜਿਹਨਾਂ ਆਗੂਆਂ ਨੇ ਕੀਤਾ ਉਨ੍ਹਾਂ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਰਾਮ ਲਾਲ ਰਾਮਾ, ਸ਼ਿਵ ਚਰਨ, ਧਰਮਿੰਦਰ, ਅਜੇ ਕੁਮਾਰ, ਰਾਜੇਸ਼ ਕੁਮਾਰ, ਮੀਨਾ, ਨਥਨੀ, ਰਾਮ ਪ੍ਰਸਾਦ ਸਹੋਤਾ, ਰਾਜੇਸ਼ ਕੁਮਾਰ ਗੋਲੂ, ਤਰਸੇਮ ਸਮਾਣਾ, ਅਜੇ ਕੁਮਾਰ ਨਾਭਾ, ਅਸ਼ੋਕ ਕੁਮਾਰ ਸੀਨੀਅਰ ਮੀਤ ਪ੍ਰਧਾਨ, ਬਲਜਿੰਦਰ ਸਿੰਘ, ਨੋਨੂੰ, ਧਰਮਿੰਦਰ, ਬਲਜੀਤ ਸਿੰਘ ਬੱਲੀ, ਤਰਲੋਚਨ ਸਿੰਘ, ਸੁਨੀਲ ਦੱਤ, ਪ੍ਰਕਾਸ਼ ਲੁਬਾਣਾ, ਰਾਕੇਸ਼ ਕੁਮਾਰ, ਸਤਨਰਾਇਣ ਗੋਨੀ, ਜਗਤਾਰ ਲਾਲ ਸਮਾਣਾ, ਨਿਸ਼ਾਨ ਰਾਣਾ, ਬਲਵਿੰਦਰ ਸਿੰਘ ਸਮਲਾ, ਰਵਿੰਦਰ ਹੈਪੀ ਨਾਭਾ, ਦਰਸ਼ਨ ਸਿੰਘ ਨਾਭਾ, ਆਦਿ ਹਾਜ਼ਰ ਸਨ।